2 Killed in Patiala Rajpura road accident
November 24, 2023 - PatialaPolitics
2 Killed in Patiala Rajpura road accident
ਬੀਤੇ ਦਿਨੀਂ ਪਟਿਆਲਾ ਰਾਜਪੁਰਾ ਰੋਡ ਐਕਸੀਡੈਂਟ ਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਮਣੇ ਆਈ ਹੈ ਨਿਰਮਲ ਸਿੰਘ ਦੇ FIR ਵਿੱਚ ਦਸਿਆ ਕਿ ਮਿਤੀ 23/11/23 ਸਮਾਂ 7.30 ਪੀ.ਐਮ ਤੇ ਨਿਰਮਲ ਦੇ ਤਾਏ ਦਾ ਲੜਕਾ ਗੁਰਜਿੰਦਰ ਸਿੰਘ ਸਮੇਤ ਆਪਣੇ ਦੋਸਤ ਸੋਮਾ ਸਿੰਘ ਨਾਲ ਆਪਣੇ ਮੋਟਰਸਾਇਕਲ ਨੰ. PB-11BD-1424 ਤੇ ਸਵਾਰ ਹੋ ਕੇ ਪਿੰਡ ਮਿੱਠੂ ਮਾਜਰਾ ਮੋੜਾ ਕੋਲ ਜਾ ਰਿਹਾ ਸੀ, ਜੋ ਡਰਾਇਵਰ ਵਾਰਿਸਪ੍ਰੀਤ ਨੇ ਆਪਣੀ ਗੱਡੀ (HR-41L-9048) ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਗੁਰਜਿੰਦਰ ਸਿੰਘ ਹੋਰਾ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਗੁਰਜਿੰਦਰ ਸਿੰਘ ਅਤੇ ਸੋਮਾ ਸਿੰਘ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਡਰਾਈਵਰ ਵਾਰਿਸਪ੍ਰੀਤ ਤੇ ਧਾਰਾ FIR U/S 279,304-A IPC ਲਗਾ ਕੇ ਅਗਲੀ ਕਰਵਾਈ ਸ਼ੁਰੂ ਕੀਤੀ ਹੈ