Rajpura:Miscreants snatch cash from trader after knife attack

July 9, 2022 - PatialaPolitics

ਪਟਿਆਲਾ ਦੇ ਰਾਜਪੁਰਾ ਚ ਅਣਪਛਾਤੇ ਵਿਅਕਤੀ ਜੀ.ਟੀ ਰੋਡ ‘ਤੇ ਕੱਪੜਾ ਵਪਾਰੀ ਨੂੰ ਜ਼ਖਮੀ ਕਰਨ ਤੋਂ ਬਾਅਦ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਵਪਾਰੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਲੁਧਿਆਣਾ ਦਾ ਕਾਰੋਬਾਰੀ ਰਵੀਇੰਦਰ ਸਿੰਘ ਉਰਫ਼ ਰਾਜਨ ਉਕਤ ਸ਼ੋਅਰੂਮ ਵਿੱਚ ਕੱਪੜਿਆਂ ਦੇ ਸੈਂਪਲ ਲੈ ਕੇ ਆਇਆ ਸੀ। ਜਦੋਂ ਉਹ ਸੈਂਪਲ ਦਿਖਾਉਣ ਤੋਂ ਬਾਅਦ ਸ਼ੋਅਰੂਮ ਦੇ ਬਾਹਰ ਖੜ੍ਹੀ ਆਪਣੀ ਕਾਰ ‘ਚ ਬੈਠਣ ਲੱਗਾ ਤਾਂ ਉਸ ਸਮੇਂ ਦੋ ਬਾਈਕ ਸਵਾਰ ਜਿਨ੍ਹਾਂ ਨੇ ਸਿਰ ਅਤੇ ਮੂੰਹ ਢਕੇ ਹੋਏ ਸਨ, ਆਏ ਅਤੇ ਰਾਜਨ ਕੋਲੋਂ ਨਕਦੀ ਵਾਲਾ ਬੈਗ ਖੋਹਣ ਲੱਗੇ, ਜਿਸ ਕਾਰਨ ਰਾਜਨ ਨੇ ਬੈਗ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਰਾਜਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਰਾਜਨ ਗੰਭੀਰ ਜ਼ਖਮੀ ਹੋ ਗਿਆ।

Video ??