3 friends killed in accident on Patiala Samana road

December 26, 2023 - PatialaPolitics

3 friends killed in accident on Patiala Samana road

ਪਟਿਆਲਾ ਵਿਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ। ਇਸ ਤਰਾਂ ਦਾ ਹੀ ਇਕ ਕੇਸ ਸਾਮਣੇ ਆਇਆ ਹੈ ਜਿਸ ਵਿਚ 3 ਦੋਸਤਾਂ ਦੀ ਮੌਤ ਹੋ ਗਈ। ਪੁਲਿਸ ਦੁਆਰਾ ਦਰਜ਼ FIR ਮੁਤਾਬਕ ਮਿਤੀ 24/12/23 ਸਮਾ 7.00 ਪੀ.ਐਮ ਤੇ ਨਰਿੰਦਰ ਆਪਣੇ ਦੋਸਤਾ ਸੁਖਚੈਨ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਲਿਹਾਣਾ, ਦਿਲਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮੈਹਸ, ਜਸਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਲਿਹਾਣਾ ਨਾਲ ਮੋਟਰਸਾਇਕਲ ਨੰ. PB-11AT-5118 ਤੇ ਸਵਾਰ ਹੋ ਕੇ ਬਾ-ਹੱਦ ਪਿੰਡ ਚੈਨਲ ਪਾਸ ਜਾ ਰਿਹਾ ਸੀ, ਜੋ ਡਰਾਇਵਰ ਸਰਦੂਲ ਸਿੰਘ ਨੇ ਆਪਣਾ ਟਰੱਕ PB-11BB-5171 ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਨਰਿੰਦਰ ਹੋਰਾ ਵਿੱਚ ਮਾਰਿਆ, ਜੋ ਐਕਸੀਡੈਂਟ ਵਿੱਚ ਉਸ ਦੇ ਤਿੰਨੇ ਦੋਸਤਾ ਦੀ ਮੌਤ ਹੋ ਗਈ ਅਤੇ ਨਰਿੰਦਰ ਦੇ ਕਾਫੀ ਸੱਟਾ ਲੱਗੀਆ। ਪਟਿਆਲਾ ਪੁਲਿਸ ਨੇ ਸਰਦੂਲ ਸਿੰਘ ਤੇ ਧਾਰਾ FIR U/S 279,304-A, 337,427 IPC ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ