Patiala: One arrested for carjacking, vehicle recovered

January 10, 2024 - PatialaPolitics

Patiala: One arrested for carjacking, vehicle recovered

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਮਾਲਵਾ ਕਾਰ ਬਜ਼ਾਰ ਛੋਟੀ ਬਾਰਾਂਦਰੀ ਪਟਿਆਲਾ ਵਿਚੋਂ ਮਿਤੀ 05.01.2024 ਨੂੰ ਕਾਰ ਖਰੀਦ ਕਰਨ ਦੇ ਬਹਾਨੇ ਅਲਟੋ ਕਾਰ ਖੋਹਣ ਵਾਲੇ ਦੋਸ਼ੀ ਦਵਿੰਦਰ ਸਿੰਘ ਉਰਫ ਦਰਵਿੰਦਰ ਪੁੱਤਰ ਲੇਟ ਜਰਨੈਲ ਸਿੰਘ ਵਾਸੀ ਪਿੰਡ ਸੋਗਲਪੁਰ ਥਾਣਾ ਚੀਕਾ ਜਿਲਾ ਕੈਥਲ (ਹਰਿਆਣਾ) ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਖੋਹ ਕੀਤੀ ਅਲਟੋ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਘਟਨਾਂ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮੁਦਈ ਬਰਿੰਦਰ ਸਿੰਘ ਵਾਸੀ 490 ਗਲੀ ਨੰਬਰ 4

ਘੁੰਮਣ ਨਗਰ-ਬੀ ਥਾਣਾ ਅਨਾਜ ਮੰਡੀ ਪਟਿਆਲਾ ਨੇ ਇਤਲਾਹ ਦਿੱਤੀ ਕਿ ਉਸਦੀ ਮਾਲਵਾ ਕਾਰ ਬਜਾਰ ਛੋਟੀ ਬਾਰਦਰੀ ਪਟਿਆਲਾ ਵਿਖੇ 154 ਦੁਕਾਨ ਹੈ ਜਿਥੇ ਉਹ ਕਾਰਾਂ ਦੀ ਸੇਲ ਪ੍ਰਚੇਜ ਦਾ ਕੰਮ ਪਿਛਲੇ 8-9 ਸਾਲਾਂ ਤੋਂ ਕਰਦਾ ਆ ਰਿਹਾ ਹੈ।ਮਿਤੀ 05.01.2024 ਨੂੰ ਇਕ ਨਾ ਮਾਲੂਮ ਵਿਅਕਤੀ ਸਾਮ ਵਕਤ ਕਾਰ ਖਰੀਦ ਕਰਨ ਆਇਆ ਸੀ ਜਿਸ ਵੱਲੋ ਅਲਟੋ K10 ਨੰਬਰੀ PB11AU-1124 ਰੰਗ ਚਿੱਟਾ, ਮਾਡਲ 2011 ਨੂੰ ਖਰੀਦ ਕਰਨ ਲਈ ਟਰਾਈ ਲੈਣ ਦੇ ਬਹਾਨੇ ਖੋਹਕੇ ਲੈ ਗਿਆ। ਸੀ. ਜਿਸ ਸਬੰਧੀ ਮੁਕੱਦਮਾ ਨੰਬਰ 09 ਮਿਤੀ 06.01.2024 ਅ/ਧ 379 IPC ਥਾਣਾ ਕੋਤਵਾਲੀ ਪਟਿਆਲਾ ਦਰਜ ਹੋਇਆ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ ਪਟਿਆਲਾ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ मी।

ਗ੍ਰਿਫਤਾਰੀ ਤੇ ਬਰਾਮਦਗੀ: ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਮਿਤੀ 10.01.2024 ਨੂੰ ਸੀ.ਆਈ.ਏ.ਪਟਿਆਲਾ

ਦੀ ਪੁਲਿਸ ਪਾਰਟੀ ਬਰਾਏ ਤਲਾਸ ਸੱਕੀ ਪੁਰਸਾ ਦੇ ਸਬੰਧ ਵਿੱਚ ਡਕਾਲਾ ਚੁੰਗੀ ਵਿਖੇ ਮੋਜੂਦ ਸੀ ਜਿਥੇ ਗੁਪਤ ਸੂਚਨਾ ਦੇ ਅਧਾਰ ਪਰ ਦੋਸੀ ਦਵਿੰਦਰ ਸਿੰਘ ਉਰਫ ਦਰਵਿੰਦਰ ਪੁੱਤਰ ਲੇਟ ਜਰਨੈਲ ਸਿੰਘ ਵਾਸੀ ਪਿੰਡ ਸੋਗਲਪੁਰ ਥਾਣਾ ਚੀਕਾ ਜਿਲਾ ਕੈਥਲ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਸੀ ਦਵਿੰਦਰ ਸਿੰਘ ਉਰਫ ਦਰਵਿੰਦਰ ਉਕਤ ਵੱਲੋਂ ਮਿਤੀ 05.01.2024 ਨੂੰ ਕਾਰ ਬਜਾਰ ਛੋਟੀ ਬਰਾਦਰੀ ਪਟਿਆਲਾ ਵਿੱਚੋ ਅਲਟੋ ਕਾਰ ਦੀ ਟਰਾਈ ਲੈਣ ਦੇ ਬਹਾਨੇ ਅਲਟੋ ਕਾਰ ਖੋਹਕੇ ਫਰਾਰ ਹੋ ਗਿਆ ਸੀ ਜਿਸ ਦੇ ਕਬਜਾ ਵਿੱਚੋਂ ਖੋਹ ਕੀਤੀ ਹੋਈ ਆਲਟੋ ਕਾਰ ਨੂੰ ਵੀ ਬ੍ਰਾਮਦ ਕਰ ਲਿਆ ਹੈ। ਤਫਤੀਸ ਦੋਰਾਨ ਇਹ ਗੱਲ ਸਾਹਮਣੇ: ਆਈ ਕਿ ਦੋਸੀ ਦਵਿੰਦਰ ਸਿੰਘ ਉਰਫ ਦਰਵਿੰਦਰ ਦਾ ਅਪਰਾਧਕ ਪਿਛੋਕੜ ਹੈ ਜਿਸ ਦੇ ਖਿਲਾਫ ਸਾਲ 2018 ਵਿੱਚ ਥਾਣਾ ਜੂਲਕਾ ਵਿਖੇ ਸੈਨਚਿੰਗ ਦੇ ਕੇਸ ਵਿੱਚ ਗ੍ਰਿਫਤਾਰ ਹੋਕੇ ਜੇਲ ਜਾ ਚੁੱਕਾ ਹੈ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੋਸੀ ਦਵਿੰਦਰ ਸਿੰਘ ਉਰਫ ਦਰਵਿੰਦਰ ਉਕਤ ਪਾਸੋਂ ਪੁੱਛਗਿੱਛ ਜਾਰੀ ਹੈ ਜਿਸਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।