Shivraj Virk appointed as National Senior Vice President of Youth Akali Dal

March 4, 2024 - PatialaPolitics

Shivraj Virk appointed as National Senior Vice President of Youth Akali Dal

ਸ਼ਿਵਰਾਜ ਵਿਰਕ ਨੂੰ ਬਣਾਇਆ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ

– ਲੰਬੇ ਸਮੇਂ ਤੋਂ ਵੱਖ-ਵੱਖ ਅਹੁਦਿਆਂ ‘ਤੇ ਕਰ ਚੁੱਕੇ ਹਨ ਕੰਮ

– ਪਾਰਟੀ ਵੱਲੋਂ ਸੌਂਪੀ ਸੇਵਾ ਹੋਰ ਮਿਹਨਤ ਨਾਲ ਨਿਭਾਵਾਗਾ : ਸ਼ਿਵਰਾਜ ਵਿਰਕ

ਪਟਿਆਲਾ, 4 ਮਾਰਚ :

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਿਦਾਇਤਾਂ ‘ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਪਟਿਆਲਾ ਦੇ ਨੌਜਵਾਨ ਨੇਤਾ ਸ਼ਿਵਰਾਜ ਵਿਰਕ ਨੂੰ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਲੰਬੇ ਸਮੇਂ ਤੋਂ ਅਕਾਲੀ ਸਫਾ ਵਿੱਚ ਸ਼ਿਵਰਾਜ ਵਿਰਕ ਮਿਹਨਤੀ ਨੌਜਵਾਨ ਵਜੋਂ ਅੱਗੇ ਆਏ ਹਨ।

ਸ਼ਿਵਰਾਜ ਵਿਰਕ ਨੇ ਪਾਰਟੀ ਵੱਲੋਂ ਸੌਂਪੀ ਹਰ ਸੇਵਾ ਨੂੰ ਬੜੀ ਤਨਦੇਹੀ ਨਾਲ ਨਿਭਾਇਆ ਹੈ। ਵੱਖ-ਵੱਖ ਇਲੈਕਸ਼ਨਾਂ ਸਮੇਤ ਲੰਘੀ ਵਿਧਾਨ ਸਭਾ ਇਲੈਕਸ਼ਨ ਵਿੱਚ ਵੀ ਸ਼ਿਵਰਾਜ ਵਿਰਕ ਨੇ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰ ਵੱਖ-ਵੱਖ ਹਲਕਿਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਦੀ ਡਟਕੇ ਮਦਦ ਕੀਤੀ ਅਤੇ ਹੁਣ ਪਾਰਟੀ ਵੱਲੋਂ ਜਦੋਂ ਯੂਥ ਅਕਾਲੀ ਦਲ ਦੀ ਭਰਤੀ ਦੀ ਗੱਲ ਆਈ ਤਾਂ ਉਨ੍ਹਾਂ ਨੇ ਆਪਣੇ ਕੰਮ ਦੀ ਬਦੋਲਤ ਬਹੁਤ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ, ਜਿਸ ਕਾਰਨ ਉਹ ਪੰਜਾਬ ਅੰਦਰ ਪਹਿਲੇ 5 ਨੌਜਵਾਨਾਂ ਵਿੱਚ ਸ਼ਿਵਰਾਜ ਵਿਰਕ ਨੇ ਆਪਣੀ ਥਾਂ ਬਣਾਈ ਹੈ।

ਸ਼ਿਵਰਾਜ ਵਿਰਕ ਪੰਜਾਬ ਦੇ ਦੋ ਵਾਰ ਸੂਬਾਈ ਚੇਅਰਮੈਨ ਰਹਿ ਚੁੱਕੇ ਸੁਰਜੀਤ ਸਿੰਘ ਅਬਲੋਵਾਲ ਦੇ ਸਪੁੱਤਰ ਹਨ। ਉਨ੍ਹਾਂ ਨੂੰ ਰਾਜਨੀਤਿ ਦੀ ਗੁੜਤੀ ਵਿਰਾਸਤ ਵਿਚੋਂ ਹੀ ਮਿਲੀ ਹੈ, ਜਿਸ ਕਾਰਨ ਉਹ ਲਗਾਤਾਰ ਬਿਨਾ ਥਕੇ ਲੋਕਾਂ ਦੀ ਤੇ ਨੌਜਵਾਨਾਂ ਦੀ ਸੇਵਾ ਕਰਦੇ ਚਲੇ ਆ ਰਹੇ ਹਨ। ਪਾਰਟੀ ਨੇ ਇਸਤੋਂ ਪਹਿਲਾਂ ਉਨ੍ਹਾਂ ਨੂੰ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਇਆ ਹੋਇਆ ਸੀ। ਇਸਤੋਂ ਪਹਿਲਾਂ ਐਸ.ਓ.ਆਈ. ਦੇ ਵਾਈਸ ਪ੍ਰਧਾਨ ਵੀ ਲੰਬਾ ਸਮਾਂ ਸ਼ਿਵਰਾਜ ਵਿਰਕ ਨੇ ਸੇਵਾ ਕੀਤੀ।

ਸ਼ਿਵਰਾਜ ਿਵਰਕ ਨੇ ਇਸ ਮੌਕੇ ਗੱਲਬਾਤ ਕਰਦਿਆਂ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਉਨ੍ਹਾਂ ਸਮੂਹ ਨੇਤਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਮਾਨ ਉਨ੍ਹਾਂ ਨੂੰ ਪਾਰਟੀ ਵਿੱਚ ਦਿੱਤ। ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਦਿੱਤੀ ਸੇਵਾ ਨੂੰ ਹੋਰ ਵਧੀਆ ਢੱਗ ਨਾਲ ਨਿਭਾਉਣਗੇ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਖੜੇ ਹੋਏ ਉਮੀਦਵਾਰਾਂ ਨੂੰ ਵੱੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾ ਸਕੇ।

ਫੋਟੋ : ਸ਼ਿਵਰਾਜ ਸਿੰਘ ਵਿਰਕ।

ਡੱਬੀ

ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ ਕੇਂਦਰ ਸਰਕਾਰ : ਸ਼ਿਵਰਾਜ ਵਿਰਕ

ਇਸ ਮੌਕੇ ਸ਼ਿਵਰਾਜ ਵਿਰਕ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਸੂਬੇ ਦੀ ਰੀੜ ਦੀ ਹੱਡੀ ਹੈ। ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ। ਸ਼ਿਵਰਾਜ ਵਿਰਕ ਖੁਦ ਪਿਛਲੇ ਦਿਨੀ ਲਗਾਤਾਰ ਸੰਭੂ ਤੇ ਖਨੌਰੀ ਬਾਰਡਰ ਵਿਖੇ ਜਾਕੇ ਕਿਸਾਨਾਂ ਦੀ ਮਦਦ ਵਜੋਂ ਵੀ ਡਟੇ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨ ਬਿਨਾ ਪੰਜਾਬ ਤੇ ਦੇਸ਼ ਦਾ ਗੁਜਾਰਾ ਨਹੀਂ ਹੈ। ਇਸ ਲਈ ਸਮੁਚਾ ਨੌਜਵਾਨ ਤੇ ਅਕਾਲੀ ਦਲ ਕਿਸਾਨਾਂ ਦੇ ਨਾਲ ਡਟਕੇ ਖੜਾ ਹੈ।