Punjab:One Killed, One injured in AC Compressor Blast at Neelam Hospital Rajpura

March 15, 2024 - PatialaPolitics

Punjab:One Killed, One injured in AC Compressor Blast at Neelam Hospital Rajpura

ਨੀਲਮ ਹਸਪਤਾਲ ਵਿੱਚ ਹੋਇਆ ਵੱਡਾ ਧਮਾਕਾ ਏਸੀ ਫਟਨ ਕਾਰਨ ਇੱਕ ਮਕੈਨਿਕ ਦੀ ਮੌਤ ਦੂਜਾ ਗੰਭੀਰ ਜਖਮੀ

ਬਨੂੜ ਨੇੜਲੇ ਨੀਲਮ ਹਸਪਤਾਲ ਵਿੱਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਦੁਪਹਿਰ ਤਕਰੀਬਨ 3 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਕੈਨਿਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜਾ ਗੰਭੀਰ ਜਖਮੀ ਹੋ ਗਿਆ ਜਾਣਕਾਰੀਆਂ ਅਨੁਸਾਰ ਬਨੋੜ ਰਾਜਪੁਰਾ ਰੋਡ ਤੇ ਸਥਿਤ ਨੀਲਮ ਹਸਪਤਾਲ ਵਿੱਚ ਦੋ ਦਿਨ ਪਹਿਲਾਂ ਡਾਈਕਨ ਨਾਮ ਕੰਪਨੀ ਦੇ ਏਸੀ ਲਗਵਾਏ ਗਏ ਸਨ ਉਹ ਏਸੀ ਕੋਲਿੰਗ ਨਹੀਂ ਕਰਦੇ ਸੀ ਜਿਨਾਂ ਤੋਂ ਬਾਅਦ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਕੰਪਨੀ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਅੱਜ ਦੋ ਇੰਜੀਨੀਅਰ ਏਸੀ ਨੂੰ ਚੈੱਕ ਕਰਨ ਲਈ ਆਏ ਉਹਨਾਂ ਨੇ ਚੈੱਕ ਕਰਕੇ ਦੇਖਿਆ ਕਿ ਏਸੀ ਦਾ ਫਲੋ ਘੱਟ ਸੀ ਉਹ ਜਦੋਂ ਹੀ ਏਸੀ ਵਿੱਚ ਗੈਸ ਭਰਨ ਲੱਗੇ ਤਾਂ ਅਚਾਨਕ ਇੱਕ ਬਹੁਤ ਵੱਡਾ ਧਮਾਕਾ ਹੋਇਆ ਧਮਾਕਾ ਇਨਾਂ ਜਬਰਦਸਤ ਸੀ ਕੀ ਸਾਰਾ ਹਸਪਤਾਲ ਹੀ ਗੂੰਜ ਉੱਠਿਆ ਸਾਰੀ ਸਿਕਿਉਰਟੀ ਮੈਨੇਜਮੈਂਟ ਡਾਕਟਰਾਂ ਦੀ ਟੀਮ ਅਤੇ ਉਥੇ ਮਰੀਜ਼ ਇਸ ਧਮਾਕੇ ਵੱਲ ਨੂੰ ਭੱਜ ਕੇ ਗਏ ਜਦੋਂ ਦੇਖਿਆ ਅੱਗੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਜਖਮੀ ਸੀ ਹਾਦਸਾ ਗ੍ਰਸਤ ਵਾਲੀ ਜਗਹਾ ਤੇ ਖੂਨ ਹੀ ਖੂਨ ਡੁੱਲਿਆ ਪਿਆ ਸੀ ਜਦੋਂ ਡਾਕਟਰਾਂ ਨੇ ਇਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚੋਂ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਦੂਜਾ ਗੰਭੀਰ ਉਫ ਵਿੱਚ ਜਖਮੀ ਸੀ ਜੋ ਆਈ ਸੀ ਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਹਸਪਤਾਲ ਪ੍ਰਬੰਧਕਾਂ ਵੱਲੋਂ ਮ੍ਰਿਤਕ ਦੀ ਪਹਿਚਾਨ ਹੈਰੀ ਰਾਣਾ ਵਾਸੀ ਪਿੰਡ ਤੀਓੜ ਨੇੜੇ ਖਰੜ ਵਜੋਂ ਹੋਈ ਹੈ

 

ਮੌਕੇ ਤੇ ਪਹੁੰਚੇ ਡਾਈਕਨ ਕੰਪਨੀ ਦੇ ਐਮ ਡੀ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਦੋ ਕੰਪਨੀ ਦੇ ਹੋਣਹਾਰ ਅਤੇ ਪੁਰਾਣੇ ਵਰਕਰ ਜਿਨਾਂ ਦੇ ਨਾਮ ਹੈਰੀ ਰਾਣਾ ਅਤੇ ਅੰਕੁਸ਼ ਰਾਣਾ ਹਨ ਜੋ ਉਨ੍ਹਾਂ ਕੋਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ ਇਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ ਇਹਨਾਂ ਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਦੱਸ ਦਿੱਤਾ ਗਿਆ ਹੈ ਇਹਨਾਂ ਦੇ ਪਰਿਵਾਰ ਦੀ ਕੰਪਨੀ ਵੱਲੋਂ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ

ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਏ ਐਸ ਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਰਾਹੀ ਇਤਲਾਹ ਮਿਲੀ ਸੀ ਕਿ ਹਸਪਤਾਲ ਵਿੱਚ ਇੱਕ ਹਾਦਸਾ ਵਾਪਰਿਆ ਹੈ ਜਿਸ ਦੀ ਸੂਚਨਾ ਮਿਲਦੇ ਉਹ ਤੁਰੰਤ ਮੌਕੇ ਤੇ ਪਹੁੰਚ ਗਏ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜਾ ਹੈ ਗੰਭੀਰ ਰੂਪ ਵਿੱਚ ਜਖਮੀ ਹੈ ਜੋ ਹਸਪਤਾਲ ਦੇ ਆਈ ਸੀ ਯੂ ਵਿੱਚ ਜੇਰੇ ਇਲਾਜ ਹੈ ਪਰਿਵਾਰਿਕ ਮੈਂਬਰਾਂ ਨੋ ਇਤਲਾਹ ਦੇ ਦਿੱਤੀ ਹੈ ਉਹ ਜਲਦ ਇੱਥੇ ਪਹੁੰਚਣ ਵਾਲੇ ਹਨ ਉਹਨਾਂ ਦੇ ਕਹਿਣ ਮੁਤਾਬਿਕ ਹੀ ਕੋਈ ਕਾਰਵਾਈ ਕੀਤੀ ਜਾਵੇਗੀ।