Five persons died in a road mishap in Kotkapura-Moga Road
April 5, 2024 - PatialaPolitics
Five persons died in a road mishap in Kotkapura-Moga Road
ਕੋਟਕਪੂਰਾ-ਮੋਗਾ ਰੋਡ ‘ਤੇ ਬੀਤੀ ਰਾਤ ਕਰੀਬ 2 ਵਜੇ ਵਾਪਰੇ ਸੜਕ ਹਾਦਸੇ (Road Accident) ‘ਚ 5 ਲੋਕਾਂ ਦੀ ਮੌਤ ਹੋ ਗਈ ਤੇ 8 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਟਾਟਾ ਏਸ ‘ਚ ਸਵਾਰ 15 ਤੋਂ 20 ਵਿਅਕਤੀ ਨਗਾਹੇ ਪਿੰਡ ‘ਚ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਵਸਨੀਕ ਹਨ, ਜੋ ਕਿ ਬਾਘਾ ਪੁਰਾਣਾ ਦੇ ਪਿੰਡ ਨਿਗਾਹਾ ਵਿਖੇ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਤੋਂ ਬਾਅਦ ਟਾਟਾ ਐੱਸ ਗੱਡੀ (ਛੋਟੇ ਹਾਥੀ) ਵਿਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਜਦੋਂ ਇਹ ਪੰਜਗਰਾਈਂ ਖੁਰਦ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਚੀਖ ਚਿਹਾੜਾ ਮਚ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟੇ ਹਾਥੀ ਦੇ ਪਰਖੱਚੇ ਹੀ ਉਡ ਗਏ। ਫਿਲਹਾਲ ਪੁਲਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।