GNDU student apologize after his turban video goes viral doing Bhangra
April 12, 2024 - PatialaPolitics
GNDU student apologize after his turban video goes viral doing Bhangra
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ । ਮੇਰਾ ਨਾਮ ਨਰੈਣ ਸਿੰਘ ਹੈ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਧਿਆਰਥੀ ਹਾਂ। ਤੁਸੀਂ ਸਭ ਨੇ ਇੱਕ ਵੀਡੀਓ ਦੇਖੀ ਹੋਵੇਗੀ ਜੋ ਕਿ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੰਗੜਾ ਪਾਉਂਦੇ ਹੋਏ ਮੁੰਡੇ ਦੀ ਦਸਤਾਰ ਉੱਤਰ ਜਾਂਦੀ ਹੈ। ਓਹ ਵੀਡੀਓ ਮੇਰੀ ਹੈ । ਮੈਂ ਸਾਰੇ ਵੀਰਾਂ ਅਤੇ ਭੈਣਾਂ ਤੋਂ ਹੱਥ ਜੋੜ ਕੇ ਮੁਆ਼ਫੀ ਮੰਗਦਾ ਹਾਂ ਜੇਕਰ ਮੈਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੋਵੇ। ਮੈਂ ਓਸ ਦਿਨ ਵੀ ਤੇ ਅੱਜ ਦੁਬਾਰਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਭੁੱਲ ਦੀ ਬਖਸ਼ ਮੰਗੀ ਹੈ । ਗੁਰੂ ਸਾਹਿਬ ਬਖਸ਼ਣਹਾਰ ਨੇ ਨਿਮਾਣਾ ਸਮਝ ਕੇ ਬਖਸ਼ ਲੈਣ। ਪਰੰਤੂ ਜੇ ਮੈਂ ਉਸ ਦਿਨ ਉਹ ਕਦਮ ਨਾ ਚੁੱਕਦਾ ਤੇ ਦਸਤਾਰ ਮੇਰੇ ਤੇ ਮੇਰੇ ਟੀਮ ਦੇ ਸਾਥੀਆਂ ਦੇ ਪੈਰਾਂ ਵਿੱਚ ਆਉਂਦੀ ਅਤੇ ਸ਼ਾਇਦ ਫਿਰ ਚੁੱਕੀ ਵੀ ਨਾ ਜਾਂਦੀ ਸੋ ਉਸ ਸਮੇਂ ਮੈਂ ਆਪਣੀ ਦਸਤਾਰ ਨੂੰ ਸਟੇਜ ਤੇ ਲੱਗੇ ਹੋਏ ਫੁੱਲਾਂ ਦੀ ਸਜਾਵਟ ‘ਤੇ ਰੱਖ ਦਿੱਤਾ ਤਾਂ ਜੋ ਕੋਈ ਵੌਲੰਟੀਅਰ ਉਸ ਨੂੰ ਚੁੱਕ ਲਵੇ ਜੋ ਕਿ ਹੋਇਆ ਵੀ। ਜੇਕਰ ਮੈਂ ਭੰਗੜਾ ਉੱਥੇ ਛੱਡ ਦਿੰਦਾ ਤਾਂ ਮੇਰੀ ਅਤੇ ਮੇਰੀ ਟੀਮ ਦੀ 2.5 ਮਹੀਨੇ ਦੀ ਮਿਹਨਤ ਖਰਾਬ ਹੋ ਜਾਣੀ ਸੀ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੋ ਹੋਇਆ ਉਹ ਇੱਕ ਹਾਦਸਾ ਸੀ, ਮੇਰੇ ਕੋਲ ਉਸ ਵੇਲੇ ਹੋਰ ਕੋਈ ਰਾਹ ਨਹੀਂ ਸੀ। ਅਤੇ ਉਸ ਵੇਲੇ ਸਟੇਜ ਉੁੱਪਰ ਮੈਂ ਜਲਦਬਾਜ਼ੀ ਚ ਕੋਈ ਫੈਸਲਾ ਨਹੀਂ ਲੈ ਸਕਿਆ। ਮੇਰਾ ਉਦੇਸ਼ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਜਾਣੇ ਅਣਜਾਣੇ ਚ ਮੈਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਇਆ ਹੋਵੇ ਤਾਂ ਮੈ ਸਭ ਕੋਲੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਆਪਣਾ ਛੋਟਾ ਭਰਾ ਸਮਝ ਕੇ ਮੁਆਫ ਕਰ ਦੇਣਾ 🙏🏻।
View this post on Instagram