Wife of Sushil Rinku appealed to vote for AAP

May 3, 2024 - PatialaPolitics

Wife of Sushil Rinku appealed to vote for AAP

ਸਿਆਸੀ ਮਾਹੌਲ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਤੇ ਲੋਕ ਹੱਸਣ ਲਈ ਮਜਬੂਰ ਹੋ ਰਹੇ ਹਨ। ਇਹ ਮਾਮਲਾ ਹੈ ਜਲੰਧਰ ਦਾ, ਜਿੱਥੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਪ੍ਰਚਾਰ ਦੌਰਾਨ ਇਕ ਸਮਾਗਮ ‘ਚ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਜ਼ੁਬਾਨ ਫਿਸਲ ਗਈ। ਇਸ ਸਮਾਗਮ ‘ਚ ਉਹ ਆਪਣੇ ਪਤੀ ਦੀ ਪਾਰਟੀ (ਭਾਜਪਾ) ਲਈ ਵੋਟਾਂ ਮੰਗਣ ਲਈ ਪਹੁੰਚੇ ਸਨ, ਪਰ ਉਨ੍ਹਾਂ ਨੇ ਲੋਕਾਂ ਨੂੰ ‘ਇਕ-ਇਕ ਵੋਟ’ ‘ਆਮ ਆਦਮੀ ਪਾਰਟੀ’ ਨੂੰ ਪਾਉਣ ਦੀ ਅਪੀਲ ਕਰ ਦਿੱਤੀ। ਉਨ੍ਹਾਂ ਦੀ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।