SGPC ਦੇ ਦਫ਼ਤਰ ‘ਚ ਚੱਲੀਆਂ ਤਲਵਾਰਾਂ,ਮੁਲਾਜ਼ਮ ਦਰਬਾਰਾ ਸਿੰਘ ਦਾ ਕਤਲ
August 3, 2024 - PatialaPolitics
SGPC ਦੇ ਦਫ਼ਤਰ ‘ਚ ਚੱਲੀਆਂ ਤਲਵਾਰਾਂ,ਮੁਲਾਜ਼ਮ ਦਰਬਾਰਾ ਸਿੰਘ ਦਾ ਕਤਲ
ਅੱਜ ਦੁਪਹਿਰ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਚ ਕਲਰਕ ਦਰਬਾਰਾ ਸਿੰਘ ‘ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਵਿਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ। ਇਹ ਹਮਲਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਦਫਤਰ ਦੀ ਅਕਾਊਂਟ ਬਰਾਂਚ ਵਿਖੇ ਕੀਤਾ ਗਿਆ | ਪਤਾ ਲੱਗਾ ਕਿ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਕਾਫੀ ਦੇਰ ਤੋਂ ਚਲ ਰਿਹਾ ਸੀ ਜੋ ਵੱਧ ਕੇ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ । ਸੇਵਾਦਾਰ ਸੁਖਬੀਰ ਸਿੰਘ ਵਲੋਂ ਅਕਾਊਂਟਸ ਕਲਰਕ ਦਰਬਾਰਾ ਸਿੰਘ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ, ਦਰਬਾਰਾ ਸਿੰਘ ਨੂੰ ਐਬੂਲੈਂਸ ਰਾਹੀਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਵਿਖੇ ਭੇਜਿਆ ਗਿਆ | ਜਿਥੇ ਡਾਕਟਰਾਂ ਵੋਲੋ ਦਰਬਾਰਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।
View this post on Instagram