Nabha Thar jeep loot case: Accused injured in encounter with Patiala police
November 25, 2024 - PatialaPolitics
ਪਟਿਆਲਾ ਪੁਲਿਸ ਨਾਲ ਨਾਭਾ ਤੋ ਲੁੱਟੀ ਥਾਰ ਜੀਪ ਦਾ ਮੁੱਖ ਦੋਸੀ ਪੁਲਿਸ ਇਨਕਾਂਉਟਰ ਦੋਰਾਨ ਜਖਮੀ
ਇਕ ਪਿਸਟਲ .32 ਬੋਰ ਅਤੇ ਲੁੱਟੀ ਥਾਰ ਜੀਪ ਬ੍ਰਾਮਦ
ਲੁੱਟਖੋਹ, ਡਕੈਤੀ ਆਦਿ ਦੇ 6 ਮੁਕੱਦਮੇ ਦੋਸੀ ਖਿਲਾਫ ਦਰਜ
ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਪਟਿਆਲਾ ਪਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਅਤੇ ਅਣਸੁਲਝੇ ਜੁਰਮਾਂ ਵਿੱਚ ਲੋੜੀਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ, ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ PPS, SP (Inv) PTL, ਸ੍ਰੀ ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀ ਮਿਤੀ 21.11.2024 ਨੂੰ ਨਾਭਾ ਤੋ ਚਿਰਾਗ ਛਾਬੜਾ ਨਾਮ ਦੇ ਵਿਅਕਤੀ ਦੇ ਸੱਟਾ ਮਾਰਕੇ ਲੁੱਟਖੋਹ ਕੀਤੀ ਥਾਰ ਜੀਪ ਵਾਲੇ ਕੇਸ ਨੂੰ ਟਰੇਸ ਕਰਕੇ ਦੋਸੀਆਨ ਦੀ ਤਲਾਸ ਕੀਤੀ ਗਈ, ਇਸੇ ਦੋਰਾਨ ਮਿਤੀ 25.11.2024 ਨੂੰ ਸੀ.ਆਈ.ਆਈ.ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਕਿ ਨਾਭਾ ਤੋ ਲੁੱਟੀ ਥਾਰ ਜੀਪ ਦਾ ਮੁੱਖ ਦੋਸੀ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਜੋ ਲੁੱਟੀ ਹੋਈ ਥਾਰ ਜੀਪ ਪਰ ਸਵਾਰ ਹੋਕੇ ਸੰਗਰੂਰ ਪਟਿਆਲਾ ਬਾਈਪਾਸ ਪਰ ਆ ਰਿਹਾ ਜੋ ਇਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਨ ਦੀ ਕੋਸਿਸ ਕੀਤੀ ਜਿਸਨੇ ਪੁਲਿਸ ਪਾਰਟੀ ਪਰ ਫਾਇਰ ਕੀਤੇ ਜਿਸ ਤੇ ਪੁਲਿਸ ਨੇ ਜੁਵਾਬੀ ਫਾਇਰ ਦੋਰਾਨ ਸਰੋਵਰ ਸਿੰਘ ਉਰਫ ਲਵਲੀ ਪੁਲਿਸ ਇਨਕਾਂਉਟਰ ਦੋਰਾਨ ਜਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਹੈ।ਜਿਸ ਪਾਸੋਂ ਮੋਕਾ ਤੋ ਇਕ ਪਿਸਟਲ .32 ਬੋਰ ਸਮੇਤ 03 ਖੋਲ ਰੋਦ ਅਤੇ 03 ਜਿੰਦਾ ਰੋਦ ਅਤੇ ਲੁੱਟੀ ਹੋਈ ਥਾਰ ਜੀਪ ਮੋਕਾ ਬਰਾਮਦ ਕੀਤੀ ਗਈ ਹੈ।
ਪੁਲਿਸ ਇਨਕਾਉਟਰ ਦੋਰਾਨ ਜਖਮੀ:- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 25.11.2024 ਨੂੰ ਨਾਭਾ ਤੋ ਲੁੱਟੀ ਹੋਈ ਥਾਰ ਗੱਡੀ ਵਾਲੇ ਮੁਕੱਦਮਾ ਨੰਬਰ 168 ਮਿਤੀ 22.11.2024 ਅ/ਧ 309(4),309(6),61(2) ਬੀ.ਐਨ.ਐਸ ਥਾਣਾ ਕੋਤਵਾਲੀ ਨਾਭਾ ਦੇ ਸਬੰਧ ਵਿੱਚ ਲੋੜੀਦੇ ਦੋਸੀਆਨ ਦੀ ਤਲਾਸ ਕਰ ਰਹੇ ਸੀ ਇਸੇ ਦੋਰਾਨ ਸੀ.ਆਈ.ਏ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਕਿ ਨਾਭਾ ਤੋ ਪਿਛਲੀ ਦਿਨੀ ਜੋ ਥਾਰ ਜੀਪ ਲੁੱਟੀ ਗਈ ਹੈ ਦਾ ਦੋਸੀ ਸਰੋਵਰ ਸਿੰਘ ਉਰਫ ਲਵਲੀ ਉਕਤ ਜੋ ਕਿ ਲੁੱਟੀ ਹੋਈ ਥਾਰ ਜੀਪ ਵਿੱਚ ਸਵਾਰ ਹੋਕੇ ਸੰਗਰੂਰ ਪਟਿਆਲਾ ਬਾਈਪਾਸ ਸਾਇਡ ਤੋ ਆ ਰਿਹਾ ਹੈ ਇਸੇ ਦੋਰਾਨ ਥਾਰ ਜੀਪ ਪਰ ਸਵਾਰ ਹੋਕੇ ਜਾਂਦੇ ਦੋਸੀ ਸਰੋਵਰ ਸਿੰਘ ਉਰਫ ਲਵਲੀ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਜਿਸ ਨੇ ਥਾਰ ਜੀਪ ਸਾਇਡ ਤੇ ਰੋਕ ਕੇ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤੇ ਜੋ ਪੁਲਿਸ ਪਾਰਟੀ ਨੇ ਆਪਣੀ ਅਤੇ ਆਉਣ ਜਾਣ ਵਾਲੀ ਪਬਲਿਕ ਦੀ ਜਾਨ ਵਾ ਮਾਲ ਦੀ ਹਿਫਾਜਤ ਕਰਦੇ ਹੋਏ ਜੁਵਾਬੀ ਫਾਇਰਿੰਗ ਕੀਤੀ ਜਿਸ ਦੋਰਾਨ ਦੋਸੀ ਸਰੋਵਰ ਸਿੰਘ ਉਰਫ ਲਵਲੀ ਦੇ ਲੱਤ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਸੀ ਜਿਸ ਨੂੰ ਫੋਰੀ ਤੋਰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਜਿਸ ਪਾਸੋ ਮੋਕਾ ਤੋ ਇਕ ਪਿਸਟਲ . 32 ਬੋਰ ਸਮੇਤ . ਖੋਲ ਰੋਦ ਅਤੇ ਰੋਦ ਅਤੇ ਲੁੱਟੀ ਹੋਈ ਥਾਰ ਜੀਪ ਮੋਕਾ ਤੋ ਬਰਾਮਦ ਕੀਤੀ ਗਈ ਜਿਸ ਸਬੰਧੀ ਮੁਕੱਦਮਾ ਨੰਬਰ :: ਮਿਤੀ 25.11.2024 ਅ/ਧ 109, 132,221 BNS , 25 Sub Section (6) & (7) Arms Act 1959 As Amended by the arms (amendment) act 2019 ਥਾਣਾ ਪਸਿਆਣਾ ਦਰਜ ਕੀਤਾ ਜਾ ਰਿਹਾ ਹੈ।
ਥਾਰ ਜੀਪ ਦੀ ਲੁੱਟਖੋਹ ਸਬੰਧੀ : ਮੁਦਈ ਚਿਰਾਗ ਛਾਬੜਾ ਵਾਸੀ ਮਕਾਨ ਨੰਬਰ 221 ਵਾਰਡ ਨੰਬਰ 21 ਨੇੜੇ ਗੋਰਮਿੰਟ ਗਰਲਜ਼ ਕਾਲਜ ਅਲੋਹਰਾਂ ਗੇਟ ਨਾਭਾ ਪਾਸੋ ਨਾ ਮਾਲੂਮ ਵਿਅਕਤੀਆਂ ਵੱਲੋਂ ਮਿਤੀ 21.11.2024 ਨੂੰ ਥਾਰ ਜੀਪ PB11DA6275 ਦੀ ਟਰਾਈ ਲੈਣ ਦੇ ਬਹਾਨੇ ਰੋਹਟੀ ਪੁਲ ਜੋੜੇਪੁਰ ਰੋੜ ਤੋ ਲੁੱਟਖੋਹ ਕੀਤੀ ਸੀ ਜਿਸ ਸਬੰਧੀ ਮਕੱਦਮੇ ਨੰਬਰ 168 ਮਿਤੀ 22.11.2024 ਅ/ਧ 103 (4)309 (6),61 (2) BNS ਥਾਣਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਸੀ ।
ਅਪਰਾਧਿਕ ਪਿਛੋਕੜ :- ਜਿੰਨ੍ਹਾ ਨੇ ਦੱਸਿਆ ਕਿ ਦੋਸੀ ਸਰੋਵਰ ਸਿੰਘ ਉਰਫ ਲਵਲੀ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਲੁੱਟਖੋਹ ਡਕੈਤੀ ਅਤੇ ਸਰਾਬ ਐਕਟ ਤਹਿਤ ਦਰਜ ਹਨ ਜਿੰਨ੍ਹਾ ਵਿੱਚ 3 ਮੁਕੱਦਮੇ ਸਿਟੀ ਸੰਗਰੂਰ ਅਤੇ 2 ਮੁਕੱਦਮੇ ਸਿਟੀ ਖੰਨਾ ਅਤੇ ਇਕ ਮੁਕੱਦਮਾ ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਹੈ ਜਿਸ ਦੇ ਖਿਲਾਫ ਕੁਲ 6 ਮੁਕੱਦਮੇ ਦਰਜ ਹਨ ਇਹ ਜੁਲਾਈ 2024 ਵਿੱਚ ਨਾਭਾ ਜੇਲ ਵਿੱਚੋਂ ਬਾਹਰ ਆਇਆ ਹੈ, ਜਿਸ ਦੇ ਜੇਲ ਵਿੱਚ ਬੰਦ ਕਈ ਖਤਰਨਾਕ ਅਪਰਾਧੀਆਂ ਨਾਲ ਸਬੰਧ ਹੋਣੇ ਵੀ ਸਾਹਮਣੇ ਆਏ ਹਨ ਜਿੰਨ੍ਹਾ ਦੇ ਇਹ ਸੰਪਕਰ ਵਿੱਚ ਸੀ।
ਡਾ:ਨਾਨਕ ਸਿੰਘ, ਆਈ.ਪੀ.ਐਸ, ਨੇ ਦੱਸਿਆ ਕਿ ਕਰੀਮੀਨਲ ਗਤੀਵਿਧੀਆ ਕਰਨ ਵਾਲੇ ਮੁਲਜਮਾ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲਾ ਜਿਲ੍ਹਾ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਮਾੜੈ ਅਨਸਰਾ ਤੋ ਸੁਰੱਖਿਅਤ ਕੀਤਾ ਜਾਵੇਗਾ।
View this post on Instagram