ਨਜਾਇਜ਼ ਅਸਲੇ ਦੀ ਤਸਕਰੀ ਕਰਨ ਵਾਲੇ ਤਸਕਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਿਸ ਵੱਲੋ ਕਾਬੂ
January 29, 2025 - PatialaPolitics
ਨਜਾਇਜ਼ ਅਸਲੇ ਦੀ ਤਸਕਰੀ ਕਰਨ ਵਾਲੇ ਤਸਕਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਿਸ ਵੱਲੋ ਕਾਬੂ,ਤਿੰਨ ਦੇਸੀ ਪਿਸਤੋਲ ਅਤੇ ਕਾਰਤੂਸ ਬਰਾਮਦ
ਡਾ:ਨਾਨਕ ਸਿੰਘ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ:ਯੋਗੇਸ ਸਰਮਾ ਪੀ.ਪੀ.ਐਸ,ਕਪਤਾਨ ਪੁਲਿਸ,ਇੰਨਵੈਸਟੀਗੇਸ਼ਨ, ਪਟਿਆਲਾ,ਸ਼੍ਰੀ ਮਨੋਜ ਗੋਰਸੀ,ਉੱਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ,ਵੱਲੋ ਭੈੜੇ ਪੁਰਸਾ ਨੂੰ ਕਾਬੂ ਕਰਨ ਦੀ ਚਲਾਈ ਮੁੰਹਿਮ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਮਿਤੀ 26-01-2025 ਨੂੰ ਦੋਸੀਆਨ ਫਹੀਮ ਖਾਨ ਪੁੱਤਰ ਸ਼ੌਕੀਨ ਸਾਹ ਵਾਸੀ ਪਿੰਡ ਉਸਾਨ ਨਗਰ ਗੜੀ ਤਹਿਸੀਲ ਵਾ ਥਾਣਾ ਨਗੀਨਾ ਜਿਲ੍ਹਾ ਬਿਜਨੋਰ ਉਤਰਪ੍ਰਦੇਸ ਹਾਲ ਵਾਸੀ ਕਿਰਾਏਦਾਰ ਦਸਮੇਸ ਨਗਰ ਜੁੰਗੀਆ ਰੋਡ ਖਰੜ ਮੋਹਾਲੀ ਅਤੇ ਤੇਜਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਘਟੋਰ ਤਹਿਸੀਲ ਖਰੜ ਥਾਣਾ ਸਦਰ ਕੁਰਾਲੀ ਜਿਲ੍ਹਾ ਮੋਹਾਲੀ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਵੱਖ ਵੱਖ ਤਰਾ ਦਾ ਨਜਾਇਜ ਅਸਲਾ ਬ੍ਰਾਮਦ ਕੀਤਾ ਗਿਆ।
ਡਾ:ਨਾਨਕ ਸਿੰਘ ਨੇ ਅੱਗੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 26-01-2025 ਸ:ਥ ਕੁਲਦੀਪ ਸਿੰਘ ਥਾਣਾ ਅਰਬਨ ਅਸਟੇਟਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸਤ ਅਤੇ ਸੁੱਕੀ ਤੇ ਭੈੜੇ ਪੁਰਸ਼ਾ ਦੀ ਤਲਾਸ਼ ਦੇ ਸਬੰਧ ਵਿੱਚ ਰਵਾਨਾ ਸੀ ਤਾਂ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿਤੀ ਕਿ ਦੋ ਵਿਅਕਤੀ ਜੋ ਕਿ ਉਤਰ ਪ੍ਰਦੇਸ ਤੋ ਨਜਾਇਜ਼ ਅਸਲਾ ਲਿਆ ਕਰ ਲੁੱਟਾ ਖੋਹਾ ਕਰਦੇ ਹਨ ਅਤੇ ਅਸਲੇ ਦੀ ਵੀ ਤੱਸਕਰੀ ਕਰਦੇ ਹਨ ਜਿਹਨਾ ਦੇ ਨਾਮ ਫਹੀਮ ਖਾਨ ਅਤੇ ਤੇਜਵਿੰਦਰ ਸਿੰਘ ਉਰਫ ਬਿੱਲੂ ਹੈ।ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 11 ਮਿਤੀ 26-1-2025 ਜੇਰ ਧਾਰਾ 25-54-59 ਆਰਮਜ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।ਜੋ ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਪਰ ਦੋਸ਼ੀਆਨ ਫਹੀਮ ਖਾਨ ਅਤੇ ਤੇਜਵਿੰਦਰ ਸਿੰਘ ਉਰਫ ਬਿੱਲਾ ਨੂੰ ਹਸਬ ਜਾਬਤਾ ਮੁੱਕਦਮਾ ਨੰਬਰੀ ਉਕਤ ਵਿੱਚ ਸਾਧੂ ਬੇਲਾ ਰੋਡ ਫੇਸ-2,ਅਰਬਨ ਅਸਟੇਟ ਪਟਿਆਲਾ ਤੋ ਗ੍ਰਿਫਤਾਰ ਕੀਤਾ ਗਿਆ।ਜੋ ਕਿ ਇਹਨਾ ਦੋਨੋ ਦੋਸੀਆਨ ਦਾ ਦੋ ਦਿਨਾ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਸੀ ਅਤੇ ਇਹਨਾਂ ਦੀ ਪੁੱਛਗਿਛ ਦੇ ਦੋਰਾਨ ਇੱਕ ਹੋਰ ਦੋਸੀ ਹਰਦੀਪ ਸਿੰਘ ਉਰਫ ਪਾਠਾ ਉਰਫ ਮਨੀ ਪੁੱਤਰ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 300,ਖੇੜੇ ਵਾਲੀ ਗਲੀ,ਸੈਕਟਰ 2 ਪਿੰਡ ਮੁੰਡੀ ਖਰੜ ਤਹਿਸੀਲ ਖਰੜ ਜਿਲ੍ਹਾ ਮੋਹਾਲੀ ਨੂੰ ਵੀ ਮਿਤੀ 28-01-2025 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਜਾਇਜ ਅਸਲਾ ਬਰਾਮਦ ਕੀਤਾ ਗਿਆ।
ਦੋਸ਼ੀਆ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾ ਜ਼ੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾ ਵੱਲੋ ਹੋਰ ਕਿਸ ਕਿਸ ਨੂੰ ਨਜਾਇਜ ਅਸਲਾ ਦਿਤਾ ਗਿਆ ਹੈ,ਇਹਨਾ ਦੀ ਪੁੱਛਗਿੱਛ ਦੋਰਾਨ ਹੋਰ ਵੀ ਵਾਰਦਾਤਾ ਸਬੰਧੀ ਖੁਲਾਸੇ ਹੋਣ ਦੀ ਆਸ ਹੈ।
ਲੜੀ ਨੰਬਰ
ਦੋਸ਼ੀ ਦਾ ਨਾਮ ਅਤੇ ਪਤਾ
1)ਫਹੀਮ ਖਾਨ ਪੁੱਤਰ ਸੋਕੀਨ ਸਾਹ ਵਾਸੀ ਪਿੰਡ ਉਸਾਨ ਨਗਰ ਗੜੀ ਤਹਿਸੀਲ ਵਾ ਥਾਣਾ ਨਗੀਨਾ ਜਿਲ੍ਹਾ ਬਿਜਨੋਰ ਉਤਰਪ੍ਰਦੇਸ ਹਾਲ ਵਾਸੀ ਕਿਰਾਏਦਾਰ ਦਸਮੇਸ ਨਗਰ ਜੁੰਗੀਆ ਰੋਡ ਖਰੜ ਮੋਹਾਲੀ
2)ਤੇਜਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਘਟੋਰ ਤਹਿਸੀਲ ਖਰੜ ਥਾਣਾ ਸਦਰ ਕੁਰਾਲੀ ਜਿਲ੍ਹਾ ਮੋਹਾਲੀ
3)ਹਰਦੀਪ ਸਿੰਘ ਉਰਫ ਪਾਠਾ ਉਰਫ ਮਨੀ ਪੁੱਤਰ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 300,ਖੇੜੇ ਵਾਲੀ ਗਲੀ,ਸੈਕਟਰ 2 ਪਿੰਡ ਮੁੰਡੀ ਖਰੜ ਤਹਿਸੀਲ ਖਰੜ ਜਿਲ੍ਹਾ ਮੋਹਾਲੀ
| ਬ੍ਰਾਮਦਗੀ:-
1)ਇੱਕ ਦੇਸੀ ਕੱਟਾ/ਪਿਸਤੋਲ 315 ਬੋਰ ਸਮੇਤ ਇੱਕ ਜਿੰਦਾ ਰੋਦ ਜੋ ਕਿ ਦੋਸ਼ੀ ਫਹੀਮ ਖਾਨ ਪਾਸੋ ਬ੍ਰਾਮਦ ਕੀਤਾ ਗਿਆ ਹੈ
2)ਇੱਕ ਦੇਸੀ ਕੱਟਾ/ਪਿਸਤੋਲ ਸਮੇਤ ਇੱਕ ਜਿੰਦਾ ਰੋਦ ਜੋ ਕਿ ਦੋਸੀ ਤੇਜਵਿੰਦਰ ਸਿੰਘ ਉਰਫ ਬਿੱਲੂ ਪਾਸੋ ਬ੍ਰਾਮਦ ਕੀਤਾ ਗਿਆ ਹੈ।
3)ਇੱਕ ਦੇਸੀ ਕੱਟਾ/ਪਿਸਤੋਲ ਸਮੇਤ ਦੋ ਜਿੰਦਾ ਰੋਦ ਜੋ ਕਿ ਦੋਸੀ ਹਰਸਦੀਪ ਸਿੰਘ ਉਰਫ ਪਾਠਾ ਉਰਫ ਮਨੀ | ਪਾਸੋ ਬ੍ਰਾਮਦ ਕੀਤਾ ਗਿਆ ਹੈ।
ਕੁੱਲ ਬ੍ਰਾਮਦਗੀ:- 03 ਦੇਸੀ ਕੁੱਟਾ/ਪਿਸਤੋਲਾਂ ਸਮੇਤ 04 ਜਿੰਦਾਂ ਰੋਂਦ 315 ਬੋਰ