Mobile in Patiala Jail: Warder Sandeep Singh arrested

February 3, 2025 - PatialaPolitics

Mobile in Patiala Jail: Warder Sandeep Singh arrested

ਪਟਿਆਲਾ ਜੇਲ ਵਿਚੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ, ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਬੈਰਕ ਨੰ. 18 ਵਿੱਚੋ 01 ਵੀਵੋ ਕੰਪਨੀ ਦਾ ਮੋਬਾਇਲ ਸਮੇਤ Airtel ਕੰਪਨੀ ਦਾ ਸਿਮ ਕਾਰਡ ਬ੍ਰਾਮਦ ਹੋਇਆ, ਜਦੋਂ ਚੱਕੀ ਵਿੱਚ ਮੋਜੂਦ ਬੰਦੀਆ ਤੋਂ ਪੁਛਗਿੱਛ ਕੀਤੀ ਗਈ ਤਾ ਪਤਾ ਲੱਗਿਆ ਕਿ ਫੋਨ ਦੀ ਵਰਤੋ ਅੰਮਿ੍ਤਪਾਲ ਸਿੰਘ ਵੱਲੋ ਕੀਤੀ ਜਾਂਦੀ ਹੈ, ਜਦੋਂ ਅੰਮਿ੍ਤਪਾਲ ਸਿੰਘ ਵੱਲੋ ਇਸ ਸਬੰਧੀ ਪੁਛਿਆ ਗਿਆ ਤਾ ਉਸਨੇ ਕਬੂਲਿਆ ਕਿ ਉਹ ਫੋਨ ਦੀ ਵਰਤੋ ਕਰਦਾ ਹੈ ਅਤੇ ਉਸਨੇ ਇਹ ਫੋਨ ਜੇਲ ਦੇ ਵਾਰਡਰ ਸੰਦੀਪ ਸਿੰਘ ਕੋਲੋਂ ਮੰਗਵਾਇਆ ਹੈ ਅਤੇ ਉਸਨੇ ਇਹ ਵੀ ਦੱਸਿਆ ਕਿ ਸੰਦੀਪ ਸਿੰਘ ਅਕਸਰ ਹੀ ਜੇਲ ਅੰਦਰ ਵਰਜਿਤ ਵਸਤੂਆ ਵੀ ਮੁਹੱਇਆ ਕਰਵਾਉਂਦਾ ਹੈ ਅਤੇ ਭੱਠਾ ਬੈਰਕ ਵਿੱਚ ਬੰਦ ਦੋਸ਼ੀ ਹਰਜੀਤ ਸਿੰਘ ਨੂੰ ਵੀ ਮੋਬਾਇਲ ਮੁਹੱਇਆ ਕਰਵਾਇਆ ਹੈ, ਇਸ ਤੋਂ ਬਾਅਦ ਹਰਜੀਤ ਸਿੰਘ ਦੀ ਤਲਾਸ਼ੀ ਕਰਨ ਤੇ 01 ਕੈਚਡਾ ਕੰਪਨੀ ਦਾ ਮੋਬਾਈਲ ਬ੍ਰਾਮਦ ਹੋਇਆ। ਜੋ ਅੰਮ੍ਰਿਤਪਾਲ ਸਿੰਘ ਕੋਲੋਂ 03 ਛੋਟੀਆ ਡਾਇਰੀਆ ਵੀ ਬ੍ਰਾਮਦ ਹੋਈਆ। ਪਟਿਆਲਾ ਪੁਲਿਸ ਵਲੋ ਜੇਲ ਵਾਰਡਰ ਤੇ ਧਾਰਾ FIR U/S 112 BNS, Sec 52-A Prison Act ਲੱਗਾ ਕਿ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ