ਪਟਿਆਲਾ ਪੁਲਿਸ ਨੇ ਅੰਤਰਰਾਸ਼ਟਰੀ ਗੈਂਗ ਦੇ 2 ਸ਼ੂਟਰਾ ਨੂੰ ਨਸ਼ੀਲੇ ਪਦਾਰਥ ਅਤੇ ਨਜਾਇਜ ਅਸਲੇ ਸਮੇਤ ਕੀਤਾ ਕਾਬੂ

February 21, 2025 - PatialaPolitics

ਪਟਿਆਲਾ ਪੁਲਿਸ ਨੇ ਅੰਤਰਰਾਸ਼ਟਰੀ ਗੈਂਗ ਦੇ 2 ਸ਼ੂਟਰਾ ਨੂੰ ਨਸ਼ੀਲੇ ਪਦਾਰਥ ਅਤੇ ਨਜਾਇਜ ਅਸਲੇ ਸਮੇਤ ਕੀਤਾ ਕਾਬੂ

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਆਈ.ਪੀ.ਐਸ.

ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਵੈਭਵ ਚੌਧਰੀ IPS/SP (D) ਦੀ ਅਗਵਾਹੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 13 ਮਿਤੀ 19.02.2025 ਅ/ਧ 22/61/85 ND&PS Act, 25/54/59 (6) (7) Amended 2019) Arms Act ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਦਰਜ ਕਰਕੇ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 1110 ਮੁਹੱਲਾ ਜੱਟਪੁਰਾ ਤਹਿ, ਸਰਹੰਦ ਜਿਲਾ ਫਤਿਹਗੜ ਸਾਹਿਬ ਅਤੇ ਮਲਕੀਤ ਸਿੰਘ ਉਰਫ ਮੈਕਸ ਪੁੱਤਰ ਜਗਦੀਸ ਸਿੰਘ ਵਾਸੀ ਪਿੰਡ ਰੋਡਾਲਾ ਥਾਣਾ ਰਾਜਾਸਾਂਸੀ ਅਮ੍ਰਿੰਤਸਰ ਹਾਲ ਵਾਸੀ ਸੈਂਪਲੀ ਸਾਹਿਬ ਜਿਲਾ ਫਤਿਹਗੜ ਸਾਹਿਬ ਪਾਸੋਂ 1300 ਨਸ਼ੀਲੀਆਂ ਗੋਲੀਆ, 03 ਪਿਸਟਲ 32 ਬੋਰ, 01 ਪਿਸਟਲ 30 ਬੋਰ, 01 ਦੇਸੀ ਕੱਟਾ 15 ਜਿੰਦਾ ਕਾਰਤੂਸ (ਕੁੱਲ 05 ਪਿਸਟਲ 15 ਜਿੰਦਾ ਕਾਰਤੂਸ) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸਥਾਣੇਦਾਰ ਤੇਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਉਰਫ ਦੀਪ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 1110 ਮੁਹੱਲਾ ਜੱਟਪੁਰਾ ਤਹਿ. ਸਰਹੰਦ ਜਿਲਾ ਫਤਿਹਗੜ ਸਾਹਿਬ ਅਤੇ ਮਲਕੀਤ ਸਿੰਘ ਉਰਫ ਮੈਕਸ ਪੁੱਤਰ ਜਗਦੀਸ ਸਿੰਘ ਵਾਸੀ ਪਿੰਡ ਰੋਡਾਲਾ ਥਾਣਾ ਰਾਜਾਸਾਂਸੀ ਅਮ੍ਰਿੰਤਸਰ ਹਾਲ ਵਾਸੀ ਸ਼ੈਂਪਲੀ ਸਾਹਿਬ ਜਿਲਾ ਫਤਿਹਗੜ ਸਾਹਿਬ ਸਰਹਿੰਦ-ਰਾਜਪੁਰਾ ਰੋਡ ਪਰ ਕਾਲੇ ਰੰਗ ਦੀ ਐਕਟਿਵਾ ਨੰਬਰ PB23.AA.0795 ਵਿਚ ਨਸ਼ੀਲੀਆ ਗੋਲੀਆ ਦੀ ਡਲਿਵਰੀ ਦੇਣ ਲਈ ਖੜੇ ਹਨ, ਜਿਨਾ ਨੇ ਇਸ ਡਲਿਵਰੀ ਤੋਂ ਬਾਅਦ ਰਾਜਪੁਰਾ ਦੇ ਕਾਰੋਬਾਰੀ ਪਰ ਫਾਇਰਿੰਗ ਕਰਨੀ ਹੈ। ਜਿਸ ਪਰ ਮੁਕੱਦਮਾ ਨੰਬਰ 13 ਮਿਤੀ 19.02.2025 ਅ/ਧ 22/61/85 ND&PS Act, 25/54/59 (6) (7) Amended 2019) Arms Act ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਦਰਜ ਕਰਕੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਹੋਈ ਹੈ।