ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋਂ ਖੋਹ ਕੀਤੀ ਐਕਟਿਵਾ ਸਮੇਤ 5 ਨਜਾਇਜ ਅਸਲੇ, 47 ਜਿੰਦਾ ਕਾਰਤੂਸ ਅਤੇ 1 ਤਲਵਾਰ ਤੇ 6 ਵਿਅਕਤੀ ਗ੍ਰਿਫਤਾਰ
March 17, 2025 - PatialaPolitics
ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋਂ ਖੋਹ ਕੀਤੀ ਐਕਟਿਵਾ/ਸਕੂਟਰੀ ਸਮੇਤ 05 ਨਜਾਇਜ ਅਸਲੇ, 47 ਜਿੰਦਾ ਕਾਰਤੂਸ ਅਤੇ 01 ਤਲਵਾਰ ਦੇ 6 ਵਿਅਕਤੀ ਗ੍ਰਿਫਤਾਰ
ਸ਼੍ਰੀ ਮਨੋਜ ਗੋਰਸੀ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸ਼੍ਰੀ ਨਾਨਕ ਸਿੰਘ ਆਈ.ਪੀ.ਐਸ. ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਸ਼੍ਰੀ ਵੈਭਵ ਚੌਧਰੀ ਆਈ.ਪੀ.ਐਸ. ਕਪਤਾਨ ਪੁਲਿਸ ਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸ: ਸੁਖਵਿੰਦਰ ਸਿੰਘ ਗਿੱਲ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਉਹਨਾ ਦੀ ਟੀਮ ਵੱਲੋ ਮਾੜੇ ਅਨਸਰਾ ਖਿਲਾਫ ਲਗਾਤਾਰ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆ ਹੋਇਆ 6 ਵਿਅਕਤੀਆ ਨੂੰ ਨਜਾਇਜ ਅਸਲੇ ਅਤੇ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾ ਖਿਲਾਫ ਮੁਕੱਦਮਾ ਨੰ 29 ਮਿਤੀ 15-03-2025 ਅ/ਧ 304(2),310(4),310(5) ਬੀ.ਐਨ.ਐਸ 25/54/59 ਆਰਮਜ਼ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ।
ਇੱਥੇ ਇਹ ਗੱਲ ਵੀ ਦਸੱਣਯੋਗ ਹੈ ਕਿ ਇੰਨਾ ਵਿਅਕਤੀਆਂ ਖਿਲਾਫ ਪਹਿਲਾਂ ਵੀ ਲੁੱਟ, ਖੋਹ/ਡਕੈਤੀ ਆਦਿ ਦੇ ਮੁਕੱਦਮੇ ਦਰਜ ਹਨ।ਜਿੰਨਾ ਨੇ ਮਿਤੀ 14-03-2025 ਨੂੰ ਇਹਨਾਂ ਉਕਤਾਨ ਵਿਅਕਤੀਆਂ ਵੱਲੋ ਅਮਨ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਦੇ ਏਰੀਆ ਵਿੱਚੋ ਇੱਕ ਐਕਟੀਵਾ ਖੋਹ ਕੀਤੀ ਗਈ ਸੀ। ਉਸ ਐਕਟੀਵਾ ਨੂੰ ਇਹਨਾਂ ਵਿਅਕਤੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੱਡੀ ਵਾਰਦਾਤ ਵਿੱਚ ਵਰਤਣਾ ਸੀ। ਪੁਲਿਸ ਪਾਰਟੀ ਵੱਲੋ ਖੋਹ ਕੀਤੀ ਐਕਟੀਵਾ ਨੂੰ ਵੀ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਉਕਤਾਨ ਵਿਅਕਤੀਆਂ ਪਾਸੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਹਿਸਾਰ (ਹਰਿਆਣਾ) ਵਿੱਚ ਇਹਨਾਂ ਦੀ ਗੁੱਟਬਾਜੀ ਦੇ ਚੱਲਦਿਆਂ ਇਹਨਾਂ ਦੇ ਖਿਲਾਫ ਵੱਖ ਵੱਖ ਮੁਕੱਦਮੇ ਵੀ ਦਰਜ ਹਨ। ਉਹਨਾਂ ਮੁਕੱਦਮਿਆਂ ਦੀ ਰੰਜਿਸ਼ ਕਾਰਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਆਪਣੇ ਵਿਰੋਧੀ ਗਰੁੱਪ ਦੇ ਕਿਸੇ ਵਿਅਕਤੀ ਦਾ ਕਤਲ ਕਰਨਾ ਸੀ ਅਤੇ ਇਹ ਵਿਅਕਤੀ ਜਿਲਾ ਪਟਿਆਲਾ ਵਿੱਚ ਵੀ ਕਿਸੇ ਲੁੱਟ-ਖੋਹ, ਵੱਡੀ ਡਕੈਤੀ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਹਨਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਦੋ ਵਿਅਕਤੀ (ਅਮਨ ਸੂਰਾ ਅਤੇ ਗਜਿੰਦਰ ਮਲਿਕ) ਹਰਿਆਣਾ ਪੁਲਿਸ ਦੇ ਭਗੌੜੇ ਵੀ ਹਨ।