Patiala:Kunal Wadhwa arrested in murder case of Mahinder Mama

April 11, 2025 - PatialaPolitics

Patiala:Kunal Wadhwa arrested in murder case of Mahinder Mama

ਜਿਲਾ ਪੁਲਿਸ ਪਟਿਆਲਾ ਵੱਲੋ ਕਾਬੂ, ਵਾਰਦਾਤ ਸਮੇ ਵਰਤੀ

ਅੰਨ੍ਹਾ ਕਤਲ ਕੇਸ 06 ਘੰਟਿਆ ਅੰਦਰ ਟਰੇਸ,ਦੋਸ਼ੀ ਰਿਵਾਲਵਰ 32 ਬੋਰ ਅਤੇ 05 ਚਲੇ ਹੋਏ ਖੋਲ ਬਰਾਮਦ

ਸ਼੍ਰੀ ਡਾ: ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੁਲਿਸ ਪਟਿਆਲਾ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਰਵਾਈ ਕਰਦੇ ਹੋਏ ਥਾਣਾ ਲਾਹੌਰੀ ਗੇਟ ਪਟਿਆਲਾ ਦੇ ਏਰੀਆ ਵਿੱਚ ਹੋਏ ਅੰਨ੍ਹੇ ਕਤਲ ਨੂੰ 06 ਘੰਟਿਆ ਅੰਦਰ ਟਰੇਸ ਕਰਕੇ ਦੋਸ਼ੀ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੀ ਇਕ ਰਿਵਾਲਵਰ 32 ਬੋਰ ਅਤੇ 05 ਚਲੇ ਹੋਏ ਖੋਲ ਅਤੇ ਇੱਕ ਬਰਿਜਾ ਕਾਰ ਨੰਬਰੀ PB11CQ-9063 ਬਰਾਮਦ ਕਰਵਾਈ ਗਈ।

ਸ਼੍ਰੀ ਡਾ: ਨਾਨਕ ਸਿੰਘ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਮਿਤੀ 10-4-2025 ਨੂੰ ਕਰੀਬ 10:30 PM ਤੇ ਟੈਲੀਫੋਨ ਰਾਹੀ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਮਹਿੰਦਰ ਸਿੰਘ ਉਰਫ ਮਾਮਾ ਵਾਸੀ ਮਕਾਨ ਨੰ. 753 ਗਲੀ ਨੰ. 5 ਆਨੰਦ ਨਗਰ ਏ ਥਾਣਾ ਤ੍ਰਿਪੜੀ ਪਟਿਆਲਾ ਦੇ ਗੋਲੀਆ ਮਾਰ ਕੇ ਕਤਲ ਹੋਣ ਸਬੰਧੀ ਇਤਲਾਹ ਮਿਲੀ ਸੀ। ਜਿਸ ਸਬੰਧੀ ਸਤਨਾਮ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਅਤੇ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਤੁਰੰਤ ਮੌਕਾ ਪਰ ਪੁੱਜੇ ਅਤੇ ਵੰਸ਼ ਸਿੰਘ ਪੁੱਤਰ ਮਹਿੰਦਰ ਸਿੰਘ ਉਰਫ ਮਾਮਾ ਦੇ ਬਿਆਨ ਪਰ ਮੁੱਕਦਮਾ ਨੰ. 40 ਮਿਤੀ 11-4-2025 ਅ/ਧ 103,3(5) BNS Sec 25/27/54/59 Arms Act ਥਾਣਾ ਲਾਹੌਰੀ ਗੇਟ ਪਟਿਆਲਾ ਬਰਬਿਆਨ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਅਗਵਾਈ ਹੇਠ ਸ੍ਰੀ ਸਤਨਾਮ ਸਿੰਘ ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਅਤੇ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਦੀ ਨਿਗਰਾਨੀ ਹੇਠ ਸਪੈਸ਼ਲ਼ ਟੀਮਾ ਤਿਆਰ ਕਰਕੇ ਕਾਤਲ ਦੀ ਭਾਲ ਲਈ ਰਵਾਨਾ ਕੀਤੀਆ ਗਈਆ ਜਿਸ ਉਪਰੰਤ ਕੁਝ ਹੀ ਘੰਟਿਆ ਵਿਚ ਟੀਮ ਵੱਲੋ ਟੈਕਨੀਕਲ/ ਪ੍ਰੋਫੈਸ਼ਨਲ ਢੰਗ ਨਾਲ ਤਫਤੀਸ਼ ਅਮਲ ਵਿਚ ਲਿਆਉਦੇ ਹੋਏ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲਦੇ ਹੋਏ ਮੁੱਕਦਮਾ ਹਜਾ ਵਿਚ ਦੋਸ਼ੀ ਕੁਨਾਲ ਵਾਧਵਾ ਉਰਫ ਹਨੀ ਪੁੱਤਰ ਹਰੀਸ਼ ਕੁਮਾਰ ਵਾਧਵਾ ਵਾਸੀ ਮਕਾਨ ਨੰ. 156 ਬੀ ਗਲੀ ਨੰ. 2 ਬਾਜਵਾ ਕਲੋਨੀ ਥਾਣਾ ਅਰਬਨ ਅਸਟੇਟ ਪਟਿਆਲਾ ਨੂੰ ਸਿਰਫ 06 ਘੰਟਿਆ ਦੇ ਅੰਦਰ ਹੀ ਮੌਕਾ ਵਾਰਦਾਤ ਸਮੇ ਵਰਤੀ ਇਕ ਰਿਵਾਲਵਰ 32 ਬੋਰ ਅਤੇ 05 ਚਲੇ ਹੋਏ ਖੋਲ ਅਤੇ ਇੱਕ ਬਰਿਜਾ ਕਾਰ ਨੰਬਰੀ PB11CQ-9063 ਰੰਗ ਗਰੇਅ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਦੋਸ਼ੀ ਸੈਮ ਦੀ ਵਾਰਦਾਤ ਸਮੇ ਸ਼ਮੂਲੀਅਤ ਹੋਣ ਦੀ ਪੜਤਾਲ ਜਾਰੀ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ

ਵਾਰਦਾਤ ਦੀ ਮੰਸ਼ਾਂ:- ਅੱਜ ਤੋਂ ਕੁਝ ਮਹੀਨੇ ਪਹਿਲਾ ਉਕਤ ਦੋਸ਼ੀ ਕੁਨਾਲ ਵਾਧਵਾ ( ਹਨੀ ) ਦੇ ਪਿਤਾ ਨੂੰ ਕਿਸੇ ਵਿਅਕਤੀ ਨੇ ਸੱਟਾਂ ਮਾਰੀਆ ਸਨ, ਪਰ ਦੋਸ਼ੀ ਕੁਨਾਲ ਵਾਧਵਾ ਉਰਫ ਹਨੀ ਆਪਣੇ ਪਿਤਾ ਨੂੰ ਸੱਟਾ ਮਰਵਾਉਣ ਵਿਚ ਮ੍ਰਿਤਕ ਮਹਿੰਦਰ ਸਿੰਘ ਉਰਫ ਮਾਮਾ ਦਾ ਹੱਥ ਸਮਝਦਾ ਸੀ।