Patiala: Public School Samana accountant Satish Kumar ends life,ex Principal Neetu Devgun booked

July 5, 2025 - PatialaPolitics

Patiala: Public School Samana accountant Satish Kumar ends life,ex Principal Neetu Devgun booked

 

ਪਟਿਆਲਾ ਚ ਇਕ ਅਕਾਊਂਟੈਂਟ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਸਤੀਸ਼ ਕੁਮਾਰ ਜੋ ਕਿ ਪਬਲਿਕ ਸਕੂਲ ਸਮਾਣਾ ਵਿਖੇ 15 ਸਾਲ ਤੋਂ ਸੀਨੀਅਰ ਅਕਾਉਂਟੈਂਟ ਦੀ ਨੌਕਰੀ ਕਰਦਾ ਆ ਰਿਹਾ ਸੀ ਤੇ ਨੀਤੂ ਦੇਵਗਨ ਵੀ ਸਕੂਲ ਵਿੱਚ ਬਤੌਰ ਟੀਚਰ ਕੰਮ ਕਰਦੀ ਸੀ, ਜਦੋ ਨੀਤੂ ਸਕੂਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੇ ਸੀ ਤਾਂ ਉਸਨੇ ਫੰਡਾ ਵਿੱਚ ਕਾਫੀ ਹੇਰਾ ਫੇਰੀ ਕੀਤੀ ਸੀ, ਜੋ ਸਤੀਸ਼ ਕੁਮਾਰ ਵੱਲੋਂ ਘਪਲਾ ਉਜਾਗਰ ਕਰਨ ਤੇ ਕਮੇਟੀ ਨੇ ਨੀਤੂ ਦੇਵਗਨ ਨੂੰ ਪ੍ਰਿੰਸੀਪਲ ਦੇ ਪਦ ਤੋਂ ਉਤਾਰ ਦਿੱਤਾ ਸੀ, ਜਿਸ ਕਾਰਨ ਉਸਨੇ ਸਤੀਸ਼ ਕੁਮਾਰ ਨੂੰ ਰੰਜਿਸ ਕਾਰਨ ਥੱਪੜ ਮਾਰ ਦਿੱਤਾ ਸੀ ਅਤੇ ਉਸ ਸਮੇ ਤੋਂ ਹੀ ਨੀਤੂ, ਸਤੀਸ਼ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ, ਜੋ ਮਿਤੀ 03/07/25 ਨੂੰ ਸਤੀਸ਼ ਕੁਮਾਰ ਨੇ ਆਪਣੇ ਭਰਾ ਨੂੰ ਦੱਸਿਆ ਕਿ ਨੀਤੂ ਅਤੇ ਹੋਰ ਵਿਅਕਤੀ ਉਸ ਨੂੰ ਸਿੱਧੇ ਤੌਰ ਤੇ ਕਾਫੀ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆ ਵੀ ਦਿੰਦੇ ਹਨ, ਜਿਸ ਕਾਰਨ ਸਤੀਸ਼ ਕੁਮਾਰ ਕਾਫੀ ਤੰਗ ਪ੍ਰੇਸ਼ਾਨ ਰਹਿਣ ਲਗ ਪਿਆ, ਜੋ ਮਿਤੀ 04/117/25 ਸਮਾਂ 5.00 PM ਤੇ ਸਤੀਸ਼ ਕੁਮਾਰ ਨੇ ਸਕੂਲ ਦੇ ਦਫਤਰ ਵਿੱਚ ਹੀ ਪੱਖੇ ਨਾਲ ਰੱਸੀ ਪਾ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪਟਿਆਲਾ ਪੁਲਿਸ ਨੇ ਨੀਤੂ ਦੇਵਗਨ ਤੇ ਧਾਰਾ U/S 108 BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ