Patiala Politics

Latest Patiala News

28 Coronavirus case in Patiala 26 June 2020

June 26, 2020 - PatialaPolitics

ਜਿਲੇ ਵਿੱਚ 28 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 274

ਸਮਾਣਾ ਦੇ ਵੜੈਚ ਕਲੋਨੀ ਅਤੇ ਡੋਗਰ ਬਜਾਰ ਏਰੀਏ ਵਿਚ ਬਣਾਏ ਮਾਈਕਰੋ ਕੰਟੈਨਮੈਂਟ ਜੋਨ

ਕੋਵਿਡ ਦੇ ਨਾਲ ਨਾਲ ਡੇਂਗੁ ਪ੍ਰਤੀ ਵੀ ਅਪਣਾਈਆਂ ਜਾਣ ਸਾਵਧਾਨੀਆਂ : ਡਾ. ਮਲਹੋਤਰਾ

ਪਟਿਆਲਾ 26 ਜੂਨ ( ) ਜਿਲੇ ਵਿਚ 28 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 629 ਰਿਪੋਰਟਾਂ ਵਿਚੋ 601 ਕੋਵਿਡ ਨੈਗੇਟਿਵ ਅਤੇ 28 ਕੋਵਿਡ ਪੋਜਟਿਵ ਪਾਏ ਗਏ ਹਨ।ਜਿਲੇ ਦੇ 28 ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਇਹਨਾਂ ਵਿਚੋ 18 ਕੇਸ ਤਹਿਸੀਲ ਸਮਾਣਾ, 9 ਪਟਿਆਲਾ ਸ਼ਹਿਰ ਅਤੇ ਇੱਕ ਨਾਭਾ ਨਾਲ ਸਬੰਧਤ ਹਨ।ਉਹਨਾਂ ਕਿਹਾ ਪੋਜਟਿਵ ਕੇਸਾਂ ਵਿਚ 16 ਕੇਸ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਣ,ਤਿੰਨ ਗਰਭਵੱਤੀ ਅੋਰਤਾਂ,ਇੱਕ ਹੈਲਥਕੇਅਰ ਵਰਕਰ ਅਤੇ ਇੱਕ ਫਰੰਟਲਾਈਨ ਵਰਕਰ ਪੁਲਿਸ ਮੁਲਾਜਮ,ਪੰਜ ਓ.ਪੀ.ਡੀ.ਵਿਚ ਆਏ ਮਰੀਜ,ਇੱਕ ਇੰਨਫਲੂਇੰਜਾ ਟਾਈਪ ਲੱਛਣ ਹੋਣ ਅਤੇ ਇੱਕ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਕੋਵਿਡ ਜਾਂਚ ਸੈਂਪਲ ਪੋਜਟਿਵ ਪਾਏ ਗਏ ਹਨ।ਉਹਨਾ ਦੱਸਿਆਂ ਕਿ ਪਿੰਡ ਸਿਓੁਨਾ ਤਹਿਸੀਲ ਪਟਿਆਲਾ ਦੇ ਬੀਤੇ ਦਿਨੀ ਪੋਜਟਿਵ ਆਏ ਕੇਸ ਦੇ ਸੰਪਰਕ ਵਿਚ ਆਏ ਉਸ ਦੇ ਚਾਰ ਪਰਿਵਾਰਕ ਮੈਂਬਰ ਕੋਵਿਡ ਪੋਜਟਿਵ ਪਾਏ ਗਏ ਹਨ।ਸਮਾਣਾ ਦੇ ਡੋਗਰ ਬਜਾਰ ,ਕ੍ਰਿਸ਼ਨਾ ਬਸਤੀ ਦੇ ਪੋਜਟਿਵ ਆਏ ਕੇਸ ਦੇ ਪਰਿਵਾਰਕ ਮੈਬਰ ਅਤੇ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀ ਅਤੇ ਵੜੈਚ ਕਲੋਨੀ ਦੇ ਪੋਜਟਿਵ ਕੇਸ ਦੇ ਸੰਪਰਕ ਵਿਚ ਆਏ 4 ਪਰਿਵਾਰਕ ਮੈਂਬਰ ਅਤੇ ਪਟਿਆਲਾ ਦੇ ਗੁਰਬਖਸ਼ ਕਲੋਨੀ ਵਿਚ ਪੋਜਟਿਵ ਆਏ ਕੇਸ ਦੇ ਸੰਪਰਕ ਵਿਚ ਆਈ ਉਸ ਦੀ 50 ਸਾਲਾ ਪੱਤਨੀ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਸਮਾਣਾ ਦੇ ਜੱਟਾਂ ਪੱਤੀ,ਪਿੰਡ ਦੇਧਨਾ ਅਤੇ ਪਿੰਡ ਰੇਤ ਗੜ ਵਿਚ ਰਹਿਣ ਵਾਲੀਆਂ ਗਰਭਵਤੀ ਅੋਰਤਾਂ ਦੀ ਕੋਵਿਡ ਜਾਂਚ ਵੀ ਪੋਜਟਿਵ ਪਾਈ ਗਈ ਹੈ।ਪਿੰਡ ਰਸੋਲੀ ਤਹਿਸੀਲ ਪਾਤੜਾਂ ਦਾ ਬਾਹਰੀ ਰਾਜ ਤੋਂ ਆਇਆ 25 ਸਾਲਾ ਵਿਅਕਤੀ ਦੀ ਬਾਹਰੀ ਰਾਜ ਤੋਂ ਆਉਣ ਕਾਰਣ ਕੋਵਿਡ ਜਾਂਚ ਲਈ ਲਿਆ ਸੈਂਪਲ ਪੋਜਟਿਵ ਪਾਇਆ ਗਿਆ ਹੈ।ਪਟਿਆਲਾ ਦੇ ਆਦਰਸ਼ ਕਲੋਨੀ ਦਾ ਰਹਿਣ ਵਾਲ ਫਰੰਟ ਲਾਈਨ ਵਰਕਰ ਪੁਲਿਸ ਮੁਲਾਜਮ ਅਤੇ ਧੀਰੂ ਕੀ ਮਾਜਰੀ ਦੀ ਰਹਿਣ ਵਾਲੀ ਹੈਲਥ ਕੇਅਰ ਵਰਕਰ ਦੀ ਵੀ ਕਰੋਨਾ ਜਾਂਚ ਪੋਜਟਿਵ ਪਾਈ ਗਈ ਹੈ।ਰਣਬੀਰ ਮਾਰਗ ਪਟਿਆਲਾ ਦੇ 54 ਸਾਲਾ ਪੁਰਸ਼,,ਰਤਨ ਨਗਰ ਤ੍ਰਿਪੜੀ ਦੀ 50 ਸਾਲਾ ਅੋਤ,ਗੋਬਿੰਦ ਨਗਰ ਸਮਾਣਾ ਦਾ 60 ਸਾਲਾ ਪੁਰਸ਼, ਥੜਾ ਸਾਹਿਬ ਗੁਰੂਦੁਆਰਾ ਸਮਾਣਾ ਦਾ 21 ਸਾਲਾ ਨੋਜਵਾਨ ਅਤੇ ਪਿੰਡ ਕੁਲਾਰਾ ਤਹਿਸੀਲ ਸਮਾਣਾ ਦੀ 65 ਸਾਲਾ ਅੋਰਤ ਵਿਅਕਤੀ ਵੀ ਓ.ਪੀ.ਡੀ ਵਿਚ ਦਵਾਈ ਲੈਣ ਆਉਣ ਤੇਂ ਲਏ ਕੋਵਿਡ ਸੈਂਪਲਾ ਵਿਚ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਪਿੰਡ ਖਾਨਪੁਰ ਤਹਿਸੀਲ ਸਮਾਣਾ ਦੇ 32 ਸਾਲਾ ਅੋਰਤ ਨੂੰ ਇਨਫਲੁਇੰਜਾ ਟਾਈਪ ਲੱਛਣ ਹੋਣ ਤੇਂ ਲਏ ਸੈਂਪਲ ਵਿਚ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ।ਉਹਨਾਂ ਦੱਸਿਆਂ ਕਿ ਕੋਵਿਡ ਗਾਈਡਲਾਈਨ ਅਨੁਸਾਰ ਸਮਾਣਾ ਦੀ ਵੜੈਚ ਕਲੋਨੀ ਅਤੇ ਡੋਗਰ ਬਾਜਾਰ ਏਰੀਏ ਵਿਚ ਪੰਜ ਤੋਂ ਜਿਆਦਾ ਪੋਜਟਿਵ ਕੇਸ ਪਾਏ ਜਾਣ ਤੇਂ ਇਹਨਾਂ ਪੋਜਟਿਵ ਕੇਸਾਂ ਦੇ ਆਲੇ ਦੁਆਲੇ ਦੇ ਤਕਰੀਬਨ 25-25 ਘਰਾਂ ਦੇ ਏਰੀਏ ਵਿਚ ਮਾਈਕਰੋਕੰਟੈਨਮੈਂਟ ਜੋਨ ਬਣਾ ਦਿੱਤੇ ਗਏ ਹਨ ਅਤੇ ਹੁਣ ਇਹਨਾਂ ਘਰਾਂ ਦੇ ਲੋਕਾਂ ਦੀ ਅਗਲੇ ਦਸ ਦਿਨਂਾ ਲਈ ਘਰਾਂ ਦੇ ਬਾਹਰ ਆਉਣ ਜਾਣ ਤੇਂ ਰੋਕ ਲਗਾ ਦਿੱਤੀ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਪਟਿਆਲਾ ਦੀ ਰਾਜਿੰਦਰਾ ਦੀ ਇੱਕ ਹੋਰ ਸਟਾਫ ਨਰਸ ਅਤੇ ਕੋਵਿਡ ਕੇਅਰ ਸੈਂਟਰ ਤੋਂ ਪਟਿਆਲਾ ਸ਼ਹਿਰ ਦੇ ਦੋ ਮਰੀਜਾਂ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੇਂ ਛੱਟੀ ਦੇਕੇ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।

ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 18249 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 62 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 558 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 20101 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 274 ਕੋਵਿਡ ਪੋਜਟਿਵ, 18682 ਨੈਗਟਿਵ ਅਤੇ 1112 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਪੰਜ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 142 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 127 ਹੈ।

Leave a Reply

Your email address will not be published.