Patiala: FIR against 6 in Kohli Dhabha Murder case
November 3, 2025 - PatialaPolitics
Patiala: FIR against 6 in Kohli Dhabha Murder case
ਪਟਿਆਲਾ ਚ ਬੀਤੇ ਦਿਨੀਂ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ, ਪਟਿਆਲਾ ਪੁਲਿਸ ਵਲੋ ਦਰਜ FIR ਦੌਰਾਨ, ਸ਼ਰਵਨ ਦਾ ਭਰਾ ਸੰਤੋਸ਼ ਯਾਦਵ ਉਮਰ 30 ਸਾਲ ਜੋ ਕਿ ਕੋਹਲੀ ਢਾਬਾ ਸਾਈ ਮਾਰਕੀਟ ਲੋਅਰ ਮਾਲ ਪਟਿ. ਵਿਖੇ ਪੈਕਿੰਗ ਦਾ ਕੰਮ ਕਰਦਾ ਸੀ, ਮਿਤੀ 01/11/25 ਸਮਾ 08:50 PM ਤੇ ਸ਼ਰਵਨ ਢਾਭੇ ਤੇ ਰੋਟੀ ਖਾਣ ਗਿਆ ਸੀ ਤਾਂ ਉਹਨੇ ਦੇਖਿਆ ਕਿ ਢਾਭੇ ਤੇ ਕਾਫੀ ਲੋਕ ਇਕੱਠੇ ਹੋ ਰਹੇ ਸੀ, ਉਥੇ ਗੋਪਾਲ ਨਾਮਕ ਮੁੰਡੇ ਨੇ , ਸੰਤੋਸ਼ ਦੀ ਕੁਟਮਾਰ ਕਰ ਰਹੇ ਸਨ ਤੇ ਕੁੱਟਮਾਰ ਕਰਨ ਵਾਲੇ ਲੜਕੇ ਨੇ ਆਪਣੇ ਸਾਥੀ ਨੂੰ ਕਿਹਾ ਕਿ ਰਾਹੁਲ ਆਪਣਾ ਛੁਰਾ ਕੱਢ ਕੇ ਮਾਰ, ਤੇ ਉਹਨਾ ਵਿੱਚੋ ਇੱਕ ਲੜਕੇ ਨੇ ਆਪਣੇ ਡੱਬ ਵਿਚੋਂ ਛੁਰਾ ਕੱਢ ਕੇ ਸੰਤੋਸ਼ ਦੀ ਛਾਤੀ ਦੇ ਉਪਰਲੇ ਪਾਸੇ ਮਾਰਿਆ, ਜਿਸ ਕਾਰਨ ਕਾਫੀ ਖੂਨ ਵਗਣਾ ਸ਼ੁਰੂ ਹੋ ਗਿਆ ਅਤੇ ਉਹ ਸਾਰੇ ਮੌਕੇ ਤੋਂ ਫਰਾਰ ਹੋ ਗਏ ਤੇ ਆਪਣੀ ਸਕੂਟਰੀ ਨੰ. PB-11DJ-4282 ਮੌਕੇ ਤੇ ਹੀ ਛੱਡ ਗਏ। ਸੰਤੋਸ਼ ਨੂੰ ਜੇਰੇ ਇਲਾਜ ਅਮਰ ਹਸਪਤਾਲ ਪਟਿ. ਲੈਜਾਇਆ ਗਿਆ ਤਾਂ ਰਸਤੇ ਵਿੱਚ ਸੰਤੋਸ਼ ਨੇ ਦੱਸਿਆ ਕਿ ਛੁਰਾ ਮਾਰਨ ਵਾਲੇ ਵਿਅਕਤੀ ਦਾ ਨਾਮ ਗੋਪਾਲ ਪੁੱਤਰ ਜਤਿੰਦਰ ਅਰੋੜਾ ਵਾਸੀ ਸੁੰਦਰ ਨਗਰ ਪਾਣਿ ਹੈ ਅਤੇ ਬਾਕੀ ਉਸਦੇ ਦੋਸਤ ਹਨ। ਉਸਤੋਂ ਬਾਅਦ ਸੰਤੋਸ਼ ਬੇਹੋਸ਼ ਹੋ ਗਿਆ ਅਤੇ ਜਦੋਂ ਅਮਰ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵਜਾ ਰੰਜਸ਼ ਇਹ ਹੈ ਕਿ ਢਾਭੇ ਤੇ ਖਾਣਾ ਖਾਣ ਤੋਂ ਬਾਅਦ ਪੈਸਿਆ ਦੇ ਹਿਸਾਬ ਕਾਰਨ ਗੋਪਾਲ ਤੇ ਉਸਦੇ ਸਾਥੀਆਂ ਨੇ ਕੈਸ਼ੀਅਰ ਦੇ ਥੱਪੜ ਮਾਰਿਆ ਸੀ ਅਤੇ ਸੰਤੋਸ਼ ਨੇ ਅਜਿਹਾ ਕਰਨ ਤੇ ਰੋਕਿਆ ਸੀ ਪਟਿਆਲਾ ਪੁਲਿਸ ਨੇ ਗੋਪਾਲ, ਬਿੰਦਰ, ਰੋਹਿਤ, ਵਿੱਕੀ, ਗੋਲਾ ਅਤੇ ਇਕ ਨਾ ਮਾਲੂਮ ਵਿਅਕਤੀ ਖਿਲਾਫ ਧਾਰਾ FIR U/S 103(2) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ।

