Powercut in Patiala on 6 January 2026
January 5, 2026 - PatialaPolitics
Powercut in Patiala on 6 January 2026
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 05-01-2026
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ ਵੀ ਭੁਪਿੰਦਰਾ ਰੋਡ ਫੀਡਰ ਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਲਹਿਲ ਕਲੋਨੀ, ਸ੍ਰੀ ਨਿਵਾਸ ਕਲੋਨੀ, A.B ਹਸਪਤਾਲ, ਦਿੱਲੀ ਪਲਾਜ਼ਾ, ਡਿਲਾਈਟ ਕਾਲੋਨੀ, ਰਜਬਾਹਾ ਰੋਡ, ਬਾਲਮੀਕਿ ਬਸਤੀ ਬਾਰਾਦਰੀ ਆਦਿ ਦੀ ਬਿਜਲੀ ਸਪਲਾਈ ਮਿਤੀ 06-01-2026 ਨੂੰ ਸਵੇਰੇ 10:30 ਵਜੇ ਤੋਂ ਸ਼ਾਮ 04:00 ਵਜੇ ਤੱਕ ਬੰਦ ਰਹੇਗੀ ।
ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਵਿਰਕ ਕਲੋਨੀ ਫੀਡਰ ਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਵਿਰਕ ਕਲੋਨੀ, ਬਾਜਵਾ ਕਲੋਨੀ,ਜਗਤਾਰ ਨਗਰ, ਗੁਰੂ ਨਾਨਕ ਨਗਰ ਗਲੀ ਨੰਬਰ 14 ਤੋ 20, ਪਟਿਆਲਾ ਹਾਇਟਸ, ਜੁਝਾਰ ਨਗਰ ਗਲੀ ਨੰਬਰ 6, 7 ਅਤੇ ਆਸ-ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਮਿਤੀ 06-01-2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਥਾਪਰ ਯੂਨੀਵਰਸਿਟੀ ਗਰਿੱਡ ਤੋ ਚਲਦੇ 11 ਕੇ.ਵੀ. ਬਾਬੂ ਸਿੰਘ ਕਲੋਨੀ ਫੀਡਰ (ਗੁਰਦੀਪ ਕਾਲੋਨੀ, ਅਬਲੋਵਾਲ ਪਿੰਡ, ਬਾਬੂ ਸਿੰਘ ਕਾਲੋਨੀ, ਦਰਸ਼ਨਾਂ ਕਾਲੋਨੀ)¡ ਦੀ ਮੁਰੰਮਤ ਅਤੇ ਨਵੀਂ ਉਸਾਰੀ ਲਈ ਮਿਤੀ 06-01-2026 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ
ਪਟਿਆਲਾ 05-01-2026 ਉਪ ਮੰਡਲ ਅਫ਼ਸਰ ਉੱਤਰ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗਰਿੱਡ ਦੇ ਟਾਵਰਾਂ ਤੇ ਜਰੂਰੀ ਕੰਮ ਦੇ ਚਲਦਿਆਂ 11 ਕੇ.ਵੀ ਦਸ਼ਮੇਸ਼ ਨਗਰ ਫੀਡਰ ਅਧੀਨ ਪੈਂਦੇ ਇਲਾਕਿਆਂ ਜਿਵੇਂ ਕੇ ਰਣਜੀਤ ਨਗਰ, ਸਿਓਣਾ ਚੌਕ ਸੁਖਦੇਵ ਨਗਰ, ਵਿਕਾਸ ਨਗਰ ਚੀਮਾ ਚੌਕ ਅਤੇ ਆਸ-ਪਾਸ ਦੇ ਇਲਾਕੇ ਆਦਿ ਦੀ ਬਿਜਲੀ ਸਪਲਾਈ ਮਿਤੀ 06-01-2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।
