Patiala Politics

Latest Patiala News

240 covid case,4 deaths in Patiala 10 September area wise details

September 10, 2020 - PatialaPolitics

ਜਿਲੇ ਵਿੱਚ 240 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਹੁਣ ਤੱਕ 80 ਫੀਸਦੀ ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 10 ਸਤੰਬਰ ( ) ਜਿਲੇ ਵਿਚ 240 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 4000 ਦੇ ਕਰੀਬ ਰਿਪੋਰਟਾਂ ਵਿਚੋ 240 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 7898 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 128 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6221 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 221 ਹੋ ਗਈ ਹੈ, 6221 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1456 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 240 ਕੇਸਾਂ ਵਿਚੋਂ 150 ਪਟਿਆਲਾ ਸ਼ਹਿਰ, 04 ਸਮਾਣਾ, 13 ਰਾਜਪੁਰਾ, 01 ਨਾਭਾ ਅਤੇ 72 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 89 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 142 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇ 09 ਬਾਹਰੀ ਰਾਜ ਤੋਂ ਆਉਣ ਕਰਕੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ 150 ਕੇਸ ਸ਼ਹਿਰ ਦੇ ਵੱਖ ਵੱਖ ਏਰੀਏ ਦਸ਼ਮੇਸ਼ ਨਗਰ, ਅਜਾਦ ਨਗਰ, ਪ੍ਰੇਮ ਨਗਰ, ਸਰਹੰਦੀ ਬਜਾਰ, ਵਿਰਕ ਕਲੋਨੀ, ਦੀਪ ਨਗਰ, ਬੈਂਕ ਕਲੋਨੀ, ਮਿਲਟਰੀ ਕੈਂਟ, ਡੀ.ਐਮ ਡਬਲਿਉ, ਬਾਬਾ ਦੀਪ ਸਿੰਘ ਨਗਰ, ਤ੍ਰਿਪੜੀ,ਨਿਉ ਭਾਰਤ ਨਗਰ, ਨਿਉ ਲਾਲ ਬਾਗ, ਆਰਿਆ ਸਮਾਜ, ਅਰਬਨ ਅਸਟੇਟ ਫੇਸ ਦੋ, ਰਾਘੋਮਾਜਰਾ , ਏਕਤਾ ਵਿਹਾਰ, ਸੇਵਕ ਕਲੋਨੀ, ਸੈਂਟਰਲ ਜੇਲ, ਰਵੀਦਾਸ ਨਗਰ, ਰਤਨ ਨਗਰ, ਬਡੁੰਗਰ, ਬਹਾਦਰਗੜ, ਸਰਾਭਾ ਨਗਰ, ਅਨੰਦ ਨਗਰ, ਚਰਨ ਬਾਗ ਆਦਿ ਥਾਵਾਂ ਤੋਂ ਪਾਏ ਗਏ ਹਨ। ਇਸੇ ਤਰਾਂ ਰਾਜਪੁਰਾ ਦੇ 13 ਕੇਸ ਰਾਜਪੁਰਾ ਟਾਉਨ, ਪੁਰਾਨਾ ਰਾਜਪੁਰਾ, ਪਚਰੰਗਾ ਚੌਂਕ, ਨੇੜੇ ਦੁਰਗਾ ਮੰਦਰ,ਪਟੇਲ ਨਗਰ, ਡਾਲੀਮਾ ਵਿਹਾਰ ਤੋਂ , ਸਾਮਣਾ ਦੇ ਚਾਰ ਕੇਸ ਗਰੀਨ ਟਾਉਨ, ਅਜੀਤ ਨਗਰ, ਵੜੈਚ ਕਲੋਨੀ ਆਦਿ ਥਾਵਾਂ ਤੋਂ, ਨਾਭਾ ਦੇ ਬੈਂਕ ਸਟਰੀਟ ਅਤੇ 72 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਤਿੰਨ ਪੁਲਿਸ ਕਰਮੀ, ਦੋ ਸਿਹਤ ਕਰਮੀ ਅਤੇ ਇੱਕ ਗਰਭਵੱਤੀ ਅੋਰਤ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ ਅਤੇ ਇੱਕ ਤਹਿਸੀਲ ਪਾਤੜਾਂ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 78 ਸਾਲਾ ਬਜੁਰਗ ਜੋ ਕਿ ਹਾਈਪਰਟੈਂਸ਼ਨ ਦਾ ਪੁਰਾਨਾ ਮਰੀਜ ਸੀ , ਦੁਸਰਾ ਏ.ਟੈਂਕ ਏਰੀਏ ਦੀ ਰਹਿਣ ਵਾਲੀ 56 ਸਾਲਾ ਅੋਰਤ ਜੋ ਕਿ ਸ਼ੁਗਰ, ਹਾਈਪਰਟੈਂਸਨ, ਦਿੱਲ ਦੀਆਂ ਬਿਮਾਰੀਆਂ ਦੀ ਪੁਰਾਨੀ ਮਰੀਜ ਸੀ, ਤੀਸਰਾ ਵਿਦਿਆ ਨਗਰ ਨੇੜੇ ਪੰਜਾਬੀ ਯੁਨਵਿਰਸਿਟੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ,ਚੋਥਾਂ ਪਿੰਡ ਖਨੋਰੀ ਤਹਿਸੀਲ ਪਾਤੜਾਂ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ। ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 221 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਏਰੀਏ ਵਿਚੋ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਦੇ ਸਰਾਭਾ ਨਗਰ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਗੁਰੂ ਨਾਨਕ ਨਗਰ ਅਤੇ ਸਮਾਣਾ ਦੇ ਜੱਟਾਂ ਪੱਤੀ ਵਿਖੇ ਲਗਾਈ ਗਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਜਿਲੇ ਵਿੱਚ ਕੋਵਿਡ ਦੀ ਸਥਿਤੀ ਨੂੰ ਮੰਦੇਨਜਰ ਰੱਖਦਿਆਂ ਪ੍ਰਾਈਵੇਟ ਹਸਪਤਾਲਾ ਦੇ ਲਏ ਜਾ ਰਹੇ ਸਹਿਯੋਗ ਤਹਿਤ ਅੱਜ ਕੋਵਿਡ ਮਰੀਜਾਂ ਦੇ ਦਾਖਲ਼ੇ ਲਈ ਸ਼ਹਿਰ ਦੇ ਪ੍ਰਾਈਮ ਹਸਪਤਾਲ ਨੂੰ ਵੀ 12 ਬੈਡ ਦੀ ਆਈਸੋਲੈਸ਼ਨ ਫੈਸੀਲਿਟੀ ਬਣਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਅਮਰ ਹਸਪਤਾਲ ਨੂੰ 30 ਬੈਡਾ ਦੀ ਆਈਸੋਲੈਸ਼ਨ ਦੀ ਫੈਸੀਲਿਟੀ ਤੋਂ ਵਧਾ ਕੇ 36 ਬੈਡ ਕਰ ਦਿੱਤੀ ਗਈ ਹੈ।ਉਹਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਖੁਦ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਕੋਵਿਡ ਨਿਯਮਾਂ ਦਾ ਪਾਲਣ ਕਰਨ ਵੱਧ ਤੋਂ ਵੱਧ ਲੋਕ ਕੋਵਿਡ ਜਾਂਚ ਕਰਾਉਣ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਦਫਤਰਾਂ / ਕਾਰਖਾਨਿਆਂ ਵਿਚ ਮੁਲਾਜਮਾ ਦੀ ਕੀਤੀ ਜਾ ਰਹੀ ਕੋਵਿਡ ਜਾਂਚ ਵਿੱਚ ਬਹੁਤ ਸਾਰੇ ਅਜਿਹੇ ਮੁਲਾਜਮ ਕੋਵਿਡ ਪੋਜਟਿਵ ਆ ਰਹੇ ਹਨ ਜਿਹਨਾਂ ਵਿਚ ਕੋਈ ਫੱਲੂ ਵਾਲੇ ਲੱਛਣ ਨਹੀ ਸਨ ਪੋਜਟਿਵ ਆਉਣ ਤੇਂ ਅਜਿਹੇ ਮੁਲਾਜਮਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਵੱਖ ਰਖਿਆ ਜਾ ਰਿਹਾ ਹੈ।ਕਿਉਂ ਜੇ ਅਜਿਹੇ ਮੁਲਾਜਮਾ ਦੀ ਸਹੀ ਸਮੇਂ ਪਛਾਣ ਨਾ ਹੁੰਦੀ ਤਾਂ ਇਹ ਲਾਗ ਉਹਨਾਂ ਦੇ ਪਰਿਵਾਰਕ ਮੈਂਬਰਾ ਅਤੇ ਹੋਰ ਮੁਲਾਜਮਾ ਵਿਚ ਵੀ ਫੈਲ ਸਕਦੀ ਸੀ।ਉਹਨਾਂ ਕਿਹਾ ਕਿ ਕੋਵਿਡ ਜਾਂਚ ਦਾ ਮੁੱਖ ਮਕਸਦ ਹੀ ਪੋਜਟਿਵ ਕੇਸਾਂ ਦੀ ਭਾਲ ਕਰਕੇ ਉਹਨਾਂ ਨੂੰ ਅੱਲਗ ਰੱਖਣਾ ਹੈ ਤਾਂ ਜੋ ਇੰਫੈਕਸ਼ਨ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕੋਵਿਡ ਦੇ ਕੇਸਾਂ ਵਿੱਚ ਹੋਣ ਵਾਲੇ ਵਾਧੇ ਨੂੰ ਨਿਯੰਤ੍ਰਤ ਕੀਤਾ ਜਾ ਸਕੇ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 3500 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,09,433 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 7898 ਕੋਵਿਡ ਪੋਜਟਿਵ, 99285 ਨੈਗਟਿਵ ਅਤੇ ਲੱਗਭਗ 2000 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published.