Patiala:160 police personnel long-staying at same station transferred
October 7, 2020 - PatialaPolitics
ਪਟਿਆਲਾ ਦੇ ਐਸ.ਐਸ.ਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਿਸ ਦੇਕੰਮਕਾਜ ਵਿੱਚ ਹੋਰ ਤੇਜੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਇੱਕ ਹੀ ਸਟੇਸ਼ਨ ‘ਤੇ ਲੰਬੇ ਅਰਸੇ ਤੋਂ ਤਾਇਨਾਤ 160 ਹੋਰ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਪਟਿਆਲਾ ਸਬ ਡਵੀਜਨ ਸਿਟੀ-1 ਦੇ 60 ਪੁਲਿਸ ਕਰਮਚਾਰੀ, ਸਬ ਡਵੀਜਨ ਦਿਹਾਤੀ ਦੇ 58, ਸਬ ਡਵੀਜਨ ਸਿਟੀ-2 ਦੇ 19 ਅਤੇ ਸਬ ਡਵੀਜਨ ਨਾਭਾ ਦੇ 23 ਪੁਲਿਸ ਕਰਮਚਾਰੀਆਂ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਸਟੇਸ਼ਨ ‘ਤੇ ਤਾਇਨਾਤ ਸਨ ਜਾਂ ਵਾਰ-ਵਾਰ ਇੱਕ ਹੀ ਸਟੇਸ਼ਨ ‘ਤੇ ਤਾਇਨਾਤ ਹੁੰਦੇ ਆ ਰਹੇ ਸਨ, ਨੂੰ ਪ੍ਰਬੰਧਕੀ ਅਧਾਰ ‘ਤੇ ਦੂਸਰੀਆ ਸਬ ਡਵੀਜਨ ਜਾਂ ਥਾਣੇ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪਟਿਆਲਾ ਸਬ ਡਵੀਜਨ ਸਿਟੀ-2, ਸਬ ਡਵੀਜਨ ਰਾਜਪੁਰਾ, ਨਾਭਾ, ਘਨੌਰ, ਸਮਾਣਾ ਅਤੇ ਪਾਤੜਾਂ ਵਿੱਚ ਇੱਕ ਹੀ ਸਟੇਸ਼ਨ ‘ਤੇ ਲੰਬੇ ਸਮੇਂ ਤੋ ਤਾਇਨਾਤ ਰਹੇ ਕੁੱਲ 218 ਪੁਲਿਸ ਕਰਮਚਾਰੀਆਂ ਦੀਆਂ ਬਦਲੀਆ ਕੀਤੀਆ ਗਈਆ ਸਨ ਤੇ ਅੱਜ ਹੋਈਆਂ ਬਦਲੀਆਂ ਤੋਂ ਬਾਅਦ ਕੁੱਲ 378 ਕਰਮਚਾਰੀਆਂ ਦੀਆਂ ਬਦਲੀਆਂ ਪ੍ਰਬੰਧਕੀ ਅਧਾਰ ‘ਤੇ ਕੀਤੀਆਂ ਜਾ ਚੁੱਕੀਆਂ ਹਨ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕੋਰੋਨਾ ਮਾਹਮਾਰੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ-ਰਾਤ ਨਿਭਾਉਂਦਿਆਂ ਜ਼ਿਲ੍ਹੇ ਨੂੰ ਜ਼ੁਰਮ ਮੁਕਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਨਿਭਾਈ ਜਾ ਰਹੀ ਹੈ।