New officer bearers of Shromani Akali Dal
December 11, 2020 - PatialaPolitics
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੇ 12 ਜਨਰਲ ਸਕੱਤਰਾਂ ਅਤੇ ਬਾਕੀ ਰਹਿੰਦੇ ਜਿਲਾ ਪ੍ਰਧਾਨਾਂ ਦਾ ਵੀ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਸੀਨੀਅਰ ਆਗੂਆਂ ਨੂੰ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ, ਸ. ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਸ. ਜੀਤਮਹਿੰਦਰ ਸਿੰਘ ਸਿੱਧੂ, ਸ. ਹਰਮੀਤ ਸਿੰਘ ਸੰਧੂ, ਸ਼੍ਰੀ ਪਵਨ ਕੁਮਾਰ ਟੀਨੂੰ, ਸ਼੍ਰੀ ਹਰੀਸ਼ ਰਾਏ ਢਾਂਡਾ, ਸ. ਗਗਨਜੀਤ ਸਿੰਘ ਬਰਨਾਲਾ, ਸ. ਮਨਪ੍ਰੀਤ ਸਿੰਘ ਇਯਾਲੀ, ਸ. ਹਰਪ੍ਰੀਤ ਸਿੰਘ ਕੋਟਭਾਈ, ਸ਼੍ਰ ਸਰੂਪ ਚੰਦ ਸਿੰਗਲਾ, ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਸ. ਸੰਤਾ ਸਿੰਘ ਉਮੈਦਪੁਰ ਦੇ ਨਾਮ ਸ਼ਾਮਲ ਹਨ।
ਇਸੇ ਤਰਾਂ ਬਾਕੀ ਰਹਿੰਦੇ ਜਿਲਾ ਪ੍ਰਧਾਨਾਂ ਦੀ ਸੂਚੀ ਅਨੁਸਾਰ ਸ. ਗੁਰਪਾਲ ਸਿੰਘ ਗਰੇਵਾਲ ਨੂੰ ਜਿਲਾ ਫਾਜਲਿਕਾ (ਦਿਹਾਤੀ), ਸ. ਰਘਬੀਰ ਸਿੰਘ ਸਹਾਰਨਮਾਜਰਾ ਨੂੰ ਪੁਲਿਸ ਜਿਲਾ ਖੰਨਾ, ਸ. ਗੁਰਿੰਦਰ ਸਿੰਘ ਗੋਗੀ ਨੂੰ ਜਿਲਾ ਰੋਪੜ੍ਹ, ਸ. ਰਣਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ (ਸ਼ਹਿਰੀ), ਸ. ਦਵਿੰਦਰ ਸਿੰਘ ਢਪਈ ਨੂੰ ਜਿਲਾ ਕਪੂਰਥਲਾ (ਦਿਹਾਤੀ) ਅਤੇ ਸ. ਹਰਜੀਤ ਸਿੰਘ ਵਾਲੀਆ ਨੂੰ ਕਪੂਰਥਲਾ (ਸ਼ਹਿਰੀ), ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ (ਸ਼ਹਿਰੀ), ਸ. ਬਲਬੀਰ ਸਿੰਘ ਬਿੱਟੂ ਨੂੰ ਗੁਰਦਾਸਪੁਰ (ਸ਼ਹਿਰੀ), ਸ਼੍ਰੀ ਅਮਿਤ ਕੁਮਾਰ ਸ਼ਿੰਪੀ ਨੂੰ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ਼ੀ੍ਰ ਸ਼ਤੀਸ਼ ਗਰੋਵਰ ਨੂੰ ਫਰੀਦਕੋਟ (ਸ਼ਹਿਰੀ), ਸ਼ੀ੍ਰ ਸ਼ੰਕਰ ਦੁੱਗਲ ਨੂੰ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਸ਼੍ਰੀ ਰੋਹਿਤ ਕੁਮਾਰ ਮੋਂਟੂ ਵੋਹਰਾ ਨੂੰ ਫਿਰੋਜਪੁਰ (ਸ਼ਹਿਰੀ), ਸ. ਸੁਰਿੰਦਰ ਸਿੰਘ ਮਿੰਟੂ ਪਠਾਨਕੋਟ (ਸ਼ਹਿਰੀ), ਸ਼ੀ੍ਰ ਕ੍ਰਿਸ਼ਨ ਵਰਮਾ ਬੌਬੀ ਨੂੰ ਜਿਲਾ ਫਤਿਹਗੜ੍ਹ ਸਾਹਿਬ (ਸ਼ਹਿਰੀ) ਅਤੇ ਸ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ ਬਰਨਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।