Join #PatialaHelpline & #PatialaPolitics for latest updates

ਜਿਲੇ ਵਿੱਚ 84 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1397

ਜਿਆਦਾ ਪੋਜਟਿਵ ਕੇਸ ਆਉਣ ਤੇਂ ਨਾਭਾ ਦੀ ਹੀਰਾ ਆਟੋਮੋਬਾਇਲ ਨੂੰ ਅੱਗਲੇ ਹੁਕਮਾਂ ਤੱਕ ਕੀਤਾ ਬੰਦ

ਰਾਜਪੁਰਾ ਦੇ ਤਿੰਨ ਅਤੇ ਬਹਾਦਰਗੜ ਦੇ ਇੱਕ ਏਰੀਏ ਵਿੱਚ ਕੰਟੈਨਮੈਂਟ ਲਾਗੂ

735 ਵਿਅਕਤੀ ਕੋਵਿਡ ਤੋਂ ਹੋਏ ਠੀਕ: ਡਾ. ਮਲਹੋਤਰਾ

ਪਟਿਆਲਾ 26 ਜੁਲਾਈ ( ) ਜਿਲੇ ਵਿਚ 84 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 700 ਦੇ ਕਰੀਬ ਰਿਪੋਰਟਾਂ ਵਿਚੋ 84 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1397 ਹੋ ਗਈ ਹੈ।ਉਹਨਾਂ ਦੱਸਿਆ ਕਿ ਇਹਨਾਂ ਕੇਸਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ.ਚੰਡੀਗੜ ਅਤੇ ਇੱਕ ਪੋਜਟਿਵ ਕੇਸ ਦੀ ਸੂਚਨਾ ਫੋਰਟਿਸ ਹਸਪਤਾਲ ਮੁਹਾਲੀ ਤੋਂ ਪ੍ਰਾਪਤ ਹੋਈ ਹੈ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 53 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 735 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 84 ਕੇਸਾਂ ਵਿਚੋ 37 ਪਟਿਆਲਾ ਸ਼ਹਿਰ, 16 ਰਾਜਪੁਰਾ, 9 ਨਾਭਾ, 4 ਸਮਾਣਾ, 3 ਪਾਤੜਾਂ ਅਤੇ 15 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 44 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, ਇੱਕ ਬਾਹਰੀ ਰਾਜ ਤੋਂ ਆਉਣ, 39 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਗੁਰੂਨਾਨਕ ਨਗਰ ਤੋਂ ਪੰਜ,ਨਿਹਾਲ ਬਾਗ ਤੋਂ ਚਾਰ,ਆਰਿਆ ਸਮਾਜ,ਮਿਲਟਰੀ ਕੈਂਟ, ਨੇੜੇ ਆਤਮਾ ਰਾਮ ਕੁਮਾਰ ਸਭਾ ਸਕੂਲ ਅਤੇ ਆਦਰਸ਼ ਕਲੋਨੀ ਤੋਂ ਦੋ-ਦੋ, ਗੁਰਬਖਸ਼ ਕਲੋਨੀ, ਰਾਘੋ ਮਾਜਰਾ, ਦਰਸ਼ਨ ਨਗਰ, ਮਿਲਟਰੀ ਹਸਪਤਾਲ,ਅਰਬਨ ਅਸਟੇਟ ਇੱਕ, ਤੋਪਖਾਨਾ ਮੋੜ,ਮਾਰਕਲ ਕਲੋਨੀ, ਸਮਾਣੀਆਂ ਗੇਟ, ਸਫਾਬਾਦੀ ਗੇਟ, ਪ੍ਰੀਤ ਨਗਰ, ਘੂਮੰਣ ਨਗਰ, ਨਿਉ ਆਫੀਸਰ ਕਲੋਨੀ, ਗੱਲੀ ਨੰਬਰ 10 ਤ੍ਰਿਪੜੀ, ਅਬਚੱਲ ਨਗਰ, ਐਸ. ਐਸ. ਟੀ.ਨਗਰ, ਮੱਥੁਰਾ ਕਲੋਨੀ, ਬੀ.ਟੈਂਕ, ਜੱਟਾ ਵਾਲਾ ਚੋਂਤਰਾ, ਪਟਿਆਲਾ, ਜਯੋਤੀ ਐਨਕਲੇਵ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੂਰਾ ਦੇ ਨੇੜੇ ਦੁਰਗਾ ਮੰਦਰ ਤੋਂ ਪੰਜ, ਨੇੜੇ ਆਰਿਆ ਸਮਾਜ ਮੰਦਰ ਤੋਂ ਚਾਰ, ਡਾਲੀਮਾ ਵਿਹਾਰ ਤੇਂ ਭਾਰਤ ਕਲੋਨੀ ਤੋਂ ਦੋ-ਦੋ, ਪੱਚਰੰਗਾਂ ਚੋਂਕ, ਕਨਿਕਾ ਗਾਰਡਨ ਅਤੇ ਭੱਠਾ ਲਛਮਣ ਦਾਸ ਤੋਂ ਇੱਕ-ਇੱਕ, ਨਾਭਾ ਤੋਂ ਸ਼ਾਰਦਾ ਕਲੋਨੀ ਤੋਂ ਦੋ, ਹੀਰਾ ਮਹਿਲ, ਪਾਂਡੂਸਰਾਂ ਮੁੱਹਲਾ, ਮੋਦੀ ਮਿੱਲ ਕਲੋਨੀ, ਨਿਉ ਪਟੇਲ ਨਗਰ,ਭੀਖੀ ਮੋੜ, ਬੋੜਾਂ ਗੇਟ ਤੋਂ ਇੱਕ-ਇੱਕ, ਸਮਾਣਾ ਦੇ ਗੋਬਿੰਦ ਨਗਰ ਤੋਂ ਦੋ, ਪੀਰ ਗੋਰੀ ਮੁੱਹਲਾ ਅਤੇ ਜੀ.ਸੀ.ਪਾਰਕ ਫੈਕਟਰੀ ਤੋਂ ਇੱਕ ਇੱਕ, ਪਾਤੜਾਂ ਦੇ ਵਾਰਡ ਨੰਬਰ 11 ਤੋਂ ਦੋ ਅਤੇ ਵਾਰਡ ਨੰਬਰ 8 ਤੋਂ ਇੱਕ ਅਤੇਂ 15 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆਂ ਕਿ ਰਾਜਪੁਰਾ ਦੇ ਆਰਿਆ ਸਮਾਜ ਮੰਦਰ ਏਰੀਆ, ਦੁਰਗਾ ਮੰਦਰ, ਗਰੂ ਨਾਨਕ ਨਗਰ ਨੇੜੇ ਅੰਬੇਦਕਰ ਚੋਂਕ ਅਤੇ ਬਹਾਦਰਗੜ ਦੇ ਹਰਗੋਬਿੰਦ ਕਲੋਨੀ ਵਿਚੋਂ ਜਿਆਦਾ ਕੇਸ ਆਉਣ ਤੇਂ ਇਹਨਾਂ ਏਰੀਆ ਵਿੱਚ ਮਾਈਕਰੋ ਕੰਟੈਨਮੈਂਟ ਜੋਨ ਲਗਾ ਕੇ ਇਹਨਾਂ ਏਰੀਏ ਵਿੱਚ ਅਗਲੇ 10 ਦਿਨਾਂ ਤੱਕ ਲੋਕਾਂ ਦੇ ਘਰਾਂ ਤੋਂ ਬਾਹਰ ਆਣ-ਜਾਣ ਤੇਂ ਪਾਬੰਦੀ ਲਗਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਨਾਭਾ ਵਿੱਚ ਸਥਿਤ ਹੀਰਾ ਆਟੋਮੋਬਾਇਲ ਵਰਕਸ਼ਾਪ ਵਿੱਚ ਪਿਛਲੇ ਦਿਨੀ ਇੱਕ ਪੋਜਟਿਵ ਕੇਸ ਆਉਣ ਤੇਂ ਕੰਟੈਕਟ ਟਰੇਸਿੰਗ ਦੋਰਾਣ ਹੋਰ ਕਰਮਚਾਰੀਆਂ ਦੇ ਲਏ ਕੋਵਿਡ ਸੈਂਪਲਾ ਵਿਚਂੋ ਹੁਣ ਤੱਕ 15 ਹੋਰ ਕਰਮਚਾਰੀ ਪੋਜਟਿਵ ਪਾਏ ਗਏ ਹਨ।ਜਿਸ ਕਾਰਣ ਰਹਿੰਦੇ ਕਰਮਚਾਰੀਆਂ ਦੇ ਸੈਂਪਲ ਲੈਣ ਅਤੇ ਜਾਂਚ ਰਿਪੋਰਟ ਆਉਣ ਤੱਕ ਹੀਰਾ ਆਟੋਮੋਬਾਇਲ ਵਰਕਸ਼ਾਪ ਨੂੰ ਅੱਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।ਉਹਨਾਂ ਵਰਕਸ਼ਾਪ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਿੱਜੀ ਜਿਮੇਵਾਰੀ ਸਮਝਦੇੇ ਹੋਏ ਸਾਰੇ ਕਰਮਚਾਰੀ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਵਾਉਣ ਅਤੇ ਸੰਪਰਕ ਬਾਰੇ ਦੱਸਣ।ਡਾ.ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਦੇ ਕਿੱਲਾ ਚੌਂਕ ਅਤੇ ਰਾਘੋ ਮਾਜਰਾ ਆਦਿ ਏਰੀਏ ਵਿੱਚੋਂ ਅਲੱਗ ਅਲੱਗ ਥਾਂਵਾ ਤੋਂ ਕੋਵਿਡ ਪੋਜਟਿਵ ਕੇਸ ਆਉਣਾ ਜਾਰੀ ਹਨ।ਸੰਘਣੀ ਅਬਾਦੀ ਵਾਲੇ ਇਲਾਕੇ ਹੋਣ ਕਾਰਣ ਇੱਥੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਿਆਦਾ ਸੁਚੇਤ ਰਹਿਣ ਦੀ ਲੋੜ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 375 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 40256 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1397 ਕੋਵਿਡ ਪੋਜਟਿਵ, 38213 ਨੈਗਟਿਵ ਅਤੇ 557 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 20 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 735 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 642 ਹੈ।

Facebook Comments