Patiala: ਜੀਵਨਜੋਤ ਪ੍ਰੋਜੈਕਟ ਤਹਿਤ ਤਿੰਨ ਹੋਰ ਬੱਚੇ ਭਿਖਿਆ ਮੰਗਣ ਤੋਂ ਬਚਾਏ ਗਏ
January 2, 2026 - PatialaPolitics
Patiala: ਜੀਵਨਜੋਤ ਪ੍ਰੋਜੈਕਟ ਤਹਿਤ ਤਿੰਨ ਹੋਰ ਬੱਚੇ ਭਿਖਿਆ ਮੰਗਣ ਤੋਂ ਬਚਾਏ ਗਏ

ਪਟਿਆਲਾ , 2 ਜਨਵਰੀ:
ਜੀਵਨਜੋਤ ਪ੍ਰੋਜੈਕਟ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਿਖਿਆ ਮੰਗਣ ਵਾਲੇ ਤਿੰਨ ਹੋਰ ਬੱਚਿਆਂ ਨੂੰ ਸਫਲਤਾਪੂਰਵਕ ਰੈਸਕਿਊ ਕੀਤਾ ਗਿਆ। ਇਹ ਕਾਰਵਾਈ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਅਤੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਪੁਲਿਸ ਟੀਮ ਦਾ ਵੀ ਸ਼ਲਾਘਾਯੋਗ ਸਹਿਯੋਗ ਰਿਹਾ।
ਰੈਸਕਿਊ ਕੀਤੇ ਗਏ ਤਿੰਨਾਂ ਬੱਚਿਆਂ ਨੂੰ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਭਵਿੱਖ ਸੰਬੰਧੀ ਅਗਲੇ ਹੁਕਮ ਜਾਰੀ ਕੀਤੇ ਜਾਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ, ਸਿੱਖਿਆ ਅਤੇ ਪੁਨਰਵਾਸ ਸਰਕਾਰ ਦੀ ਪਹਿਲ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਬੱਚਿਆਂ ਨੂੰ ਭਿਖਿਆ ਮੰਗਦੇ ਜਾਂ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਦੇਖਿਆ ਜਾਵੇ ਤਾਂ ਤੁਰੰਤ ਸੰਬੰਧਤ ਵਿਭਾਗ ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦਿੱਤਾ ਜਾ ਸਕੇ।
