Patiala Politics

Patiala News Politics

Covid and vaccination report of Patiala 23 January 2021

4 ਪ੍ਰਾਈਵੇਟ ਹਸਪਤਾਲਾ ਸਮੇਤ ਜਿਲੇ ਦੇ 16 ਹਸਪਤਾਲਾ ਚ 792 ਸਿਹਤ ਸਟਾਫ ਨੂੰ ਕੋਵੀਸ਼ੀਲਡ ਵੈਕਸੀਨ ਦੇ ਟੀਕੇ।

ਜਿਲੇ ਵਿੱਚ 29 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

ਪਟਿਆਲਾ, 23 ਜਨਵਰੀ ( ) ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 792 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਇਆ ਗਿਆ।ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕੋਵਿਡ ਟੀਕਾਕਰਣ ਮੁਹਿੰਮ ਅੱਜ ਜਿਲੇ ਦੇ 12 ਸਰਕਾਰੀ ਅਤੇ 04 ਪ੍ਰਾਈਵੇਟ ਖੇਤਰ ਹਸਪਤਾਲਾ ਸਮੇਤ ਜਿਲੇ ਦੇ 16 ਹਸਪਤਾਲ ਜਿਹਨਾਂ ਵਿੱਚ ਸਰਕਾਰੀ ਖੇਤਰ ਦੇ ਮਾਤਾ ਕੁਸ਼ਲਿਆ ਹਸਪਤਾਲ’ਚ 110, ਰਾਜਿੰਦਰਾ ਹਸਪਤਾਲ 40, ਸਬ ਡਵੀਜਨ ਹਸਪਤਾਲ ਨਾਭਾ 65, ਸਮਾਣਾ 70, ਰਾਜਪੁਰਾ 41, ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ 18, ਮਾਡਲ ਟਾਉਨ 24,ਪਾਤੜਾਂ 24, ਭਾਦਸੋਂ 40, ਕਾਲੋਮਾਜਰਾ 39,ਦੁਧਨਸਾਧਾ 26, ਸ਼ੁਤਰਾਣਾ 30 ਅਤੇ ਪ੍ਰਾਇਵੇਟ ਖੇਤਰ ਦੇ ਅਮਰ ਹਸਪਤਾਲ’ਚ 43 , ਕੋਲੰਬਿਆ ਹਸਪਤਾਲ 84, ਪਟਿਆਲਾ ਹਾਰਟ 58 ਅਤੇ ਵਰਧਮਾਨ ਹਸਪਤਾਲ’ਚ 80 ਕੁੱਲ 792 ਸਿਹਤ ਸਟਾਫ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿੱਚੋਂ ਟੀਕੇ ਲਗਵਾਉਣ ਵਾਲਿਆਂ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪੰਜਾਬ (ਮਹਿਲਾ ਵਿੰਗ) ਦੀ ਸੱਕਤਰ ਡਾ. ਚੰਦਰਮੋਹਨੀ, ਤੋਂ ਇਲਾਵਾ ਡਾ. ਅਤੁਲ ਗੁਪਤਾ, ਡਾ. ਅਪਿਤਾ, ਡਾ. ਅਰੂਨ ਭੰਡਾਰੀ, ਡਾ. ਪੁਨੀਤ ਸਿੰਘ, ਡਾ. ਵਿਕਰਮ ਖੋਸਲਾ, ਡਾ. ਅਰਵਿੰਦ ਵਰਮਾ, ਡਾ. ਰੰਜਨਾ ਗੁਪਤਾ ਸਮੇਤ 14 ਡਾਕਟਰ ਅਤੇ ਸਟਾਫ ਸ਼ਾਮਲ ਸਨ।ਉਹਨਾਂ ਕਿਹਾ ਕਿ ਕਿਉਂਕਿ ਇਹ ਟੀਕਾ ਸੁਰੱਖਿਅਤ ਹੈ, ਇਸ ਲਈ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦਾ ਮਾਹਰ ਡਾਕਟਰਾਂ ਦੇ ਨਾਲ ਨਾਲ ਸਿਹਤ ਸਟਾਫ ਵੱਲੋ ਵੀ ਟੀਕੇ ਲਗਵਾਉਣ ਵਿੱਚ ਉਤਸ਼ਾਹ ਦਿਖਾਇਆ ਜਾ ਰਿਹਾ ਹੈ।ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਟੀਕੇ ਪ੍ਰਤੀ ਗਲਤ ਅਫਵਾਹਾਂ ਤੋਂ ਸੁਚੇਤ ਰਹਿਣ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ ਵੱਲੋਂ ਵਰਧਮਾਨ ਹਸਪਤਾ ਵਿੱਚ ਲਗਾਏ ਜਾ ਰਹੇ ਟੀਕਿਆਂ ਦੀ ਚੈਕਿੰਗ ਵੀ ਕੀਤੀ ਗਈ ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 1552 ਦੇ ਕਰੀਬ ਰਿਪੋਰਟਾਂ ਵਿਚੋਂ 29 ਕੋਵਿਡ ਪੋਜੀਟਿਵ ਪਾਏ ਗਏ ਹਨ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,213 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 45 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,526 ਹੋ ਗਈ ਹੈ। ਅੱਜ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 500 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 216 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 29 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 19, ਨਾਭਾ ਤੋਂ 03, ਰਾਜਪੁਰਾ ਤੋਂ 01, ਬਲਾਕ ਕਾਲੋਮਾਜਰਾ ਤੋਂ 01, ਬਲਾਕ ਭਾਦਸੋਂ ਤੋਂ 02, ਅਤੇ ਬਲਾਕ ਸ਼ੁਤਰਾਣਾ ਤੋਂ 03 ਕੇਸ ਰਿਪੋਰਟ ਹੋਏ ਹਨ।ਜੋ ਕਿ ਪਟਿਆਲਾ ਸ਼ਹਿਰ ਦੇ ਪਾਸੀ ਰੋਡ, ਲਹਿਲ ਕਲੋਨੀ, ਫਿਜੀਕਲ ਐਜੁਕੇਸ਼ਨ ਕਾਲਜ, ਆਦਰਸ਼ ਨਗਰ, ਖਾਲਸਾ ਨਗਰ, ਤ੍ਰਿਪੜੀ, ਪ੍ਰੇਮ ਨਗਰ, ਵਿਕਾਸ ਨਗਰ, ਲਾਹੋਰੀ ਗੇਟ, ਗੁਰੂ ਨਾਨਕ ਨਗਰ, ਬੈਂਕ ਕਲੋਨੀ, ਰਤਨ ਨਗਰ, ਕਮਲ ਕਲੋਨੀ, ਨਾਭਾ ਤੋਂ ਮੋਦੀਅਨ ਵਾਲਾ ਵਿਹੜਾ, ਸੰਤ ਨਗਰ, ਸ਼ੀਤਲ ਕਲੋਨੀ, ਰਾਜਪੁਰਾ ਟਾਉਨ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਡਾ. ਸਤਿੰਦਰ ਸਿੰਘ ਨੇਂ ਦੱਸਿਆ ਕਿ ਅੱਜ ਨਾਭਾ ਦੇ ਗੋਬਿੰਦ ਨਗਰ ਦੀ 55 ਸਾਲਾ ਕੋਵਿਡ ਪੋਜਟਿਵ ਔਰਤ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 500 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1250 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,14,257 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,242 ਕੋਵਿਡ ਪੋਜਟਿਵ, 2,95,847 ਨੇਗੇਟਿਵ ਅਤੇ ਲੱਗਭਗ 1768 ਦੀ ਰਿਪੋਰਟ ਆਉਣੀ ਅਜ ਮਾਤਾ ਕੁਸ਼ਲਿਆ ਹਸਪਤਾਲ ਵਿਚੋਂ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਂਦੇ ਹੋਏ ਅਤੇ ਟੀਕਾ ਲਗਵਾਉਣ ਤੋਂ ਬਾਦ ਜਿੱਤ ਦਾ ਚਿੰਨ ਬਣਾਉਂਦੇ ਹੋਏ , ਨਾਲ ਖੜੇ ਹਨ ਸਿਵਲ ਸਰਜਨ ਡਾ. ਸਤਿੰਦਰ ਸਿ

Facebook Comments