Man arrested with 8 stolen Scooter M/Cycle

October 5, 2019 - PatialaPolitics

ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਵਲ ਲਾਇਨਜ ਦੀ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਚੋਰੀ ਹੋਏ 8 ਮੋਟਰ ਸਾਇਕਲ ਤੇ ਸਕੂਟਰ ਬਰਾਮਦ ਕੀਤੇ ਹਨ। ਇਹ ਬਰਾਮਦਗੀ 24 ਨੰਬਰ ਰੇਲਵੇ ਫਾਟਕ ਮਾਡਲ ਟਾਊਨ ਨੇੜੇ ਨਾਕਾਬੰਦੀ ਦੌਰਾਨ ਧਾਮੋਮਾਜਰਾ ਵਾਲੇ ਪਾਸੇ ਤੋਂ ਆ ਰਹੇ ਇੱਕ ਮੋਟਰ ਸਾਇਕਲ ਸਵਾਰ ਕੋਲੋਂ ਹੋਈ ਹੈ। ਇਹ ਵਿਅਕਤੀ ਪੁਲਿਸ ਨੂੰ ਵੇਖ ਕੇ ਪਿੱਛੇ ਮੁੜਨ ਲੱਗਿਆ ਸੀ, ਜਿਸ ਨੂੰ ਐਸ.ਆਈ. ਮੇਵਾ ਸਿੰਘ ਦੀ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਅਤੇ ਪੁੱਛਗਿਛ ਤੋਂ ਬਾਅਦ ਇਸਦੀ ਪਛਾਣ ਗੁਰਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ ਵਜੋਂ ਹੋਈ।
ਇਹ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚੋਂ ਮੋਟਰ ਸਾਇਕਲਾਂ ਤੇ ਸਕੂਟਰਾਂ ਦੀਆਂ ਚੋਰੀਆਂ ਹੋਈਆਂ ਸਨ। ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਡੀ.ਐਸ.ਪੀ. ਸਿਟੀ-1 ਸ੍ਰੀ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਥਾਣਾ ਸਿਵਲ ਲਾਇਨ ਦੇ ਐਸ.ਐਚ.ਓ. ਇੰਸਪੈਕਟਰ ਰਾਹੁਲ ਕੌਸ਼ਲ, ਚੌਂਕੀ ਮਾਡਲ ਟਾਊਨ ਦੇ ਇੰਚਾਰਜ ਐਸ.ਆਈ. ਗੁਰਦੇਵ ਸਿੰਘ ਅਤੇ ਚੌਂਕੀ ਰਜਿੰਦਰਾ ਹਸਪਤਾਲ ਦੇ ਇੰਚਾਰਜ ਐਸ.ਆਈ. ਜਪਨਾਮ ਸਿੰਘ ‘ਤੇ ਅਧਾਰਤ ਇੱਕ ਟੀਮ ਦਾ ਗਠਨ ਕੀਤਾ। ਇਨ੍ਹਾਂ ਮੋਟਰਸਾਇਕਲ ਸਕੂਟਰ ਚੋਰੀ ਦੇ ਮਾਮਲਿਆਂ ਦੇ ਹੱਲ ਕਰਨ ਦੌਰਾਨ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਵੱਖ-ਵੱਖ ਸਮੇਂ ‘ਤੇ ਚੋਰੀ ਹੋਏ ਵਹੀਕਲ ਬਰਾਮਦ ਹੋਏ ਹਨ।
ਐਸ.ਪੀ. ਸਿਟੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਬਰਾਮਦ ਹੋਇਆ ਮੋਟਰਸਾਇਕਲ ਨੰਬਰ ਪੀ.ਬੀ. 11 ਬੀ.ਵੀ 8838, ਖ਼ਾਲਸਾ ਕਾਲਜ ਤੋਂ ਚੋਰੀ ਹੋਏ ਦੋ ਮੋਟਰਸਾਇਕਲ, ਇਨ੍ਹਾਂ ‘ਚ ਕਾਲੇ ਰੰਗ ਦਾ ਹੀਰੋ ਹਾਂਡਾ ਸਪਲੈਂਡਰ ਪੀ.ਬੀ. 11 ਏ.ਕਿਯੂ 1660 ਅਤੇ ਸਪਲੈਂਡਰ ਨੰਬਰ ਪੀ.ਬੀ. 11 ਏ.ਐਮ. 1518 ਬਿਨ੍ਹਾਂ ਟਾਇਰ ਰਿੰਮ, ਸਪਲੈਂਡਰ ਕਾਲੇ ਰੰਗ ਦਾ ਪੀ.ਬੀ. 11 ਏਜੈਡ 1528 ਲੀਲਾ ਭਵਨ ਤੋਂ ਚੋਰੀ ਹੋਇਆ ਸੀ। ਸਿਲਵਰ ਰੰਗ ਦਾ ਸੀ.ਡੀ. ਡਾਅਨ ਪੀ.ਬੀ. 11 ਏ.ਐਲ 5523 ਰਜਿੰਦਰਾ ਹਸਪਤਾਲ ‘ਚੋਂ ਚੋਰੀ ਕੀਤਾ ਤੇ ਇੱਥੋਂ ਹੀ ਚੋਰੀ ਹੋਇਆ ਇਕ ਹੋਰ ਮੋਟਰਸਾਇਕਲ ਪੀ.ਬੀ. 11 ਏ.ਕੇ. 1266 ਬਿਨ੍ਹਾਂ ਇੰਜਣ, ਬਿਨਾਂ ਰਿੰਮ ਤੇ ਚੱਕੇ ਕੇਵਲ ਚਾਸੀ ਨੰਬਰ ਪੀ.ਬੀ.ਐਮ.ਐਚ.ਏ. 10 ਈ.ਜੈਡ. ਬੀ.ਕੇ.02942 ਅਤੇ ਐਕਟਿਵਾ ਪੀ.ਬੀ. 10 ਸੀ.ਯੁ. 3971 ਲੀਲਾ ਭਵਨ ਤੋਂ ਚੋਰੀ ਹੋਇਆ ਦੀ ਬਰਾਮਦਗੀ ਹੋਈ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ।