Massive rain expected in Patiala Monsoon 2020

June 21, 2020 - PatialaPolitics

ਪੰਜਾਬ ਚ ਜ਼ਬਰਦਸਤ ਮਾਨਸੂਨ ਦੀ ਉਮੀਦ:
2020 ਇਸ ਸੀਜ਼ਨ ਮਾਨਸੂਨ ਆਪਣੇ ਦਮ ‘ਤੇ ਕਾਫੀ ਤਾਕਤਵਰ ਰਹੇਗੀ। ਜੁਲਾਈ ਤੋਂ ਲੈਕੇ ਸਤੰਬਰ ਤੱਕ ਚੱਲਣ ਵਾਲ਼ੇ ਮਾਨਸੂਨ ਸੀਜ਼ਨ ਚ ਔਸਤ ਨਾਲੋਂ ਵਧੇਰੇ, 530 ਮਿਮੀ.(+/-40ਮਿਮੀ.) ਬਰਸਾਤਾਂ ਦੀ ਉਮੀਦ ਹੈ। ਜਦਕਿ ਪੰਜਾਬ ਚ ਸੰਨ 1951 ਤੋਂ ਲੈਕੇ 2000 ਤੱਕ ਮਾਨਸੂਨ ਦੌਰਾਨ ਪਏ ਮੀਂਹਾਂ ਦੀ ਸਲਾਨਾ ਔਸਤ 490 ਮਿਮੀ. ਹੈ।
ਜੁਲਾਈ ਦੇ ਦੂਜੇ ਅੱਧ ਬਰਸਾਤਾਂ ਚ ਥੋੜ੍ਹੀ ਕਮੀ ਆਵੇਗੀ, ਪਰ ਅਗਸਤ, ਸਤੰਬਰ ਚ ਪ੍ਸ਼ਾਂਤ ਮਹਾਸਾਗਰ ਚ “ਲਾ-ਨੀਨਾ” ਦੀ ਸਥਿਤੀ(ਜੋ ਕਿ ਮਾਨਸੂਨ ਨੂੰ ਬਲ ਦਿੰਦੀ ਹੈ) ਬਣਨ ਦੀ ਉਮੀਦ ਹੈ। ਕੁੱਲ ਮਿਲਾਕੇ ਇਸ ਬਰਸਾਤੀ ਸੀਜ਼ਨ ਔਸਤ ਨਾਲੋਂ ਵਧੇਰੇ ਬਰਸਾਤਾਂ ਤੇ ਕਈ ਦਿਨਾਂ ਦੀਆਂ ਝੜੀਆਂ ਨਾਲ਼ ਸੰਭਵ ਹੈ ਕਿ ਇਸ ਵਰ੍ਹੇ ਪੰਜਾਬ ਚ ਬਰਸਾਤਾਂ ਦੇ ਕਈ ਰਿਕਾਰਡ ਟੁੱਟ ਜਾਣ ਤੇ ਨਵੇਂ ਰਿਕਾਰਡ ਸਿਰਜੇ ਜਾਣ। ਜਿਕਰਯੋਗ ਹੈ ਕਿ ਵੱਖ-ਵੱਖ ਜਿਲ੍ਹਿਆਂ ਚ ਵਰਖਾ-ਵੰਡ ਬੀਤੇ ਵਰ੍ਹਿਆਂ ਨਾਲੋਂ ਬੇਹਤਰ ਰਹੇਗੀ।

Patiala Ready to face Monsoon

ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ‘ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪਟਿਆਲਾ ਜ਼ਿਲ੍ਹੇ ‘ਚ 7 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਅਤੇ ਈ.ਮੇਲ. ਆਈ.ਡੀ. floodpatiala@gmail.com ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਪੱਧਰ ‘ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਜਿਹਨਾਂ ਵਿੱਚ ਤਹਿਸੀਲ ਪਟਿਆਲਾ ਵਿਖੇ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਟੈਲਫੋਨ ਨੰਬਰ 0175-2311321 ਅਤੇ ਈ.ਮੇਲ ਆਈ.ਡੀ. patialatehsildar@gmail.com, ਸਬ ਡਵੀਜ਼ਨ ਦੂਧਨਸਾਧਾਂ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2632615 ਅਤੇ ਈ.ਮੇਲ. ਆਈ.ਡੀ. dudhansadhantehsil@gmail.com, ਸਬ ਡਵੀਜ਼ਨ ਰਾਜਪੁਰਾ ਵਿਖੇ ਸਥਾਪਤ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01762-224132 ਅਤੇ ਈ.ਮੇਲ.ਆਈ.ਡੀ. tehsildar.rjp@gmail.com, ਨਾਭਾ ਸਬ ਡਵੀਜ਼ਨ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01765-220654 ਅਤੇ ਈ.ਮੇਲ. ਆਈ.ਡੀ. tehsilofficenabha@gmail.com, ਸਬ ਡਵੀਜ਼ਨ ਸਮਾਣਾ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ਅਤੇ ਈ.ਮੇਲ. ਆਈ.ਡੀ sub.registrarsamana@gmail.com ਅਤੇ ਸਬ ਡਵੀਜ਼ਨ ਪਾਤੜਾਂ ਵਿਖੇ ਸਥਾਪਿਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-243403 ਅਤੇ ਈ.ਮੇਲ. ਆਈ.ਡੀ. tehsilofficepatran@gmail.com ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਬਰਸਤਾਂ ਦੌਰਾਨ ਹੜ੍ਹਾਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਸਥਾਪਤ ਕੀਤੇ ਗਏ ਇਹਨਾਂ ਕੰਟਰੋਲ ਰੂਮਾਂ ‘ਤੇ ਤੁਰੰਤ ਦਿੱਤੀ ਜਾਵੇ ਅਤੇ ਜੇਕਰ ਹੜ੍ਹਾਂ ਸਬੰਧੀ ਕੋਈ ਸੂਚਨਾ ਲੈਣੀ ਹੈ ਤਾਂ ਵੀ ਉਕਤ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।