Gopal Sharma assumed the post of Deputy Secretary Public Relations at PSPCL

March 6, 2024 - PatialaPolitics

Gopal Sharma assumed the post of Deputy Secretary Public Relations at PSPCL

ਗੋਪਾਲ ਸ਼ਰਮਾ ਨੇ ਪੀ.ਐਸ.ਪੀ.ਸੀ.ਐਲ ਵਿਖੇ ਉਪ ਸਕੱਤਰ ਲੋਕ ਸੰਪਰਕ ਦਾ ਅਹੁਦਾ ਸੰਭਾਲਿਆ

ਪਟਿਆਲਾ, 6 ਮਾਰਚ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਅੱਜ ਗੋਪਾਲ ਸ਼ਰਮਾ ਨੇ ਉਪ ਸਕੱਤਰ ਲੋਕ ਸੰਪਰਕ ਵਜੋਂ ਅਹੁਦਾ ਸੰਭਾਲ ਲਿਆ ਹੈ।

ਜ਼ਿਕਰਯੋਗ ਹੈ ਕਿ ਗੋਪਾਲ ਸ਼ਰਮਾ ਸਾਲ 2001 ਵਿੱਚ ਬਿਜਲੀ ਬੋਰਡ ’ਚ ਬਤੌਰ ਸੂਚਨਾ ਅਧਿਕਾਰੀ ਵਜੋਂ ਭਰਤੀ ਹੋਏ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਲੁਧਿਆਣਾ, ਬਠਿੰਡਾ ਸਮੇਤ ਲਹਿਰਾ ਥਰਮਲ ਵਿਖੇ ਆਪਣੀਆਂ ਸੂਚਨਾ ਅਫ਼ਸਰ ਅਤੇ ਅਧੀਨ ਸਕੱਤਰ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾਈਆਂ।

ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਹਰੇਕ ਲੋੜਵੰਦ ਪੀ.ਐਸ.ਪੀ.ਸੀ.ਐਲ ਦੀਆਂ ਸੇਵਾਵਾਂ ਦਾ ਲਾਭ ਉਠਾ ਸਕੇ।