Patiala Covid Vaccination schedule 25 May
May 24, 2021 - PatialaPolitics
25 ਮਈ ਦਿਨ ਮੰਗਲਵਾਰ ਨੂੰ ਸਟੇਟ ਪੂਲ ਤਹਿਤ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ (ਕੰਸਟਰਕਸ਼ਨ ਵਰਕਰ, ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ, ਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿ) ਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡ, ਰਾਮ ਲੀਲਾ ਗਰਾਉਂਡ ਰਾਘੋਮਾਜਰਾ, ਰਾਜਪੁਰਾ ਦੇ ਐਨ.ਟੀ.ਸੀ ਸਕੂਲ, ਨਾਭਾ ਦੇ ਸਿਵਲ ਹਸਪਤਾਲ ਵਿੱਚ ਸਥਿਤ ਐਮ.ਪੀ.ਡਬਲਿਉ ਸਕੂਲ , ਸਮਾਣਾ ਦੇ ਪਬਲਿਕ ਕਾਲਜ, ਪਾਤੜਾਂ ਦੇ ਗੁਰੂਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਆਦਿ ਵਿਖੇ ਕੋਵਿਡ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਕਮਿਉਨਿਟੀ ਸਿਹਤ ਕੇਂਦਰ ਮਾਡਲਟਾਉਨ, ਇਨਕਮ ਟੈਕਸ ਆਫਿਸ, ਬਲਾਕ ਕਾਲੋਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਭਾਦਸੋਂ ਦੇ ਪਿੰਡ ਗੁੱਜਰਹੇੜੀ ਦੇ ਗੁਰੂਦਆਰਾ ਸਾਹਿਬ ਵਿਖੇ ਕੋਵੈਕਸੀਨ ਦੀ ਦੂਸਰੀ ਡੋਜ ਵੀ ਲਗਾਈ ਜਾਵੇਗੀ।
Patiala Covid Vaccination schedule 25 May