Patiala Politics

Patiala News Politics

Patiala Police arrested man with 375gm Smack

375 ਗ੍ਰਾਮ ਸਮੈਕ ਸਮੇਤ ਇਲੈਕਟਰੋਨਿਕ ਕੰਡੇ ਨਾਲ ਡਰੱਗ ਤਸ਼ਕਰ ਕਾਬੂ **

ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਡਾ: ਸੰਦੀਪ ਗਰਗ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਵਰੁਣ ਸ਼ਰਮਾ ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਸੌਰਵ ਜਿੰਦਲ ਡੀ.ਐਸ.ਪੀ ਸਿਟੀ 2 ਪਟਿਆਲਾ ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਵੱਲੋਂ ਮੁਕੱਦਮਾ ਨੰਬਰ 148 ਮਿਤੀ 12-05-2021 ਅ/ਧ 21/61/85 ND&PS Act ਥਾਣਾ ਤ੍ਰਿਪੜੀ ਪਟਿਆਲਾ ਦਰਜ ਕਰਕੇ ਦੋਸ਼ੀ ਇੰਦਰਜੀਤ ਸਿੰਘ ਉਰਫ ਨਿੱਕਾ ਪੁੱਤਰ ਨਿਰੰਜਣ ਸਿੰਘ ਵਾਸੀ ਮਕਾਨ ਨੰਬਰ 240/4 ਨੇੜੈ ਨਰਾਇਣ ਆਟਾ ਚੱਕੀ ਗੋਬਿੰਦ ਮਾਰਗ ਰਾਘੋ ਮਾਜਰਾ ਪਟਿਆਲਾ ਨੂੰ ਕਾਬੂ ਕਰ ਕਰਕੇ 375 ਗ੍ਰਾਮ ਸਮੈਕ, ਇਲੈਕਟਰੋਨਿਕ ਕੰਡਾ ਅਤੇ 70 ਪਲਾਸਟਿਕ ਲਿਫਾਫੀਆ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸ੍ਰੀ: ਸੌਰਵ ਜਿੰਦਲ ਡੀ.ਐਸ.ਪੀ ਸਿਟੀ 2 ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12.05.2021 ਨੂੰ ਪੁਲਿਸ ਪਰਟੀ ਨੇੜੇ ਮੜੀਆ ਪਿੰਡ ਬਿੱਲ ਪਟਿਆਲਾ ਮੌਜੂਦ ਸੀ ਤਾਂ ਇੱਕ ਸ਼ੱਕੀ ਮੋਟਰਸਾਇਕਲ ਨੰਬਰ PB.11.B) 5729 ਦੇ ਚਾਲਕ ਇੰਦਰਜੀਤ ਸਿੰਘ ਉਰਫ ਨਿੱਕਾ ਨੂੰ ਰੋਕਿਆ ਗਿਆ ਜਿਸ ਪਾਸੋ 375 ਗ੍ਰਾਮ ਸਮੈਕ ਤੇ ਇਲੈਕਟਰੋਨਿਕ ਕੰਡਾ ਅਤੇ 70 ਪਲਾਸਟਿਕ ਲਿਫਾਫੀਆ ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ। ਦੋਸ਼ੀ ਜੇਰ ਹਿਰਾਸਤ ਪੁਲਿਸ ਹੈ, ਜਿਸ ਪਾਸੋ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜੋ ਪੁੱਛ ਗਿੱਛ ਦੌਰਾਨ ਹੋਰ ਖੁਲਸੇ ਹੋਣ ਦੀ ਉਮੀਦ ਹੈ।

Facebook Comments