Patiala Politics

Patiala News Politics

Patiala Police issued 1385 Challans this week

ਪਟਿਆਲਾ ਪੁਲਿਸ ਹਫਤਾਵਾਰੀ ਖਬਰਨਾਮਾ

ਸ੍ਰੀ ਵਿਕਰਮਜੀਤ ਦੁੱਗਲ IPS, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਿਛਲੇ ਹਫਤੇ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 10 ਮੁਕੱਦਮੇ ਦਰਜ ਕੀਤੇ ਗਏ, ਜਿਸ ਵਿੱਚ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 08 ਕਿਲੋਗ੍ਰਾਮ ਗਾਂਜਾ, 228 ਗ੍ਰਾਮ ਅਫੀਮ, 46 ਗ੍ਰਾਮ ਸਮੈਕ, 8356 ਨਸ਼ੀਲੀਆਂ ਗੋਲੀਆਂ ਬਾਮਦ ਕੀਤੀਆਂ ਗਈਆਂ ਹਨ ਅਤੇ ਐਕਸਾਈਜ਼ ਐਕਟ ਤਹਿਤ 22 ਮੁਕੱਦਮੇ ਦਰਜ ਕੀਤੇ ਗਏ ਜਿਸ ਵਿੱਚ 797 ਬੋਤਲਾਂ ਨਜਾਇਜ਼ ਸ਼ਰਾਬ ਅਤੇ 3515 ਲੀਟਰ ਲਾਹਣ ਬਾਮਦ ਕੀਤਾ ਗਿਆ ਹੈ । ਜੂਆ ਐਕਟ ਤਹਿਤ 06 ਮੁਕੱਦਮੇ ਦਰਜ ਕੀਤੇ ਗਏ ਹਨ ਜਿਸ ਵਿੱਚ 13710 ਰੁਪਏ / – ਬ੍ਰਾਮਦ ਕੀਤੇ ਗਏ ਹਨ। ਅਸਲਾ ਐਕਟ ਤਹਿਤ ਇੱਕ ਮੁੱਕਦਮਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ 32 ਬੋਰ ਪਿਸਟਲ, 2 ਖਾਲੀ ਮੈਗਜੀਨ ਅਤੇ 7 ਜਿੰਦਾ ਕਾਰਤੂਸ ਬਾਮਦ ਕਰਵਾਏ ਗਏ ਹਨ। ਮਾਇਨਿੰਗ ਐਕਟ ਤਹਿਤ 01 ਮੁੱਕਦਮਾ ਦਰਜ ਕੀਤਾ ਗਿਆ ਅਤੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 01 ਜੇ.ਸੀ.ਬੀ. ਮਸ਼ੀਨ ਅਤੇ 01 ਟਿੱਪਰ ਬ੍ਰਾਮਦ ਕੀਤਾ ਗਿਆ ਹੈ। ਪਟਿਆਲਾ ਪੁਲਿਸ ਵੱਲੋਂ 03 ਪੀ.ਓ ਗ੍ਰਿਫਤਾਰ ਕੀਤੇ ਗਏ ਹਨ, ਜੋ ਵੱਖ – ਵੱਖ ਕੇਸਾਂ ਵਿੱਚ ਲੋੜੀਂਦੇ ਸਨ। ਇਸ ਹਫਤੇ ਦੌਰਾਨ 1385 ਟ੍ਰੈਫਿਕ ਚਲਾਨ ਕੀਤੇ ਗਏ ਅਤੇ ਮਾਸਕ ਨਾ ਪਾਉਣ ਵਾਲਿਆ ਦੇ 136 ਚਲਾਨ ਕੀਤੇ ਗਏ ਹਨ। ਪਟਿਆਲਾ ਪੁਲਿਸ ਵੱਲੋਂ ਇਸ ਹਫਤਾ ਵਿੱਚ 41 ਮੁਕੱਦਮਿਆਂ ਦੇ ਚਲਾਨ ਪੇਸ਼ ਅਦਾਲਤ ਕੀਤੇ ਗਏ ਹਨ। ਪਟਿਆਲਾ ਪੁਲਿਸ ਨੂੰ ਜਨਮ ਤੋਂ ਹੀ ਬੋਲਣ ਅਤੇ ਸੁੱਣਨ ਦੀ ਸ਼ਕਤੀ ਤੋਂ ਅਸਮਰੱਥ ਲੜਕੀ ਜਿਸ ਦੀ ਉਮਰ ਕਰੀਬ 13 ਸਾਲ ਸੀ, ਦੀ ਗੁੰਮਸ਼ੁਦਗੀ ਦੀ ਇਤਲਾਹ ਮਿਲੀ ਜਿਸ ਤੋਂ ਤੁਰੰਤ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਵੱਲੋਂ ਵੱਖ – ਵੱਖ ਦਿਸ਼ਾਵਾਂ ਵਿੱਚ ਭਾਲ ਕੀਤੀ ਅਤੇ ਕੁੱਝ ਹੀ ਘੰਟਿਆਂ ਵਿੱਚ ਲੜਕੀ ਦੀ ਭਾਲ ਕਰਕੇ ਲੜਕੀ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ। ਪਟਿਆਲਾ ਪੁਲਿਸ ਵੱਲੋਂ ਰੋਜਾਨਾ ਸ਼ਹਿਰ ਵਿੱਚ ਗਸਤਾਂ ਅਤੇ ਨਾਕਿਆਂ ਰਾਹੀਂ ਨਾਈਟ ਡੋਮੀਨੇਸ਼ਨ ਕੀਤਾ ਜਾਂਦਾ ਹੈ , ਗਣਤੰਤਰ ਦਿਵਸ ਦੇ ਸਬੰਧ ਵਿੱਚ ਪਟਿਆਲਾ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।

Facebook Comments