Gang of burglars busted with arrest of four in Patiala

December 4, 2022 - PatialaPolitics

Gang of burglars busted with arrest of four in Patiala

Gang of burglars busted with arrest of four in Patiala

ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਬਰ ਕਾਬੂ ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਬਰਾਮਦ ਸ੍ਰੀ ਵਰੁਨ ਸਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਵੱਲੋਂ ਰਾਤ ਸਮੇਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਅਕਾਸ਼, ਗੋਲੂ ਸਿੰਘ ਉਰਫ ਸਿਵਾ, ਮਲਕੀਤ ਸਿੰਘ ਉਰਫ ਐਕਟਰ ਅਤੇ ਸੰਨੀ ਉਰਫ ਮੋਟਾ ਨੂੰ ਮਾਰੂ ਹਥਿਆਰਾਂ ਸਮੇਤ ਲੁੱਟਖੋਹ ਕਰਨ ਦੀ ਯੋਜਨਾ ਬਣਾਉਂਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾ ਵੱਲੋਂ ਅੱਧੀ ਦਰਜਨ ਤੋਂ ਵੱਧ ਦੇ ਕਰੀਬ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ, ਗੱਲੇ ਵਿੱਚੋਂ ਕੈਸ ਅਤੇ ਹੋਰ ਸਮਾਨ ਆਦਿ ਦੀਆਂ 03 ਵਾਰਦਾਤਾਂ ਭਾਦਸੋਂ ਅਤੇ ਸੇਰਾਵਾਲਾ ਗੇਟ ਅਤੇ ਬੱਸ ਸਟੈਂਡ ਪਟਿਆਲਾ ਤੋ ਗੁਰਬਖਸ ਕਲੋਨੀ ਜਾਂਦੀ ਸਾਇਡ ਤੋ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ ਬਾਰੇ ਇੰਕਸਾਫ ਕੀਤਾ ਹੈ ਜੋ ਇਹ ਜਿਆਦਾਤਰ ਦੁਕਾਨਾ ਵਿੱਚ ਪਏ ਗੱਲੇ ਵਿੱਚੋ ਕੈਸ ਚੋਰੀ ਕਰਦੇ ਸਨ। ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ.ਪਟਿਆਲਾ ਨੇ ਗੁਪਤ ਸੂਚਨਾ ਦੇ ਅਧਾਰ ਪਰ ਮਿਤੀ 03.12.2022 ਨੂੰ ਸਨੋਰ ਰੋਡ ਨੇੜੇ ਬੁੱਟਾ ਸਿੰਘ ਵਾਲਾ ਤੋ 1) ਅਕਾਸ ਪੁੱਤਰ ਸੂਰਜ ਵਾਸੀ ਮਕਾਨ ਨੰਬਰ 303 ਵਿਕਾਸ ਨਗਰ ਚੀਮਾ ਚੌਕ ਸਿਊਣਾ ਰੋਡ ਥਾਣਾ ਤ੍ਰਿਪੜੀ, 2) ਗੋਲੂ ਸਿੰਘ ਉਰਫ ਸਿਵਾ ਪੁੱਤਰ ਹੈਪੀ ਸਿੰਘ,3) ਮਲਕੀਤ ਸਿੰਘ ਉਰਫ ਐਕਟਰ ਪੁੱਤਰ ਤੇਜਾ ਸਿੰਘ ਵਾਸੀਆਨ ਸੁੰਦਰ ਬਸਤੀ ਪਾਤੜਾ ਥਾਣਾ ਪਾਤੜਾ, 4) ਸੰਨੀ ਉਰਫ ਮੋਟਾ ਪੁੱਤਰ ਲੇਟ ਗੁਰਪ੍ਰੀਤ ਸਿੰਘ ਵਾਸੀ ਨੇੜੇ ਸ੍ਰੀ ਬਾਲਮੀਕੀ ਧਰਮਸਾਲਾ ਸੁੰਦਰ ਬਸਤੀ ਪਾਤੜਾ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਨੂੰ ਸਮੇਤ ਮਾਰੂ ਹਥਿਆਰਾਂ ਦੇ ਡਕੈਤੀ ਮਾਰਨ ਦੀ ਯੋਜਨਾ ਬਣਾਉਂਦਿਆਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ,ਜਿਸ ਸਬੰਧੀ ਮੁਕੱਦਮਾ ਨੰਬਰ 109 ਮਿਤੀ 03.12.2022 ਅ/ਧ 399,402 ਹਿੰ:ਦਿੰ: ਥਾਣਾ ਸਨੋਰ ਦਰਜ ਕੀਤਾ ਗਿਆ ।ਗ੍ਰਿਫਤਾਰੀ ਦੋਰਾਨ ਅਕਾਸ ਅਤੇ ਗੋਲੂ ਸਿੰਘ ਉਰਫ ਸਿਵਾ ਪਾਸੋਂ 11 ਚਾਕੂ, ਮਲਕੀਤ ਸਿੰਘ ਉਰਫ ਐਕਟਰ ਅਤੇ ਸੰਨੀ ਉਰਫ ਮੋਟਾ ਪਾਸੋ 11 ਰਾਡਾਂ ਬਰਾਮਦ ਕੀਤੀਆਂ ਗਈਆਂ ਅਤੇ ਇਕ ਬਿੰਨ੍ਹਾ ਨੰਬਰੀ ਮੋਟਰਸਾਇਕਲ ਹੀਰੋ ਹਾਡਾ ਜੋ ਕਿ ਇੰਨ੍ਹਾ ਵੱਲੋਂ ਵਾਰਦਾਤਾਂ ਵਿੱਚ ਵਰਤਿਆ ਗਿਆ ਵੀ ਬਰਾਮਦ ਕੀਤਾ ਗਿਆ ਹੈ। ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਦੇ ਖਿਲਾਫ ਪਹਿਲਾ ਵੀ ਚੋਰੀ ਆਦਿ ਮੁਕੱਦਮੇ ਦਰਜ ਹਨ ਜਿੰਨ੍ਹਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।