Brahm Mohindra visited Rajindra Hospital Patiala on New year

January 1, 2018 - PatialaPolitics


ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਬ੍ਰਹਮ ਮਹਿੰਦਰਾ ਨੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਤੇ ਹਸਪਤਾਲ ਦੇ ਮਰੀਜਾਂ ਨਾਲ ਮਨਾਇਆ ਨਵਾਂ ਸਾਲ 

-ਬ੍ਰਹਮ ਮਹਿੰਦਰਾ ਨੇ ਮਰੀਜਾਂ ਦਾ ਹਾਲ ਚਾਲ ਜਾਣਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ

-ਮੈਡੀਕਲ ਕਾਲਜ ‘ਚ ਅਧਿਆਪਕਾਂ ਤੇ ਉਪਕਰਣਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ- ਬ੍ਰਹਮ ਮਹਿੰਦਰਾ 

-ਸਰਕਾਰੀ ਹਸਪਤਾਲਾਂ ‘ਚ ਨਹੀਂ ਰਹੇਗੀ ਡਾਕਟਰਾਂ ਦੀ ਘਾਟ -ਸਿਹਤ ਮੰਤਰੀ

-ਪਿਛਲੇ 30 ਸਾਲਾਂ ‘ਚ ਮਰੀਜਾਂ ਨਾਲ ਨਵਾਂ ਸਾਲ ਮਨਾਉਣ ਵਾਲੇ ਪਹਿਲੇ ਮੰਤਰੀ ਬਣੇ ਬ੍ਰਹਮ ਮਹਿੰਦਰਾ

-‘ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ’

-ਉਚ ਤਾਕਤੀ ਕਮੇਟੀ ਦੀ ਮੀਟਿੰਗ ਇਸੇ ਮਹੀਨੇ ਪਟਿਆਲਾ ‘ਚ

ਪਟਿਆਲਾ, 1 ਜਨਵਰੀ :

 ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਐਜੂਕੇਸ਼ਨ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸਵੇਰੇ ‘ਨਵਾਂ ਵਰ੍ਹਾ-2018’ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵਿਦਿਆਰਥੀਆਂ, ਰਜਿੰਦਰਾ ਹਸਪਤਾਲ, ਏ.ਪੀ. ਜੈਨ ਸਿਵਲ ਹਸਪਤਾਲ ਰਾਜਪੁਰਾ ਦੀ ਐਮਰਜੈਂਸੀ ‘ਚ ਦਾਖਲ ਮਰੀਜਾਂ, ਡਾਕਟਰਾਂ ਤੇ ਹੋਰ ਸਟਾਫ਼ ਨਾਲ ਮਨਾ ਕੇ ਇਕ ਨਵੀਂ ਪਿਰਤ ਪਾਈ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮਹਿੰਦਰਾ ਨੇ ਜਿਥੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ, ਫੈਕਲਟੀ ਤੇ ਸਟਾਫ਼ ਸਮੇਤ ਇਥੇ ਦਾਖਲ ਮਰੀਜਾਂ, ਡਾਕਟਰਾਂ ਤੇ ਹੋਰ ਅਮਲੇ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਉਥੇ ਹੀ ਉਨ੍ਹਾਂ ਨੇ ਮਠਿਆਈ ਵੰਡ ਕੇ ਇਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਜਾਣੀਆਂ।

 ਇਸ ਮੌਕੇ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਸੁਧਾਰ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਸੀ ਜਿਸ ਵਿਚੋਂ 88 ਕਰੋੜ ਰੁਪਏ ਦਾ ਪ੍ਰਾਜੈਕਟ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਨਾਲ ਉਪਰੇਸ਼ਨ ਥੀਏਟਰ, ਜਲ ਸਪਲਾਈ, ਬਾਥਰੂਮਾਂ ਅਤੇ ਪਾਰਕਾਂ ਸਮੇਤ ਐਮਰਜੈਂਸੀ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਸੁਧਾਰ ਲਈ ਮੁੱਖ ਮੰਤਰੀ ਵਲੋਂ ਬਣਾਈ ਗਈ ਉਚ ਤਾਕਤੀ ਕਮੇਟੀ ਦੀ ਮੀਟਿੰਗ ਇਸੇ ਮਹੀਨੇ ਪਟਿਆਲਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ ਉਸਨੂੰ ਪਹਿਲ ਦੇ ਆਧਾਰ ‘ਤੇ ਠੀਕ ਕਰਵਾਇਆ ਜਾਵੇਗਾ। ਮਰੀਜਾਂ ਦਾ ਹਾਲ-ਚਾਲ ਜਾਣਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। 

 ਮੈਡੀਕਲ ਕਾਲਜ ‘ਚ ਸ੍ਰੀ ਮਹਿੰਦਰਾ ਨੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਕਲਾਜ ‘ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਵਰ੍ਹੇ ਦੀ ਆਮਦ ‘ਤੇ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਮੈਡੀਕਲ ਕਾਲਜ ‘ਚ ਅਧਿਆਪਕਾਂ ਅਤੇ ਲੋੜੀਂਦੇ ਉਪਰਕਣਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੇ ਤੇ ਲੜਕੀਆਂ ਦੇ ਹੋਸਟਲਾਂ ਸਮੇਤ ਬਾਥਰੂਮਾਂ ‘ਚ ਜਿਥੇ ਕਿਤੇ ਵੀ ਕਮੀ ਪੇਸ਼ੀ ਕਰਕੇ ਕਿਸੇ ਸੁਧਾਰ ਦੀ ਲੋੜ ਹੈ ਉਸਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਸ੍ਰੀ ਮਹਿੰਦਰਾ ਨੇ ਇਸ ਮਗਰੋਂ ਰਾਜਪੁਰਾ ਦੇ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ ਅਤੇ ਹਸਪਤਾਲ ‘ਚ ਪ੍ਰਬੰਧਾਂ ਅਤੇ ਮਰੀਜਾਂ ਦੀ ਸਿਹਤ ਸੰਭਾਲ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਸ ਹਸਪਤਾਲ ਵਿਖੇ ਮਰੀਜਾਂ ਲਈ ਇਮਾਰਤ ਛੋਟੀ ਪੈ ਰਹੀ ਹੈ ਉਸਦੇ ਵਿਸਥਾਰ ਲਈ ਨਵਾਂ ਪ੍ਰਾਜੈਕਟ ਬਣਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਜਿਥੇ ਕਿਤੇ ਲੈਬਾਰਟਰੀ ਆਦਿ ਦੀ ਕਮੀ ਪੇਸ਼ੀ ਹੈ, ਉਸ ‘ਚ ਵੀ ਸੁਧਾਰ ਕਰਕੇ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਅਤੇ ਉਪਕਰਣਾਂ ਦੀ ਘਾਟ ਜਲਦ ਹੀ ਪੂਰੀ ਕਰ ਦਿੱਤੀ ਜਾਵੇਗੀ। 

 ਇਥੇ ਇਹ ਦੱਸਣਯੋਗ ਹੈ ਕਿ ਸ੍ਰੀ ਬ੍ਰਹਮ ਮਹਿੰਦਰਾ, ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਸਮੇਤ ਹੋਰ ਸਿਵਲ ਹਸਪਤਾਲਾਂ ‘ਚ ਜਾ ਕੇ ਨਵ੍ਹਾਂ ਵਰ੍ਹਾ ਮਨਾਉਣ ਵਾਲੇ ਪਹਿਲੇ ਸਿਹਤ ਮੰਤਰੀ ਬਣ ਗਏ ਹਨ। ਉਨ੍ਹਾਂ ਦੀ ਇਸ ਫੇਰੀ ਦੌਰਾਨ ਮਰੀਜਾਂ ਸਮੇਤ ਡਾਕਟਰਾਂ ਵੱਲੋਂ ਇਸ ਦੀ ਜਿਥੇ ਸ਼ਲਾਘਾ ਕੀਤੀ ਜਾ ਰਹੀ ਸੀ, ਉਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਦੇ ਵੀ ਕਿਸੇ ਸਿਹਤ ਮੰਤਰੀ ਨੇ ਇਸ ਪ੍ਰਕਾਰ ਨਵਾਂ ਵਰ੍ਹਾਂ ਡਾਕਟਰਾਂ, ਮੈਡੀਕਲ ਵਿਦਿਆਰਥੀਆਂ ਅਤੇ ਮਰੀਜਾਂ ਨਾਲ ਮਠਿਆਈ ਸਾਂਝੀ ਕਰਕੇ ਕਦੇ ਨਹੀਂ ਮਨਾਇਆ। ਇਸ ਦੌਰਾਨ ਸਿਹਤ ਮੰਤਰੀ ਦੇ ਨਾਲ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਏ.ਸੀ.ਐਸ. ਡਾ. ਜਤਿੰਦਰ ਕਾਂਸਲ, ਡਾ. ਵਿਸ਼ਾਲ ਚੋਪੜਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ.ਐਸ. ਸਿੱਧੂ ਆਦਿ ਵੀ ਮੌਜੂਦ ਰਹੇ। 

ਨੰ: ਲਸਪ (ਪ੍ਰੈ.ਰੀ.)-2017/758

ਫੋਟੋ ਕੈਪਸ਼ਨ : 1. ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੈਡੀਕਲ ਕਾਲਜ ਵਿਖੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ  ਦੇ ਕੇ ਨਵਾਂ ਸਾਲ ਮਨਾਉਂਦੇ ਹੋਏ।

2. ਸ੍ਰੀ ਬ੍ਰਹਮ ਮਹਿੰਦਰਾ ਰਜਿੰਦਰਾ ਹਸਪਤਾਲ ‘ਚ ਮਰੀਜਾਂ ਨੂੰ ਮਠਿਆਈ ਵੰਡ ਕੇ ਨਵੇਂ ਸਾਲ ਦੀਆਂ ਸ਼ੁਭ ਇਛਾਵਾਂ ਦਿੰਦੇ ਹੋਏ।

3. ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਏ.ਪੀ.ਜੈਨ ਸਿਵਲ ਹਸਪਤਾਲ ਰਾਜਪੁਰਾ ਵਿਖੇ ਮਰੀਜਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ।


BRAHM MOHINDRA CELEBRATES NEW YEAR WITH PATIENTS AND MEDICAL STUDENTS


·       WILL ENSURE THERE IS NO DEARTH OF MEDICAL EQUIPMENTS AND MEDICAL FACULTY: BRAHM MOHINDRA


·       MEETING OF HIGH POWERED COMMITTEE TO BE CONVENED IN JANUARY AT PATIALA


·       VACANT POSTS OF DOCTORS BE FILLED SOON


PATIALA, JANUARY 1:


The Health and Family Welfare Minister Mr. Brahm Mohindra today visited the Government Medical College, Patiala, Emergency wards of Rajindra Hospital, A.P.Jain Civil Hospital, Rajpura and Civil Hospital, Fatehgarh Sahib and he celebrated the New Year with the patients, students and Medical College faculty. Health Minister extended warm wishes to the patients, doctors and students and distributed sweets among them. He also enquired about the various problems being faced by the patients admitted in these hospitals and medical students.


Mr. Brahm Mohindra disclosed at this occasion that for the upgradation of the Rajindra Hospital a project worth Rs. 100 crore has been chalked out. He said that in the work has already been started on this project and in the first phase up-gradation of operation theatre, water supply, bathrooms, parks and emergency would be executed with the cost of Rs. 88 crore.  He said that the Meeting of High Powered committee duly constituted by Chief Minister, Punjab for the up-gradation of the Rajindra College and Hospital would be convened in Patiala in January 2018. Health Minister assured the medical students that the government will ensure that there is no dearth of faculty and medical equipments in the college. He also assured that students that bathrooms of the hostels would be renovated soon.


Later the Health Minister visited the A.P. Jain Hospital, Rajpura and extended his warm greetings to the patients admitted in the hospital. He also wished doctors and expressed satisfaction for the quality health care facilities being provided at the hospital. Mr. Brahm Mohindra disclosed that where as the premise of the hospitals in Punjab are small so a blue print for the extension of these hospital premises is being prepared.


It is noteworthy that Mr. Brahm Mohindra is the first Health Minister in the political history of Punjab who on the first day of the year visited various hospitals of the state and celebrated the New Year with the patients. The patients, doctors and medical students were overwhelmed over the goodwill gesture of Health Minister who visited the hospitals just to celebrate the New Year with them. During this occasion who were present with Health Minister included Dr. Jatinder Kansal, President, IMA, Punjab,  Dr. Vishal Chopra, Dr. B.S. Sidhu, Principal, Medical College.


जिला लोक संपर्क कार्यालय, पटियाला  


ब्रह्म महिंद्रा ने मैडीकल कालेज के विद्यार्थियों और अस्पताल के मरीजों संग मनाया नया साल  


– ब्रह्म महिंद्रा ने मरीजों का हाल चाल जानकर की नये साल की शुरुआत  


 -मैडीकल कालेज में अध्यापकों और उपकरणों की कमी नहीं रहने दी जायेगीः ब्रह्म महिंद्रा


-सरकारी अस्पतालों में नहीं रहेगी डाक्टरों की कमीः सेहत मंत्री  


-पिछले 30 सालों में मरीजों के साथ नव वर्ष मनाने वाले पहले मंत्री बने ब्रह्म महिंद्रा


 -सरकार लोगों को बेहतर सेहत सेवाएं प्रदान करन के लिए वचनबद्ध 


 -उच्चाधिकार समिति की बैठक इसी महीने पटियाला में  


पटियाला, 1 जनवरीः पंजाब के सेहत पर परिवार भलाई और मैडीकल एजुकेशन व खोज मंत्री श्री ब्रह्म महिंद्रा ने आज सुबह नव वर्ष-2018 सरकारी मैडीकल कालेज पटियाला के विद्यार्थियों, रजिन्दरा अस्पताल, ए. पी. जैन सिवल अस्पताल राजपुरा की एमरजैंसी में भर्ती मरीजों, डाक्टरों और अन्य स्टाफ के साथ मना कर एक नयी परंपरा की शुरूआत की है। अपने इस दौरे दौरान श्री महिंद्रा ने जहाँ मैडीकल कालेज के विद्यार्थियों, फेकल्टी और स्टाफ सहित भर्ती मरीजों, डाक्टरों और स्टाफ को नव वर्ष की शुभ कामनाएँ दीं वहीं उन्होंने मिठाई बाँटते हुए लोगों को पेश आ रही मुश्किलें भी जानी।  


इस अवसर पर श्री महिंद्रा ने बताया कि राजिन्दरा अस्पताल के सुधार के लिए 100 करोड़ रुपए का प्रोजेक्ट बनाया गया था जिसमें से 88 करोड़ रुपए का प्रोजेक्ट बना कर काम शुरू कर दिया गया है और इससे आप्रेशन थियेटर, जल स्पलाई, बाथरूम और एमरजैंसी का काम करवाया जायेगा। उन्होने बताया कि सरकारी राजिन्दरा अस्पताल के सुधार के लिए मुख्य मंत्री की तरफ से बनाई गई उच्चाधिकार समिति की बैठक इसी महीने पटियाला में आयोजित होने जा रही है। मैडीकल कालेज और अस्पताल में जहाँ कहीं भी मरम्मत की जरूरत है उसे  पहल के आधार पर ठीक करवाया जायेगा। मरीजों का हाल चाल जानते हुए श्री ब्रह्म महिंद्रा ने कहा कि पंजाब सरकार मुख्य मंत्री कैप्टन अमरिन्दर सिंह के नेतृत्व में राज्य के लोगों को बेहतर स्वास्थ्य सेवाएं देने के लिए वचनबद्ध है।  


मैडीकल कालेज में श्री महिंद्रा ने मैडीकल कालेज के विद्यार्थियों की कक्षा में जा कर उनसे  मुलाकात की और नये साल के आगमन पर बधाई देते हुए विश्वास दिलाया कि मैडीकल कालेज में अध्यापकों और जरुरी उपरकणों की कमी नहीं रहने दी जायेगी। लड़के और लड़कियों के होस्टलों समेत बाथरूमों में जहाँ कहीं भी आवश्यक्ता अनुसार सुधार की जरूरत है उसे तुरंत पूरा किया जायेगा। श्री महिंद्रा ने इसके बाद राजपुरा के ए. पी. जैन सिविल अस्पताल में मरीजों को नये वर्ष की मुबारकबाद दी और अस्पताल में प्रबंधों और मरीजों की सेहत संभाल प्रति तसल्ली प्रकट की। उन्होंने कहा कि पंजाब के जिस अस्पताल में मरीजों के लिए इमारत छोटी पड़ रही है उसके विस्तार के लिए नया प्रोजेक्ट बनाया जायेगा। इसके अलावा जहाँ कहीं प्रयोगशाला आदि की कमी है, उसमें भी सुधार करके सरकारी अस्पतालों में डाक्टरों और उपकरणों की कमी जल्द ही पूरी कर दी जायेगी।  


उल्लेखनीय है कि श्री ब्रह्म महिंद्रा मैडीकल कालेज और राजिन्दरा अस्पताल सहित अन्य सिविल अस्पतालों में जा कर नव वर्ष मनाने वाले पहले सेहत मंत्री बन गए हैं। उनके इस दौरे पर मरीजों व डाक्टरों की ओर से जहाँ इसकी प्रशंसा की जा रही थी, वहीं स्वयं उनका कहना है कि पिछले तीन दशकों दौरान कभी भी किसी सेहत मंत्री ने इस प्रकार नया वर्ष डाक्टरों, मैडीकल विद्यार्थियों और मरीजों के साथ मिठाई सांझी करके कभी नहीं मनाया। इस दौरान सेहत मंत्री के साथ आई. एम. ए. पंजाब के प्रधान ए. सी. एस. डा. जतिन्दर कांसल, डा. विशाल चोपड़ा, मैडीकल कालेज के प्रिंसिपल डा. बी. एस. सिद्धू आदि भी मौजूद रहे।