Patiala Politics

Latest Patiala News

Patiala Police arrests one foreigner with heroine

February 14, 2022 - PatialaPolitics

Patiala Police arrests one foreigner with heroine

Patiala Police arrests one foreigner with heroine
Patiala Police arrests one foreigner with heroine

ਪ੍ਰੈਸ ਨੋਟ ਮਿਤੀ 14.02.2022

ਪਟਿਆਲਾ ਪੁਲਿਸ ਵੱਲੋ 01 ਕਿੱਲੋ 750 ਗ੍ਰਾਮ ਹੈਰੋਇਨ ਸਮੇਤ ਨਾਈਜੀਰੀਅਨ ਲੜਕੀ ਗ੍ਰਿਫਤਾਰ

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜਰ ਪਟਿਆਲਾ ਪੁਲਿਸ ਵੱਲੋ ਜਿਲ੍ਹਾ ਅੰਦਰ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ। ਜੋ ਇਸੇ ਤਹਿਤ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਉਸ ਸਮੇ ਭਾਰੀ ਸਫਲਤਾ ਹਾਸਲ ਹੋਈ ਜਦੋ ਥਾਣਾ ਬਨੂੰੜ ਦੀ ਪੁਲਿਸ ਪਾਰਟੀ ਵੱਲੋ 01 ਕਿੱਲੋ 750 ਗ੍ਰਾਮ ਹੈਰੋਇਨ ਸਮੇਤ ਇਕ ਨਾਈਜੀਰੀਅਨ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਗੁਰਬੰਸ ਸਿੰਘ ਬੈਂਸ, ਪੀ.ਪੀ.ਐਸ ਉਪ ਕਪਤਾਨ ਪੁਲਿਸ ਰਾਜਪੁਰਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ ਮੁੱਖ ਅਫਸਰ ਥਾਣਾ ਬਨੂੰੜ ਦੀ ਅਗਵਾਈ ਹੇਠ ਪਿੰਡ ਜਾਂਸਲਾ ਵਿਖੇ ਨਾਕਾਬੰਦੀ ਦੌਰਾਨ ਰਾਜਪੁਰਾ ਸਾਈਡ ਤੋ ਆਉਂਦੀ ਕਾਰ ਨੰਬਰ ਪੀ.ਬੀ 91 ਐਫ-0781 ਮਾਰਕਾ ਟਾਟਾ ਟਾਈਗੋਰ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕਰਨ ਪਰ ਕਾਰ ਦੀ ਪਿਛਲੀ ਸੀਟ ਪਰ ਸਵਾਰ ਇਕ ਨਾਈਜੀਰੀਅਨ ਲੜਕੀ ਜਿਸ ਦੀ ਪਹਿਚਾਣ ਜੂਲੀਅਟ ਅੋਮੀਗਫੈਮੋ ਪੁੱਤਰੀ ਅੋਮੀਗਫੈਮੋ ਵਾਸੀ ਇੰਡੋ ਸਟੇਟ ਨਾਈਜੀਰੀਆ ਹਾਲ ਵਾਸੀ ਸ਼ਾਦਰਾ ਵਿਹਾਰ, ਨਵੀਂ ਦਿੱਲੀ ਵੱਜੋ ਹੋਈ, ਦੇ ਬੈਗ ਦੀ ਤਲਾਸ਼ੀ ਦੌਰਾਨ ਉਸ ਪਾਸੋ 01 ਕਿੱਲੋ 750 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਪਰ ਮੁਕੱਦਮਾ ਨੰਬਰ 13 ਮਿਤੀ 12.02.2022 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਬਨੂੰੜ ਵਿਖੇ ਦਰਜ ਕੀਤਾ ਗਿਆ।

ਗ੍ਰਿਫਤਾਰ ਕੀਤੀ ਗਈ ਲੜਕੀ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।

 

 

ਦੋਸ਼ਣ ਦਾ ਵੇਰਵਾ

ਲੜੀ ਨੰਬਰ ਦੋਸ਼ਣ ਦਾ ਨਾਮ ਬ੍ਰਾਮਦਗੀ

1 ਜੂਲੀਅਟ ਅੋਮੀਗਫੈਮੋ ਪੁੱਤਰੀ ਅੋਮੀਗਫੈਮੋ ਵਾਸੀ ਇੰਡੋ ਸਟੇਟ ਨਾਈਜੀਰੀਆ ਹਾਲ ਵਾਸੀ ਸ਼ਾਦਰਾ ਵਿਹਾਰ, ਨਵੀਂ ਦਿੱਲੀ

ਉਮਰ – 23 ਸਾਲ

ਪੜਾਈ – ਗੈ੍ਰਜੂਏਟ 01 ਕਿੱਲੋ 750 ਗ੍ਰਾਮ ਹੈਰੋਇਨ