DM Patiala,PSCFC Surya Mohan caught red handed taking bribe

March 9, 2022 - PatialaPolitics

DM Patiala,PSCFC Surya Mohan caught red handed taking bribe

ਅੱਜ ਮਿਤੀ 08-03-2022 ਨੂੰ ਸ੍ਰੀ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਰਿਸਵਤਖੋਰੀ ਨੂੰ ਖਤਮ ਕਰਨ ਦੀਆ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਮਹਿਲਾ ਦਿਵਸ ਦੇ ਮੌਕੇ ਪਰ ਇਸ ਰੇਂਜ ਦੀ ਯੂਨਿਟ ਪਟਿਆਲਾ ਵਿਖੇ ਤਾਇਨਾਤ ਮਹਿਲਾ ਇੰਸ਼ਪੈਕਟਰ ਰਣਧੀਰ ਕੌਰ ਵੱਲੋਂ ਥਾਣਾ ਵਿਜੀਲੈਂਸ ਬਿਓਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਦਰਜ ਮੁਕੱਦਮਾ ਨੰਬਰ 01 ਮਿਤੀ 08-03-2022 m / u ਪੀ.ਸੀ.ਐਕਟ,1988 ਅਮੈਡਿੰਡ ਬਾਏ (ਅਮੈਡਮੈਂਟ) ਐਕਟ 2018 ਤਹਿਤ ਦੋਸ਼ੀ ਸੂਰਿਆ ਮੋਹਨ ਡੀ.ਐਮ. ਦਫਤਰ ਪੰਜਾਬ ਸਡਿਊਲ ਕਾਸਟ ਲੈਡ ਡਿਵੈਲਪਮੈਂਟ ਅਤੇ ਫਾਇਨਾਸ ਕਾਰਪੋਰੇਸ਼ਨ ਪਟਿਆਲਾ ਨੂੰ ਮੁਦੱਈ ਪਾਸੋਂ 12,000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥ ਗ੍ਰਿਫਤਾਰ ਕੀਤਾ ਗਿਆ

 

ਮੁਦੱਈ ਸ੍ਰੀ ਗੁਰਮੇਲ ਸਿੰਘ ਪੁੱਤਰ ਸ੍ਰੀ ਗੁਰਚਰਨ ਸਿੰਘ ਵਾਸੀ ਮੱਦੋਮਾਜਰਾ ਤਹਿ.  ਜਿਲ੍ਹਾ ਪਟਿਆਲਾ  ਪੰਜਾਬ ਸਰਕਾਰ ਦੀ ਸਕੀਮ ਮੁਤਾਬਿਕ ਮਹਿਕਮਾ ਪੰਜਾਬ ਸਡਿਊਲ ਕਾਸਟ ਲੈਂਡ ਡਿਵੈਲਪਮੈਂਟ ਅਤੇ ਫਾਇਨਾਸ ਕਾਰਪੋਰੇਸ਼ਨ ਪਟਿਆਲਾ ਪਾਸੋਂ ਪੰਜ ਲੱਖ ਰੁਪਏ ਦਾ ਲੋਨ ਲੈਣ ਲਈ ਅਪਲਾਈ ਕੀਤਾ ਸੀ, ਜੋ 3 ਲੱਖ ਰੁਪਏ ਦਾ ਪਾਸ ਹੋਇਆ ਸੀ।ਦੋਸ਼ੀ ਸੁਰਿਆ ਮੋਹਨ ਜਿਲਾ ਮੈਨੇਜਰ ਵੱਲੋਂ ਮੁਦੱਈ ਉਕਤ ਦਾ ਲੋਨ ਪਾਸ ਕਰਵਾਉਣ ਬਦਲੇ ਮੁਦੱਈ ਤੋਂ 15,000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਨਹੀ ਤਾਂ ਮੁਦੱਈ ਦੀ ਫਾਇਲ ਉਚ ਅਫਸਰਾਂ ਨੂੰ ਭੇਜਣ ਦਾ ਡਰਾਵਾ ਦਿੱਤਾ ਸੀ।ਮੁਦੱਈ ਉਕਤ ਪਾਸੋਂ ਉਸ ਸਮੇਂ ਤਿੰਨ ਹਜਾਰ ਰੁਪਏ ਬਤੌਰ ਰਿਸ਼ਵਤ ਲੈ ਲਏ ਸਨ ਅਤੇ ਬਾਕੀ ਦੇ ਪੈਸੇ ਮੁਦੱਈ ਨੂੰ ਬਾਅਦ ਵਿੱਚ ਦੇਣ ਲਈ ਕਿਹਾ।ਜਿਸ ਦੀ ਪਹਿਲੀ ਕਿਸ਼ਤ ਜਾਰੀ ਹੋ ਚੁੱਕੀ ਸੀ। ਸ੍ਰੀ ਸੁਰਿਆ ਮੋਹਨ ਜਿਲਾ ਮੈਨੇਜਰ ਵੱਲੋਂ ਦੁਬਾਰਾ ਫੇਰ ਲੋਨ ਦੀ ਦੂਸਰੀ ਕਿਸ਼ਤ ਮੁਦੱਈ ਨੂੰ ਦੇਣ ਲਈ ਅਤੇ ਕਾਗਜਾਤ ਪੂਰੇ ਕਰਨ ਲਈ ਮੁਦੱਈ ਨੂੰ ਬੁਲਾਇਆ ਅਤੇ ਮੁਦੱਈ ਪਾਸੋਂ, ਦੋਸ਼ੀ ਨੇ 15000/ਰੁਪਏ ਵਿੱਚੋ, ਪਹਿਲਾ ਹਾਸਲ ਕੀਤੇ 3000/-ਰੁਪਏ ਦੀ ਰਕਮ ਕੱਟ ਕੇ ਬਾਕੀ ਰਹਿੰਦੀ ਰਿਸ਼ਵਤ ਦੀ ਮੰਗ ਕੀਤੀ।ਦੋਸ਼ੀ ਸੂਰਿਆ ਮੋਹਨ ਜਿਲ੍ਹਾ ਮੈਨੇਜਰ ਪੰਜਾਬ ਸਡਿਊਲ ਕਾਸਟ ਲੈਡ ਡਿਵੈਲਪਮੈਂਟ ਅਤੇ ਫਾਇਨਾਸ ਕਾਰਪੋਰੇਸ਼ਨ ਪਟਿਆਲਾ ਨੂੰ ਸ੍ਰੀ ਗੁਰਮੇਲ ਸਿੰਘ ਮੁਦੱਈ ਉਕਤ ਪਾਸੋਂ ਮਿਤੀ 08-03-2022 ਨੂੰ 12000/-ਰੁਪਏ ਦੀ ਰਿਸ਼ਵਤ ਮੰਗਣ/ਹਾਸਲ ਕਰਨ ਦੇ ਤਹਿਤ ਉਕਤ ਧਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ a