Patiala:Man arrested for assaulting doctor at Nabha
June 7, 2022 - PatialaPolitics
Patiala:Man arrested for assaulting doctor at Nabha
ਸਿਵਲ ਹਸਪਤਾਲ ਨਾਭਾ ਵਿਖੇ ਓ.ਪੀ.ਡੀ ਅਤੇ ਐਮਰਜੈਂਸੀ ਸੇਵਾਵਾਂ ਰੁਟੀਨ ਵਾਂਗ ਜਾਰੀ
ਹਸਪਤਾਲ ਦੇ ਓਟ ਕਲੀਨਿਕ ਦੇ ਡਾਕਟਰ ਨਾਲ ਹੋਇਆ ਸੀ ਦੁਰਵਿਵਹਾਰ।
ਪਟਿਆਲਾ 7 ਜੂਨ ( ) ਸਿਵਲ ਹਸਪਤਾਲ ਨਾਭਾ ਵਿੱਚ ਸਥਿਤ ਓਟ ਸੈਂਟਰ ਵਿੱਚ ਦਵਾਈ ਲੈਣ ਆਏ ਇੱਕ ਮਰੀਜ ਵੱਲੋਂ ਕਲ਼ੀਨਿਕ ਦੇ ਮੈਡੀਕਲ ਅਫਸਰ ਨਾਲ ਦੁਰਵਿਵਹਾਰ ਦੀ ਘਟਨਾ ਸਾਹਮਣੇ ਆਉਣ ਤੇਂ ਸਬੰਧਤ ਸੀਨੀਅਰ ਮੈਡੀਕਲ ਅਫਸਰ ਡਾ. ਦਲਬੀਰ ਕੌਰ ਵੱਲੋਂ ਘਟਨਾ ਦੀ ਸੁਚਨਾ ਤੁਰੰਤ ਪੁਲਿਸ ਦਿੱਤੀ ਗਈ।ਸੁਚਨਾ ਮਿਲਣ ਤੇਂ ਤੁਰੰਤ ਮੋਕੇ ਤੇਂ ਪੁਲਿਸ ਨੇਂ ਹਸਪਤਾਲ ਵਿਖੇ ਪੰਹੁਚ ਕੇ ਡਾਕਟਰ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਨੂੰ ਪਕੜ ਕੇ ਉਸ ਵਿੱਰੁਧ ਬਣਦੀ ਕਾਰਵਾਈ ਕੀਤੀ ਗਈ।ਡਾ. ਦਲਬੀਰ ਕੋਰ ਨੇਂ ਦੱਸਿਆਂ ਕਿ ਹਸਪਤਾਲ ਵਿੱਚ ਓ.ਪੀ.ਡੀ ਅਤੇ ਐਮਰਜੈਂਸੀ ਸੇਵਾਵਾਂ ਆਮ ਵਾਂਗ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਕਿਸੇ ਮਰੀਜ ਨੂੰ ਇਲਾਜ ਕਰਵਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆ ਰਹੀ।