Patiala Police arrested one accused with 08 kg 207 grams of narcotic powder

June 29, 2022 - PatialaPolitics

Patiala Police arrested one accused with 08 kg 207 grams of narcotic powder

ਪਟਿਆਲਾ ਪੁਲਿਸ ਵੱਲੋਂ 08 ਕਿੱਲੋ 207 ਗ੍ਰਾਮ ਨਸ਼ੀਲਾ ਪਾਊਂਡਰ/ਹੈਰੋਇਨ ਸਮੇਤ ਇੱਕ ਪਿਸਟਲ ਨਜਾਇਜ ਤੇ 33 ਜਿੰਦਾ ਕਾਰਤੂਸ ਸਮੇਤ ਇੱਕ ਦੋਸ਼ੀ ਕਾਬੂ **

 

ਸ੍ਰੀ ਮੁਖਵਿੰਦਰ ਸਿੰਘ ਛੀਨਾ IPS ਇੰਨਸਪੈਕਟਰ ਜਰਨਲ ਆਫ ਪੁਲਿਸ ਪਟਿਆਲਾ ਰੇਂਜ ਪਟਿਆਲਾ, ਸ੍ਰੀ ਦੀਪਕ ਪਾਰੀਕ 1PS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਡਾਕਟਰ ਮਹਿਤਾਬ ਸਿੰਘ 1PS ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਦੀ ਯੋਗ ਅਗਵਾਈ ਵਿਚ ਮੁੱਖ ਅਫਸਰ ਥਾਣਾ ਘੱਗਾ, ਇੰਨਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਨਚਾਰਜ ਸੀ.ਆਈ.ਏ ਸਮਾਣਾ ਨੂੰ ਮੁਕੱਦਮਾ ਨੰਬਰ 23 ਮਿਤੀ 17.05.2022 ਅਧ 21/61/85 NDPS ACT,25/54/59 A ACT ਥਾਣਾ ਘੱਗਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਾ ਮਾਲੂਮ ਦੋਸ਼ੀ/ਦੋਸ਼ੀਆਨ ਨੂੰ ਹਰ ਹਾਲਤ ਵਿਚ ਟਰੇਸ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ।

 

ਸ੍ਰੀ ਦੀਪਕ ਪਾਰੀਕ ॥PS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 16.05.2022 ਨੂੰ ਮਿੱਠੂ ਰਾਮ ਸਰਪੰਚ ਪਿੰਡ ਦੇਧਨਾ ਵੱਲੋਂ ਇੰਨਸਪੈਕਟਰ ਅਜੇ ਕੁਮਾਰ ਮੁੱਖ ਅਫਸਰ ਥਾਣਾ ਘੇਗਾ ਨੂੰ ਇਤਲਾਹ ਦਿਤੀ ਗਈ ਕਿ ਬਾ ਹੋਂਦ ਪਿੰਡ ਦੋਧਨਾ ਥਾਣਾ ਘੜਾ ਵਿਖੇ ਮਨਰੇਗਾ ਮਜਦੂਰਾਂ ਵੱਲੋਂ ਦੋਧਨਾਂ ਤੇ ਪਿੰਡ ਬੂਟਾ ਸਿੰਘ ਵਾਲਾ ਨੂੰ ਜਾਦੇਂ ਸੂਏ ਦੀ ਸਫਾਈ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੇ ਸੂਏ ਦੇ ਨਾਲ ਲੱਗਦੀ ਜਮੀਨ ਵਿੱਚ ਇਕ ਬੇਲਾ ਪਲਾਸਟਿਕ ਵਿੱਚ 08 ਪੈਕਟ ਨਸ਼ੀਲਾ ਪਾਊਡਰ/ਹੈਰੋਇਨ ਕੁਲ ਵਜਨ 08 ਕਿਲ 207 ਗ੍ਰਾਮ ਤੇ ਇੱਕ ਪਿਸਟਲ ਨਜਾਇਜ ਤੇ 33 ਜਿੰਦਾ ਕਾਰਤੂਸ ਦੇਖੇ ਹਨ।ਜੋ ਇਹ ਮਾਲ ਬ੍ਰਾਮਦ ਹੋਣ ਸਬੰਧੀ ਮੁੱਖ ਅਫਸਰ ਥਾਣਾ ਘੱਗਾ ਵਲੋਂ ਮੁਕੱਦਮਾ ਨੰਬਰ 26 ਮਿਤੀ 17.05.2022 ਆਧ 21/61/85 NDPS ACT, 25/54/59 ACT ਥਾਣਾ ਘੱਗਾ ਮੁੱਢਲੇ ਤੌਰ ਪਰ ਬਰਖਿਲਾਫ ਨਾ ਮਾਲੂਮ ਦੋਸ਼ੀ ਦੋਸ਼ੀਆਨ ਦਰਜ ਰਜਿਸਟਰ ਕੀਤਾ ਗਿਆ ਸੀ।

 

ਜਿਹਨਾਂ ਨੇ ਅੱਗੇ ਦੱਸਿਆ ਕਿ ਮਿਤੀ 12.06.2022 ਨੂੰ ਐਸ.ਆਈ ਸੁਰਿੰਦਰ ਭਲਾ ਇੰਨਚਾਰਜ ਸੀ.ਆਈ.ਏ ਸਮਾਣਾ ਨੇ ਸਮੇਤ ਆਪਣੀ ਟੀਮ ਦੇ ਦੋਸ਼ੀ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਦੋਧਨਾ ਥਾਣਾ ਘੋਗਾ ਜਿਲਾ ਪਟਿਆਲਾ ਹਾਲ ਵਾਸੀ ਮਕਾਨ ਨੰਬਰ 1)। ਬਸੰਤ ਵਿਹਾਰ, ਸਰਹਿੰਦ ਰੋਡ ਪਟਿਆਲਾ ਹਾਲ ਵਾਸੀ ਹਰਿੰਦਰ ਨਗਰ, ਨੇੜੇ ਗੁਰਦੁਆਰਾ ਸਿੰਘ ਸਭਾ ਪਟਿਆਲਾ ਨੂੰ ਕਾਬੂ ਕੀਤਾ ਜੋ ਕਿ ਮੁਕਦਮਾ ਨੰਬਰ 31 ਮਿਤੀ 02,04,2021 ਅਧ 21/29/61/85 NDPS ACT ਥਾਣਾ ਮਾਹਿਲਪੁਰ ਵਿੱਚ ਮਾਨਯੋਗ ਅਦਾਲਤ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਹੁਸ਼ਿਆਰਪੁਰ ਵੱਲੋਂ ਮੁਰਜਮ ਇਸਤਹਾਰੀ (ਪੀ.ਓ) ਕਰਾਰ ਦਿੱਤਾ ਗਿਆ ਸੀ।ਜਿਸ ਨੂੰ ਮਿਤੀ 12.06.2022 ਨੂੰ ਹੀ ਅਗਲੀ ਕਾਰਵਾਈ ਲਈ ਜਿਲਾ ਹੁਸ਼ਿਆਰਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।ਜੋ ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਅਮਰੀਕ ਸਿੰਘ ਉਕਤ ਥਾਣਾ ਮਾਹਿਲਪੁਰ ਦੇ ਉਕਤ ਮੁਕਦਮਾ ਵਿੱਚ 08 ਕਿਲੋ ਹੈਰੋਇਨ ਵਿਚ ਭਗੌੜਾ ਸੀ।ਇਸ ਤੋਂ ਇਲਾਵਾ ਇਹ ਦੇਸੀ ਅਮਰੀਕ ਸਿੰਘ ਉਕਤ ਥਾਣਾ ਸਿਟੀ ਹੁਸ਼ਿਆਰਪੁਰ ਦੇ NDPS ACT ਦੇ ਇੱਕ ਹੋਰ ਮੁਕਦਮੇ ਵਿਚ,ਥਾਣਾ ਪੇਹਵਾ ਜਿਲਾ ਕੁਰਕਸ਼ੇਤਰ (ਹਰਿਆਣਾ) ਤੇ ਥਾਣਾ ਘੋਗਾ ਦੇ ਮੁਕਦਮਿਆ ਵਿੱਚ ਲੋੜੀਂਦਾ ਸੀ ਅਤੇ ਇਸ ਦੋਸੀ ਉਕਤ ਦੇ ਖਿਲਾਫ ਪਹਿਲਾ ਵੀ NDPS ACT ਦੇ ਕਮਰਸੀਅਲ ਮੁਕਦਮੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ ਅਤੇ NDPS ACT ਦੇ ਇੱਕ ਮੁਕੱਦਮੇ ਵਿਚ ਸਜਾ ਵੀ ਹੋ ਚੁੱਕਾ ਹੈ ।ਇਸਦੇ ਖਿਲਾਫ ਕੁਲ || ਮੁਕੱਦਮੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ।

 

ਜਿਹਨਾਂ ਨੇ ਅੱਗੇ ਦੱਸਿਆ ਕਿ ਦਸੀ ਅਮਰੀਕ ਸਿੰਘ ਉਕਤ ਨੇ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਪਾਸ ਦੌਰਾਨੇ ਤਫਤੀਸ਼ ਮੁਕੱਦਮਾ ਨੰਬਰ 31 ਮਿਤੀ 02,04,2021 ਅਧ 21/29/61/85 NDPS ACT ਥਾਣਾ ਮਾਹਿਲਪੁਰ ਵਿੱਚ ਇੰਕਸਾਫ ਕੀਤਾ ਕਿ ਮਿਤੀ 16.05.2022 ਨੂੰ ਜੋ ਥਾਣਾ ਘੱਗਾ ਦੀ ਪੁਲਿਸ ਨੇ ਉਹਨਾਂ ਦੇ ਖੇਤ ਵਿੱਚੋਂ ਕੁਲ ਵਜਨ (08 ਕਿਲੋ 207 ਗ੍ਰਾਮ ਨਸੀਲਾ ਪਾਊਡਰ ਹੈਰੋਇਨ ਤੇ ਇਕ ਪਿਸਟਲ ਨਜਾਇਜ ਤੇ 33 ਜਿੰਦਾ ਕਾਰਤੂਸ ਉਹ ਉਸਦੇ ਹੀ ਸਨ।ਦਸੀ ਅਮਰੀਕ ਸਿੰਘ ਉਕਤ ਨੂੰ ਮਿਤੀ 20.06.2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਦੋਰਾਨੇ ਤਫਤੀਸ਼ ਇਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਥਾਣਾ ਅੱਗਾ ਦੇ ਉਕਤ ਮੁਕੱਦਮਾ ਵਿੱਚ ਪੁੱਛ ਗਿਛ ਕੀਤੀ ਅਤੇ ਇਸ ਪਾਸ ਵੱਖ-ਵੱਖ ਕੰਪਨੀਆ ਦੇ ਕੁੱਲ 5 ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ ਹਨ ।ਜੋ ਇਸ ਦੋਸ਼ੀ ਪਾਸੋਂ ਡੂੰਘਾਈ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ।ਹੋਰ ਵੀ ਕੋਈ ਗੱਲ ਸਾਹਮਣੇ ਆਉਣ ਦੀ ਉਮੀਦ ਹੈ।