Patiala police recovered the stolen car within a few hours

July 18, 2022 - PatialaPolitics

Patiala police recovered the stolen car within a few hours

ਐਸ.ਐਸ.ਪੀ. ਦੀਪਕ ਪਾਰੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਸਬੰਧ ਵਿੱਚ ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਰਾਜਪੁਰਾ ਵੱਲੋਂ ਸਾਈਬਰ ਕ੍ਰਾਈਮ ਸੈੱਲ ਪਟਿਆਲਾ ਟੀਮ ਦੇ ਸਾਂਝੇ ਅਪਰੇਸ਼ਨ ਦੌਰਾਨ ਈਗਲ ਮੋਟਲ ਰਾਜਪੁਰਾ ਦੇ ਨੇੜੇ ਤੋਂ ਚੋਰੀ ਹੋਈ ਇੱਕ ਕਾਰ ਨੰਬਰ ਐਚ.ਆਰ 01 ਏ.ਜੇ 4767 ਮਾਰਕਾ ਈਟੀਓਸ ਨੂੰ ਕੁੱਝ ਹੀ ਘੰਟਿਆਂ ਵਿੱਚ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ 17 ਜੁਲਾਈ 2022 ਨੂੰ ਪੁਲਿਸ ਚੌਕੀ ਬੱਸ ਸਟੈਂਡ ਰਾਜਪੁਰਾ (ਥਾਣਾ ਸਿਟੀ ਰਾਜਪੁਰਾ) ਵਿਖੇ ਅਜੀਤ ਸਿੰਘ ਪਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਵਾਸੀ #1437 ਮੁਹੱਲਾ ਨਦੀ ਅੰਬਾਲਾ ਸਿਟੀ ਨੇ ਇਤਲਾਹ ਦਿੱਤੀ ਕਿ ਉਸ ਨੇ ਆਪਣੀ ਕਾਰ ਨੰਬਰ ਐਚ.ਆਰ 01 ਏ.ਜੇ 4767 ਮਾਰਕਾ ਈਟੀਓਸ ਨੂੰ ਮਿਤੀ 16.07.2022/17.07.2022 ਦੀ ਦਰਮਿਆਨੀ ਰਾਤ ਨੂੰ ਈਗਲ ਮੋਟਲ ਰਾਜਪੁਰਾ ਨੇੜੇ ਖੜੀ ਕੀਤੀ ਸੀ, ਜਦੋਂ ਉਹ ਵਾਪਸ ਆਇਆ ਉਸ ਦੀ ਕਾਰ ਉੱਥੇ ਨਹੀਂ ਸੀ, ਜਦੋਂ ਇਸ ਦੀ ਇਤਲਾਹ ਇੰਚਾਰਜ ਵਿਜੈ ਕੁਮਾਰ ਚੌਕੀ ਬੱਸ ਸਟੈਂਡ ਰਾਜਪੁਰਾ ਨੂੰ ਮਿਲੀ ਤਾਂ ਉਸ ਨੇ ਸਾਈਬਰ ਕ੍ਰਾਈਮ ਸੈੱਲ ਨਾਲ ਤਾਲਮੇਲ ਕਰਕੇ ਆਧੁਨਿਕ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ 17 ਜੁਲਾਈ 2022 ਨੂੰ ਸਵੇਰੇ ਤੱਕ ਹੀ ਕੁੱਝ ਹੀ ਘੰਟਿਆਂ ਵਿੱਚ ਪਿੰਡ ਧੰਨਤੋਰੀ ਨੇੜੇ ਸ਼ਾਹਬਾਦ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਤੋ ਘਰ ਨੂੰ ਬਰਾਮਦ ਕਰ ਲਿਆ। ਗੱਡੀ ਚੋਰੀ ਕਰਨ ਵਾਲੇ ਨਾ ਮਾਲੂਮ ਵਿਅਕਤੀ/ਵਿਅਕਤੀਆਂ ਦੀ ਤਲਾਸ਼ ਕੀਤੀ ਜਾਰੀ ਹੈ।