Patiala: Advisory regarding monkey pox
July 28, 2022 - PatialaPolitics
Patiala: Advisory regarding monkey pox
ਰਾਜੂ ਧੀਰ ਸਿਵਲ ਸਰਜਨ, ਪਟਿਆਲਾ ਜੀ ਵੱਲੋਂ ਵਿਸ਼ਵ ਪੱਧਰ ਤੇ ਫੈਲ ਰਹੀ ਮੰਕੀ ਪੋਕਸ ਬੀਮਾਰੀ ਸਬੰਧੀ ਐਡਵਾਈਜਰੀ ਜਾਰੀ ਕੀਤੀ ਗਈ। ਉਨਾਂ ਦੱਸਿਆ ਕਿ ਮੰਕੀ ਪੋਕਸ ਇੱਕ ਵਾਈਰਲ ਬੀਮਾਰੀ ਹੈ, ਜਿਸ ਦਾ ਪਹਿਲਾ ਕੇਸ 1970 ਵਿੱਚ ਅਫਰੀਕਾ ਵਿੱਚ ਪਾਇਆ ਗਿਆ ਸੀ। ਭਾਰਤ ਵਿੱਚ ਇਸ ਬੀਮਾਰੀ ਦੇ ਹੁਣ ਤੱਕ 4 ਮਰੀਜ ਸਾਹਮਣੇ ਆ ਚੁੱਕੇ ਹਨ। ਉਨਾ ਵੱਲੋਂ ਦੱਸਿਆ ਗਿਆ ਕਿ ਇਸ ਬੀਮਾਰੀ ਦੇ ਵਿੱਚ ਮਰੀਜ ਨੂੰ ਬੁਖਾਰ, ਸ਼ਰੀਰ ਤੇ ਧੱਫੜ ( ਮੂੰਹ ਤੋਂ ਸੁਰੂ ਹੋ ਕੇ ਬਾਵਾਂ, ਲੱਤਾਂ, ਹੱਥਾਂ ਪੈਰਾਂ ਦੀਆਂ ਤਲੀਆਂ), ਸਿਰ ਦਰਦ, ਸ਼ਰੀਰ ਦਰਦ, ਕਮਜੋਰੀ, ਲਿੰਫ ਨੋਡ ਵਿੱਚ ਸੋਜਸ ਅਤੇ ਗਲਾ ਖਰਾਬ ਤੇ ਖਾਂਸੀ ਆਦਿ ਦੇ ਲੱਛਣ ਹੁੰਦੇ ਹਨ। ਇਸ ਬੀਮਾਰੀ ਦਾ ਖਤਰਾ ਬੱਚਿਆਂ ਨੂੰ ਜਾਂ ਉਨਾਂ ਵਿਅਕਤੀਆਂ ਨੂੰ ਜਿਆਦਾ ਹੈ ਜੋ ਹੋਰ ਬਿਮਾਰੀਆਂ ਤੋਂ ਗ੍ਰਸਤ ਹੋਣ ਜਾਂ ਜਿਨਾਂ ਵਿਅਕਤੀਆਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਹੋਵੇ। ਇਸ ਬਿਮਾਰੀ ਦੀ ਮੌਤ ਦਰ 3 ਤੋਂ 6% ਹੈ। ਇਹ ਬਿਮਾਰੀ ਇੱਕ ਮਰੀਜ ਤੋਂ ਦੂਜੇ ਨੂੰ ਫੋੜੇ ਦਾ ਪਾਣੀ ਜਾਂ ਹੋਰ ਕਿਸੇ ਸ਼ਰੀਰਕ ਫਲੂਈਡ ਨੂੰ ਛੋਹਣ ਕਾਰਨ iK ਸohoe fizB;h ;pzXK ekoB ਫੈਲਦੀ ਹੈ। ਜੇਕਰ ਮਰੀਜ ਦੇ ਨਾਲ ਜਿਆਦਾ ਸਮਾਂ ਰਿਹਾ ਜਾਵੇ ਤਾਂ ਇਹ ਸ਼ਾਹ ਰਾਹੀਂ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਪੀੜਿਤ ਜਾਨਵਰ ਦੇ ਅੱਖ, ਨੱਕ ਅਤੇ ਮੂੰਹ ਤੋਂ ਵਗਦੀ ਲਾਰ ਤੋਂ ਵੀ ਹੋ ਸਕਦੀ ਹੈ।
ਡਾH ਦਿਵਜੋਤ ਸਿੰਘ ਜਿਲਾ ਐਪੀਡੈਮਿਉਲਾਜਿਸਟ ਪਟਿਆਲਾ ਨੇ ਦੱਸਿਆ ਕਿ ਇਹ ਬਿਮਾਰੀ ਹੋਣ ਤੋਂ ਬਾਅਦ ਅੱਖਾਂ ਵਿੱਚ ਦਰਦ, ਅੱਖਾਂ ਦੀ ਰੋਸ਼ਨੀ ਘਟਨਾ, ਸ਼ਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਦਰਦ, ਦੌਰੇ ਪੈਣਾ ਅਤੇ ਪਿਸਾਬ ਦਾ ਘੱਟ ਆਉਣਾ ਵੀ ਹੋ ਜਾਂਦਾ ਹੈ। ਮੰਕੀ ਪੋਕਸ ਤੋਂ ਬਚਾਅ ਲਈ ਉਪਰੋਕਤ ਦੱਸੇ ਲੱਛਣਾ ਵਾਲੇ ਵਿਅਕਤੀਆਂ ਨੂੰ ਤੁਰੰਤ ਅਲੱਗ ਕਰਨਾ, ਉਸ ਦੇ ਨੱਕ / ਮੂੰਹ ਨੂੰ ਮਾਸਕ ਨਾਲ ਕਵਰ ਕਰਵਾ ਕੇ ਰੱਖਣਾ, ਉਸ ਦੇ ਸ਼ਰੀਰ ਦੇ ਫੋੜਿਆਂ ਨੂੰ ਚਾਦਰ ਜਾਂ ਗਾਉਨ ਨਾਲ ਢੱਕ ਕੇ ਰੱਖਣਾ, ਸੱਕੀ ਮਰੀਜ ਦੇ ਕੱਪੜੇ, ਚਾਦਰ ਤੇ ਤੋਲੀਏ ਨੂੰ ਹੱਥਾਂ ਤੇ ਗਲਬਜ ਪਾ ਕੇ ਧੋਣਾ, ਹੱਥਾਂ ਨੂੰ ਸਾਬਨ ਜਾਂ ਸੈਨੀਟਾਈਜਰ ਨਾਲ ਸਾਫ ਕਰਦੇ ਰਹਿਣਾ ਅਤੇ ਨੇੜੇ ਦੀ ਸਿਹਤ ਸੰਸਥਾ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ।
ਡਾ. ਰਾਜੂ ਧੀਰ ਸਿਵਲ ਸਰਜਨ, ਪਟਿਆਲਾ ਜੀ ਨੇ ਦੱਸਿਆ ਕਿ ਮੰਕੀ ਪੋਕਸ ਦੀਆਂ ਗਾਈਡਲਾਈਨਜ ਜਿਲੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾ ਵਿੱਚ ਭੇਜਿਆ ਜਾ ਚੁੱਕਾ ਹੈ। ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਵਿਖੇ ਮੰਕੀ ਪੋਕਸ ਦੇ ਸੱਕੀ / ਪੋਜਿਟਿਵ ਮਰੀਜਾਂ ਲਈ ਵੱਖਰਾ ਆਈਸੋਲੇਸਨ ਵਾਰਡ ਵੀ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਉਪਰੋਕਤ ਮਰੀਜਾਂ ਦੀ ਸੈਂਪਲਿੰਗ ਅਤੇ ਇਲਾਜ ਕੀਤਾ ਜਾਵੇਗਾ।