Patiala: PRTC Driver suffers heart attack near bus stand
July 29, 2022 - PatialaPolitics
Patiala: PRTC Driver suffers heart attack near bus stand
ਪਟਿਆਲਾ ਦੇ ਬੱਸ ਸਟੈਂਡ ਵਿਖੇ ਪੀਆਰਟੀਸੀ ਦੇ ਬੱਸ ਡਰਾਈਵਰ ਨੂੰ ਦੌਰਾ ਪੈਣ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ
ਪੰਜਾਬ ਵਿੱਚ ਆਏ ਦਿਨੀਂ ਪੀਆਰਟੀਸੀ ਦੀਆਂ ਬੱਸਾਂ ਦੀ ਅਣਗਹਿਲੀ ਕਰਕੇ ਕਈ ਸੜਕੀ ਹਾਦਸੇ ਵਾਪਰ ਰਹੇ ਨੇ ਅਤੇ ਇਨ੍ਹਾਂ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਇਸੇ ਤਰ੍ਹਾਂ ਦਾ ਹੀ ਇਕ ਸੜਕੀ ਹਾਦਸੇ ਚ ਇਕ ਵਾਰ ਫਿਰ ਸਾਹਮਣੇ ਆਇਆ ਜਿਥੇ ਪਟਿਆਲਾ ਦੇ ਬੱਸ ਸਟੈਂਡ ਤੋਂ ਇਕ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਨੂੰ ਦੌਰਾ ਪੈਣ ਕਰਕੇ ਬੱਸ ਵਾਹਨਾਂ ਨਾਲ ਜਾ ਟਕਰਾਈ ਅਤੇ ਕਾਫ਼ੀ ਵਾਹਨਾਂ ਦਾ ਨੁਕਸਾਨ ਹੋ ਗਿਆ ਪਰ ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਥ੍ਰੀ ਵ੍ਹੀਲਰ ਅਤੇ ਹੋਰ ਕਈ ਵਾਹਨ ਇਸ ਬੱਸ ਦੀ ਲਪੇਟ ਵਿੱਚ ਆ ਕੇ ਨੁਕਸਾਨੇ ਗਏ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਵੀ ਪਟਿਆਲਾ ਦੇਵੀਗਡ਼੍ਹ ਰੋਡ ਤੇ ਇਕ ਸਵਾਰੀਆਂ ਨਾਲ ਭਰੀ ਬੱਸ ਜੰਗਲਾਤ ਵਿਭਾਗ ਦੇ ਖਤਾਨਾਂ ਵਿੱਚ ਜਾ ਗਿਰੀ ਸੀ ਜਿੱਥੇ ਬੱਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਸਵਾਰੀਆਂ ਨੂੰ ਸੁਰੱਖਿਅਤ ਬੱਸ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ ਅਤੇ ਅੱਜ ਇੱਕ ਵਾਰ ਫੇਰ ਪੀਆਰਟੀਸੀ ਬੱਸ ਹਾਦਸਾਗ੍ਰਸਤ ਹੋਈ ਐ ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਪੀਆਰਟੀਸੀ ਦਾ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਪਰ ਇਸ ਬੱਸ ਦੀ ਲਪੇਟ ਵਿਚ ਆਏ ਥ੍ਰੀ ਵ੍ਹੀਲਰ ਵਾਹਨ ਦੇ ਮਾਲਕਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਵਾਲੇ ਡਰਾਈਵਰ ਅਕਸਰ ਹੀ ਤੇਜ਼ ਰਫ਼ਤਾਰੀ ਕਰਕੇ ਕਈ ਹਾਦਸਿਆਂ ਨੂੰ ਸੱਦਾ ਦਿੰਦੇ ਨੇ ਅਤੇ ਹਰ ਰੋਜ਼ ਪੀਆਰਟੀਸੀ ਦੀਆਂ ਤੇਜ਼ ਰਫ਼ਤਾਰੀ ਬੱਸਾਂ ਕਾਰਨ ਹਾਦਸੇ ਵਾਪਰ ਰਹੇ ਨੇ ਅਤੇ ਬੱਸ ਸਟੈਂਡ ਵਿਚ ਇਸੇ ਹਾਦਸੇ ਕਰਕੇ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਉਂਕਿ ਉਹ ਮਿਹਨਤ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਨੇ ਤੇ ਹੁਣ ਉਨ੍ਹਾਂ ਦਾ ਇਸ ਬੱਸ ਹਾਦਸੇ ਕਾਰਨ ਕਾਫ਼ੀ ਨੁਕਸਾਨ ਹੋ ਗਿਆ ਅਤੇ ਇਸ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਵੀ ਕੀਤੀ
Video ??