Diarrhoea outbreak in New Mohindra colony Patiala

August 6, 2022 - PatialaPolitics

Diarrhoea outbreak in New Mohindra colony Patiala

 

ਪਟਿਆਲਾ 6 ਅਗਸਤ (     ) ਪਟਿਆਲਾ ਦੇ ਘਲੋੜੀ ਗੇਟ ਸਥਿਤ ਨਿਉ ਮਹਿੰਦਰਾ ਕਲੋਨੀ ਵਿੱਚ ਫੇਲੇ ਡਾਇਰੀਆ ਨਾਲ ਹੁਣ ਤੱਕ 76 ਦੇ ਕਰੀਬ ਡਾਇਰੀਆ ਨਾਲ ਪ੍ਰਭਾਵਤ ਮਰੀਜ ਸਾਹਮਣੇ ਆਏ ਹਨ ਅਤੇ ਦੋ ਡਾਇਰੀਆ ਪ੍ਰਭਾਵਤ ਸ਼ਕੀ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਾਜੂਧੀਰ ਨੇਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਉਹਨਾਂ ਨੂੰ ਸੁਚਨਾ ਪ੍ਰਾਪਤ ਹੋਈ ਸੀ ਕਿ ਨਿਉ ਮਹਿੰਦਰਾ ਕਲੋਂਨੀ ਵਿੱਚ ਡਾਇਰੀਆ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ, ਜਿਸ ਤੇਂ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਜਿਲਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਨੂੰ ਨਾਲ ਲੇ ਕੇ ਤੁਰੰਤ ਏਰੀਏ ਵਿੱਚ ਪੰਹੁਚ ਕੇ ਸਥਿਤੀ ਦਾ ਜਾਇਜਾ ਲੈਣ ਤੋਂ ਬਾਦ ਉਹਨਾਂ ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਨੂੰ  ਤੁਰੰਤ ਡਾਕਟਰਾਂ ਦੀ ਟੀਮ ਸਮੇਤ ਦਵਾਈਆਂ ਅਤੇ ਐੰਬੂਲੈਂਸ ਏਰੀਏ ਵਿੱਚ ਭੇਜਣ ਲਈ ਕਿਹਾ।ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ , ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਤ੍ਰਿਪੜੀ ਨੂੰ ਵੀ ਅਲਰਟ ਜਾਰੀ ਕਰਦੇ ਹੋਏ ਮਰੀਜਾਂ ਦੇ ਦਾਖਲੇ ਲਈ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਉਹਨਾਂ ਦੱਸਿਆ ਕਿ ਏਰੀਏ ਦੇ ਧਰਮਸ਼ਾਲਾ ਵਿੱਚ ਇੱਕ ਆਰਜੀ ਡਿਸਪੈਂਸਰੀ ਸਥਾਪਤ ਕਰ ਦਿੱਤੀ ਗਈ ਹੈ ਜਿਥੇ ਕਿ ਲੋਕਾਂ ਵੱਲੋਂ ਡਾਕਟਰਾਂ ਤੋਂ ਆਪਣੀ ਸਿਹਤ ਜਾਂਚ ਕਰਵਾ ਕੇ ਦਵਾਈਆਂ ਲਈਆਂ ਜਾ ਰਹੀਆ ਹਨ।ਉਹਨਾਂ ਕਿਹਾ ਕਿ ਏਰੀਏ ਦੇ ਜੋ ਦੋ ਬੱਚੇ ਜਿਹਨਾਂ ਵਿੱਚ ਇੱਕ ਢਾਈ ਸਾਲ ਦੀ ਲੜਕੀ ਅਤੇ ਪੰਜ ਸਾਲ ਦਾ ਲੜਕਾ ਸ਼ਾਮਲ ਹਨ ,ਦੀ ਮੌਤ ਹੋਈ ਹੈ ਉਸ ਦਾ ਸਿਹਤ ਟੀਮ ਵੱਲੋਂ ਆਡਿਟ ਕਰਵਾਇਆ ਜਾਵੇਗਾ ਤਾਂ ਜੋ ਮੌਤ ਦੇ ਸਹੀ ਕਾਰਣਾ ਦਾ ਪਤਾ ਲਗ ਸਕੇ।ਉਹਨਾਂ ਦੱਸਿਆ ਕਿ ਹੁਣ ਤੱਕ ਏਰੀਏ ਵਿਚੋਂ 76 ਦੇ ਕਰੀਬ ਡਾਇਰੀਆ ਦੇ ਮਰੀਜ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚੋਂ 16 ਮਰੀਜ ਜਿਹਨਾਂ ਵਿਚੋਂ 10 ਮਾਤਾ ਕੁਸ਼ਲਿਆ ਹਸਪਤਾਲ ਅਤੇ 6 ਮਰੀਜ ਪ੍ਰਾਈਵੇਟ ਹਸਪਤਾਲਾ ਵਿੱਚ ਦਾਖਲ ਹਨ ਜੋ ਕਿ ਠੀਕ ਹੋ ਰਹੇ ਹਨ।ਉਹਨਾਂ ਕਿਹਾ ਕਿ ਡਾਇਰੀਆ ਦੇ ਫੈਲਣ ਦਾ ਕਾਰਣ ਪੀਣ ਵਾਲੇ ਪਾਣੀ ਦਾ ਦੁਸ਼ਿਤ ਹੋਣਾ ਲਗਦਾ ਹੈ ਕਿਓਂਜੋ ਇਕੋ ਸਮੇਂ ਇੱਕ ਏਰੀਏ ਵਿਚੋਂ ਬਹੁਤ ਜਿਆਦਾ ਕੇਸ ਰਿਪੋਰਟ ਹੋਏ ਹਨ।ਜਿਸ ਦੀ ਜਾਂਚ ਲਈ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਸੀਵਰੇਜ ਦੇ ਪਾਣੀ ਨਾਲ ਮਿਕਸਿੰਗ ਹੋਣ ਦੀ ਜਾਂਚ ਲਈ ਪਾਣੀ ਦੇ ਕੂਨੇਕਸ਼ਨਾ ਅਤੇ ਸੀਵਰੇਜ ਪਾਈਪਾ ਦੀ ਜਾਂਚ ਕੀਤੀ ਜਾ ਰਹੀ ਹੈ ।

ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੈਂਪ ਲਗਾ ਕੇ ਦਵਾਈਆਂ ਦੇਣ ਦੇ ਨਾਲ ਨਾਲ ਘਰ ਘਰ ਜਾ ਸਰਵੇ ਕਰਨ ਲਈ 8 ਟੀਮਾਂ ਜਿਹਨਾਂ ਵਿੱਚ ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ ਸ਼ਾਮਲ ਸਨ, ਦਾ ਗਠਨ ਕੀਤਾ ਗਿਆ ਜੋ ਕਿ ਲੋਕਾਂ ਨੂੰ ਘਰ ਘਰ ਸਰਵੇ ਕਰਕੇ ਲੋਕਾਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਗਿਆ ਅਤੇ ਲੋੜਵੰਦ ਲੋਕਾਂ ਨੂੰ ਓ. ਆਰ.ਐਸ ਦੇ ਪੈਕਟਾਂ ਦੀ ਵੰਡ ਅਤੇ ਪਾਣੀ ਨੂੰ ਸ਼ੁਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਗਈ ਅਤੇ ਟੱਟੀਆਂ, ਉਲਟੀਆਂ ਅਤੇ ਬੁਖਾਰ ਦੀ ਸ਼ਿਕਾਇਤ ਵਾਲੇ ਮਰੀਜਾਂ ਨੂੰ  ਤੁਰੰਤ ਕੈੰਪ ਵਿੱਚ ਜਾ ਕੇ ਆਪਣੀ ਸਿਹਤ ਜਾਂਵ ਕਰਵਾਉਣ ਅਤੇ ਦਵਾਈ ਲ਼ੇਣ ਲਈ ਭੇਜਿਆ ਗਿਆ।ਉਹਨਾ ਕਿਹਾ ਕਿ ਲੋਕਾਂ ਨੂੰ ਸਾਫ ਸੂਥਰਾ ਪੀਣ ਵਾਲਾ ਪਾਣੀ ਮੁੱਹਈਆ ਕਰਵਾਉਣ ਦੇ ਮਕਸਦ ਨਾਲ ਮਿਉਸੀਂਪਲ ਕਾਰਪੋਰੇਸ਼ਨ ਰਾਹੀ ਟੈਂਕਰਾ ਵਾਲਾ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਪਾਣੀ ਦੀ ਜਾਂਚ ਲਈ ਵੱਖ ਵੱਖ ਘਰਾਂ ਤੋਂ 7 ਪੀਣ ਵਾਲੇ ਪਾਣੀ ਦੇ ਅਤੇ 2 ਸਟੂਲ ਸੈਂਪਲ ਵੀ ਭਰ ਕੇ ਲ਼ੈਬ ਵਿੱਚ ਜਾਂਚ ਲਈ ਭੇਜੇ ਗਏ ਹਨ।ਸਿਵਲ ਸਰਜਨ ਡਾ. ਰਾਜੂ ਧੀਰ ਨੇਂ ਕਿਹਾ ਕਿ ਇਹ ਸਿਹਤ ਕੈਂਪ ਆਉਂਦੇ ਦਿਨਾਂ ਤੱਕ ਵੀ ਜਦੋਂ ਤੱਕ ਸਥਿਤੀ ਠੀਕ ਨਹੀ ਹੋ ਜਾਂਦੀ ਜਾਰੀ ਰਹੇਗਾ।ਉਹਨਾਂ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਗਰਮੀ ਅਤੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖਿਆ ਜਾਵੇੇ।ਇਸ ਲਈ ਗਲੇ-ਸੜੇ , ਜ਼ਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਓ, ਅਣਢੱਕੀਆਂ ਚੀਜਾਂ ਨਾ ਖਾਓ, ਖਾਣਾ ਖਾਣ ਤੋਂ ਪਹਿਲਾਂ/ਪਖਾਨਾਂ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਵੋ।ਉਹਨਾਂ ਕਿਹਾ ਕਿ ਜੇਕਰ ਪੀਣ ਵਾਲਾ ਪਾਣੀ ਗੰਧਲਾ ਆ ਰਿਹਾ ਹੈ ਜਾਂ ਪਾਣੀ ਵਿੱਚ ਬਦਬੂ ਆ ਰਹੀ ਹੈ  ਤਾਂ ਅਜਿਹਾ ਪਾਣੀ ਪੀਣਾ ਤੁਰੰਤ ਬੰਦ ਕਰਕੇ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਜਾਂ ਉਸ ਵਿੱਚ ਕਲੋਰੀਨ ਦੀਆਂ ਗੋਲੀਆ ਪਾਕੇ ਜਾਂ ਹੋਰ ਕਿਸੇ ਸੋਮੇ ਤੋਂ ਸਾਫ ਸੁਥਰਾ ਪਾਣੀ ਲੈ ਕੇ ਪੀਤਾ ਜਾਵੇ ਅਤੇ ਖਰਾਬ ਪਾਣੀ ਦੀ ਸ਼ਿਕਾਇਤ ਤੁਰੰਤ ਸਬੰਧਿਤ ਵਿਭਾਗ ਨੂੰ ਕੀਤੀ ਜਾਵੇ ਤਾਂ ਕਿ ਦੂਸ਼ਿਤ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।