Ban on setting up animal markets in Patiala till August 31

August 8, 2022 - PatialaPolitics

Ban on setting up animal markets in Patiala till August 31

Ban on setting up animal markets in Patiala till August 31

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ ਜ਼ਿਲ੍ਹੇ ‘ਚ 31 ਅਗਸਤ ਤੱਕ ਪਸ਼ੂ ਮੰਡੀਆਂ ਲਗਾਉਣ ‘ਤੇ ਰੋਕ
-ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਸ਼ੂ ਮੰਡੀਆਂ ਨਾ ਲਗਾਉਣ ਦੇ ਆਦੇਸ਼ ਜਾਰੀ

ਪਟਿਆਲਾ, 8 ਅਗਸਤ:
ਵਧੀਕ ਜ਼ਿਲ੍ਹੇ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੰਪੀ ਸਕਿਨ ਬਿਮਾਰੀ ਦੀ ਗੰਭੀਰਤਾ ਨੂੰ ਮੁੱਖ ਰੱਖ ਕੇ ਇਸ ਨੂੰ ਪਸ਼ੂਆਂ ‘ਚ ਫੈਲਣ ਤੋਂ ਰੋਕਣ ਲਈ 31 ਅਗਸਤ ਤੱਕ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਹਰੇਕ ਤਰ੍ਹਾਂ ਦੇ ਪਸ਼ੂ ਮੇਲੇ/ਮੰਡੀਆਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੀ ਹਨ ਅਤੇ ਪਸ਼ੂਆਂ ਨੂੰ ਇਕ ਰਾਜ ਤੋਂ ਦੂਸਰੇ ਰਾਜ ਵਿੱਚ ਟ੍ਰਾਂਸਪੋਰਟ ਵੀ ਨਹੀਂ ਕੀਤਾ ਜਾਵੇਗਾ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਪਟਿਆਲਾ ਵੱਲੋਂ ਇਹ ਧਿਆਨ ‘ਚ ਲਿਆਂਦਾ ਗਿਆ ਹੈ ਕਿ ਲੰਪੀ ਸਕਿਨ ਡਜ਼ੀਜ ਦੀ ਬਿਮਾਰੀ 15-16 ਜ਼ਿਲ੍ਹਿਆਂ ਦੇ ਪਸ਼ੂਆਂ ‘ਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਲਈ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਿਤੀ 31 ਅਗਸਤ 2022 ਤੱਕ ਪਟਿਆਲਾ ਜ਼ਿਲ੍ਹੇ ‘ਚ ਲੱਗਦੀਆਂ ਪਸ਼ੂ ਮੰਡੀਆਂ ‘ਤੇ ਰੋਕ ਲਗਾਉਣੀ ਜ਼ਰੂਰੀ ਹੈ।