Patiala:16 shopkeepers fined under tobacco Act
August 23, 2022 - PatialaPolitics
Patiala:16 shopkeepers fined under tobacco Act
ਤੰਬਾਕੂ ਕੰਟਰੋਲ ਐਕਟ ਦੀ ਉਲਘੰਣਾਂ ਕਰਦੇ 16 ਦੁਕਾਨਦਾਰਾਂ ਦੇ ਕੱਟੇ ਚਲਾਨ
3100 ਰੁਪਏ ਦੀ ਰਕਮ ਦੇ ਕੀਤੇ ਜੁਰਮਾਨੇ
ਸਾਈਨ ਬੋਰਡਾ ਦੀ ਕੀਤੀ ਵੰਡ :ਨੋਡਲ ਅਫਸਰ
ਪਟਿਆਲਾ 23 ਅਗਸਤ ( ) ਜਿਲ੍ਹੇ ਚ ਤੰਬਾਕੂ ਕੰਟਰੋਲ ਐਕਟ 2003 ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰਾਜੂ ਧੀਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਹਾਇਕ ਸਿਹਤ ਅਫਸਰ ਡਾ. ਐਸ. ਜੇ. ਸਿੰਘ ਦੀ ਅਗਵਾਈ ਵਿੱਚ ਤੰਬਾਕੂ ਕੰਟਰੋਲ ਸੈਲ ਦੀ ਟੀਮ ਜਿਸ ਵਿੱਚ ਸੇਨੇਟਰੀ ਇੰਸਪੈਕਟਰ ਮਲਕੀਤ ਸਿੰਘ ਅਤੇ ਐਸ.ਏ.ਐਸ.ਨਗਰ ਤੋਂ ਸਮਾਜ ਸੇਵੀ ਸੰਸਥਾਂ ਜੈਨਰੇਸ਼ਨ ਸੇਵੀਅਰ ਅੇਸੋਸੀਏਸ਼ਨ ਦੇ ਗੂਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵੀ ਸ਼ਾਮਲ ਸਨ, ਵੱਲੋਂ ਐਕਟ ਦੀ ਉਲੰਘਨਾ ਕਰਨ ਵਾਲੇ 16 ਦੁਕਾਨਾਂ/ਖੋਖਿਆਂ ਦੇ ਚਲਾਨ ਕੱਟ ਕੇ 3100 ਰੁਪਏ ਜੁਰਮਾਨੇ ਵੱਜੋ ਵਸੂਲ ਕੀਤੇ ਗਏ।ਜਾਣਕਾਰੀ ਦਿੰਦੇ ਜਿਲ੍ਹਾ ਸਹਾਇਕ ਸਿਹਤ ਅਫਸਰ ਡਾ. ਐਸ.ਜੇ.ਸਿੰਘ ਨੇਂ ਦੱਸਿਆਂ ਟੀਮ ਵੱਲੋਂ ਸਰਹੰਦ ਰਾਜਪੁਰਾ ਬਾਈਪਾਸ, ਪੰਜਾਬੀ ਯੂਨੀਵਰਸਿਟੀ, ਬਹਾਦਰਗੜ ਏਰੀਆ ਅਤੇ ਰਾਜਪੁਰਾ ਰੋਡ ਆਦਿ ਖੇਤਰਾਂ ਵਿੱਚ ਜਾ ਕੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾ ਆਦਿ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਜਨਤਕ ਥਾਂਵਾ ਤੇ ਮਨਾਹੀ ਦੇ ਬਾਵਜੂੁਦ ਵੀ ਤੰਬਾਕੁਨੋਸ਼ੀ ਕਰਨ ਦੇ ਨਾਲ ਨਾਲ ਦੁਕਾਨਦਾਰਾਂ ਵੱਲੋ ਖੁੱਲੀਆਂ ਸਿਗਰਟਾਂ ਦੀ ਵਿਕਰੀ ਤੋਂ ਇਲਾਵਾ ਦੁਕਾਨਾਂ ਤੇ ਲਾਈਟਰ ਵਗੈਰਾ ਰੱਖੇ ਹੋਏ ਸਨ ਅਤੇ ਸਾਈਨ ਬੋਰਡ ਨਹੀਂ ਲੱਗੇ ਹੋਏ ਸਨ। ਇਸ ਤਰ੍ਹਾਂ ਤੰਬਾਕੂ ਕੰਟਰੋਲ ਐਕਟ ਦੀ ਉਲਘੰਣਾ ਕਰ ਰਹੇ ਅਜਿਹੇ 16 ਵਿਅਕਤੀਆਂ/ ਦੁਕਾਨਦਾਰਾਂ ਦੇ ਚਲਾਨ ਕੱਟ ਕੇ 3100/-ਰੁਪਏ ਜੁਰਮਾਨੇ ਦੀ ਰਕਮ ਵਸੂਲ ਕੀਤੀ ਗਈ ।ਇਸ ਮੋਕੇ ਸਮਾਜ ਸੇਵੀ ਸੰਸ਼ਥਾ ਵੱਲੋਂ ਤੰਬਾਕੂ ਦੀ ਵਿਕਰੀ ਕਰ ਰਹੇ ਦੁਕਾਨਦਾਰਾਂ/ ਰੇਹੜੀ ਵਾਲਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਅਤੇ ਪਿਕਟੋਰੀਅਲ ਚਿੰਨ ਵਾਲੇ ਸਾਈਨ ਬੋਰਡ ਵੀ ਦੁਕਾਨਾਂ/ ਰੇਹੜੀਆਂ ਤੇਂ ਲਗਾਉਣ ਲਈ ਵੰਡੇ ਗਏੇ।ਡਾ. ਐਸ.ਜੇ.ਸਿੰਘ ਨੇਂ ਕਿਹਾ ਕਿ ਤੰਬਾਕੂ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦਾ ਪਾਲਣ ਜਰੂਰੀ ਹੈ ਤਾਂ ਜੋ ਉਕਤ ਕਾਨੁੰਨ ਨੂੰ ਲੋਕ ਹਿੱਤ ਦੇ ਮਦੇਨਜਰ ਰੱਖਦੇ ਹੋਏ ਲਾਗੂ ਕੀਤਾ ਜਾ ਸਕੇ ਅਤੇ ਆਉਂਦੇ ਸਮੇਂ ਵਿਚ ਵੀ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ ਆਦਿ ਥਾਂਵਾ ਦੇ ਨਾਲ-ਨਾਲ ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ।
ਫੋਟੋ ਕੈਪਸ਼ਨ: ਤੰਬਾਕੂ ਕੰਟਰੋਲ ਸੈਲ ਦੀ ਟੀਮ ਐਕਟ ਦੀ ਉਲਘੰਣਾਂ ਕਰਨ ਵਾਲਿਆਂ ਦੇ ਚਲਾਨ ਕੱਟਦੀ ਅਤੇ ਸਾਈਨ ਬੋਰਡ ਵੰਡਦੀ ਹੋਈ।