Patiala:Health team collects food samples in city

September 15, 2022 - PatialaPolitics

Patiala:Health team collects food samples in city

Patiala:Health team collects food samples in city

ਜਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਧ ਪਦਾਰਥਾਂ ਦੇ ਭਰੇ ਸੈਂਪਲ
ਫੂਡ ਸੇਫਟੀ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਸਹਿਣਯੋਗ ਨਹੀ ਹੋਵੇਗਾ : ਜਿਲ੍ਹਾ ਸਿਹਤ ਅਫਸਰ
ਪਟਿਆਲਾ 15 ਸਤੰਬਰ ( )ਜਿਲ੍ਹੇ ਵਿੱਚ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਜਿਲ੍ਹਾ ਸਿਹਤ ਅਫਸਰ ਦੀ ਟੀਮ ਵੱਲੋਂ ਪਟਿਆਲਾ ਸ਼ਹਿਰ ਦੇ ਵੱਖ ਵੱਖ ਥਾਂਵਾ ਤੇਂ ਬੇਕਰੀ ਅਤੇ ਨਮਕੀਨ ਦਾ ਉਤਪਾਦ ਕਰਕੇ ਵਿਕਰੀ ਕਰ ਰਹੇ ਯੁਨਿਟਾ/ਦੁਕਾਨਾਂ ਦੀ ਚੈਕਿੰਗ ਕਰਕੇ 06 ਸੈਂਪਲ ਭਰੇ ਗਏ।ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ.ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਗਗਨਦੀਪ ਕੌਰ ਅਤੇ ਕੰਵਰਦੀਪ ਸਿੰਘ ਸ਼ਾਮਲ ਸਨ, ਵੱਲੋ ਸੰਜੇ ਕਲੋਨੀ, ਅਨਾਰਦਾਨਾ ਚੌਂਕ ਅਤੇ ਪੁਰਾਣੀ ਅਨਾਜ ਮੰਡੀ ਵਿਖੇ ਬੇਕਰੀ ਅਤੇ ਨਮਕੀਨ ਦਾ ਉਤਪਾਦ ਕਰਕੇ ਵਿਕਰੀ ਕਰ ਰਹੇ ਯੁਨਿਟ/ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਥੋਂ ਨਮਕੀਨ,ਜੂਸ ਅਤੇ ਬਿਸਕੁੱਟ ਦੇ ਕੁੱਲ 6 ਸੈਂਪਲ ਭਰੇ ਗਏ।ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਫੁਡ ਸੇਫਟੀ ਅਫਸਰਾਂ ਵੱਲੋ ਦੁਕਾਰਾਦਾਰਾਂ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿਕਰੀ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆ ਹਦਾਇਤਾਂ ਵੀ ਦਿੱਤੀਆਂ।ਜਿਲ੍ਹਾ ਸਿਹਤ ਅਫਸਰ ਡਾ. ਦਲਜੀਤ ਸਿੰਘ ਨੇਂ ਕਿਹਾ ਕਿ ਫੂਡ ਸੇਫਟੀ ਦੇ ਮਾਮਲੇ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਸਹਿਨਯੋਗ ਨਹੀ ਹੋਵੇਗਾ ਅਤੇ ਜੇਕਰ ਕੋਈ ਵਿਅਕਤੀ ਫੂਡ ਪਦਾਰਥਾਂ ਦੀ ਸੈਂਪਲਿੰਗ ਰੋਕਣ, ਫੂਡ ਸੈਂਪਲ ਪਾਸ ਕਰਾਉਣ ਜਾਂ ਫੂਡ ਸੇਫਟੀ ਦੇ ਮਾਮਲੇ ਵਿੱਚ ਸਿਹਤ ਵਿਭਾਗ ਦੇ ਨਾਮ ਤੇਂ ਪੇਸੈ ਦੀ ਮੰਗ ਕਰਦਾ ਹੈ ਤਾਂ ਉਸ ਦੀ ਸੁਚਨਾ ਤੁੰਰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ।