22 cases of Dengue reported in Patiala today

November 11, 2022 - PatialaPolitics

22 cases of Dengue reported in Patiala today

22 cases of Dengue reported in Patiala today

 

ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਸਿਵਲ ਸਰਜਨ ਡਾ. ਵਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ/ ਗੱਲੀਆਂ/ਮੁੱਹਲਿਆਂ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਾ. ਗਰਗ ਨੇ ਕਿਹਾ ਕਿ ਅੱਜ ਜਿਲੇ ਵਿੱਚ 22 ਹੋਰ ਡੇਂਗੁ ਦੇ ਨਵੇਂ ਕੇਸ ਰਿਪੋਰਟ ਹੋਣ ਕਾਰਨ ਜਿਲ੍ਹੇ ਵਿੱਚ ਕੁੱਲ ਡੇਂਗੂ ਕੇਸਾਂ ਦੀ ਗਿਣਤੀ 585 ਹੋ ਗਈ ਹੈ। ਜਿਨ੍ਹਾਂ ਵਿੱਚੋਂ 336 ਕੇਸ ਸ਼ਹਿਰੀ ਅਤੇ 249 ਕੇਸ ਪੇਂਡੂ ਏਰੀਏ ਨਾਲ ਸਬੰਧਿਤ ਹਨ।ਉਨ੍ਹਾਂ ਕਿਹਾ ਕਿ ਰਿਪੋਰਟ ਹੋਣ ਵਾਲੇ ਸਾਰੇ ਕੇਸਾਂ ਦੀ ਸੁਚਨਾਂ ਸਬੰਧਿਤ ਮਿਉਂਸੀਪਲ ਕਾਰਪੋਰੇਸ਼ਨ/ ਮਿਉਂਸੀਪਲ ਕਮੇਟੀਆ ਦੇ ਈ.ਓ.ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਡੇਂਗੂ ਪ੍ਰਭਾਵਤ ਏਰੀਏ ਵਿੱਚ ਫੋਗਿੰਗ ਕਰਵਾਈ ਜਾ ਸਕੇ। ਉਹਨਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਘਰਾਂ ਅਤੇ ਹੋਰ ਥਾਵਾਂ ਤੇ ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕਰਕੇ ਲਾਰਵਾ ਨੂੰ ਨਸ਼ਟ ਕਰਵਾਉਣਾ ਅਤੇ ਲੋੜੀਂਦੀਆਂ ਥਾਵਾਂ ਤੇ ਲਾਰਵੀਸਾਈਡ ਸਪਰੇਅ ਵਰਤਣ ਦੇ ਨਾਲ ਨਾਲ ਜਾਗਰੂਕਤਾ ਮੁਹਿੰਮ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਡਾ. ਗਰਗ ਨੇ ਕਿਹਾ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਇਸ ਤੋਂ ਇਹਤਿਆਤ ਵਰਤਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵਲੋਂ ਜਿਲ਼੍ਹੇ ਦੇ ਸਾਰੇ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲ ਅਤੇ ਕਮਿਉਨਿਟੀ ਸਿਹਤ ਕੇਂਦਰਾ ਵਿੱਚ ਮਰੀਜਾਂ ਦੇ ਦਾਖਲੇ ਅਤੇ ਮੁਫਤ ਇਲਾਜ ਸਬੰਧੀ ਸਾਰੇ ਪ੍ਰਬੰਧ ਮੋਜੂਦ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੌੜਾ ਅਤੇ ਮਾਸਪੇਸ਼ੀਆ ਵਿੱਚ ਦਰਦ, ਉਲਟੀ, ਥਕਾਨ ਅਤੇ ਸ਼ਰੀਰ ਤੇਂ ਲਾਲ ਧੱਬੇ ਜਿਹੀਆਂ ਨਿਸ਼ਾਨੀਆ ਹਨ ਤਾਂ ਬੁਖਾਰ ਦੀ ਜਾਂਚ ਲਈ ਟੈਸਟ ਕਰਵਾਉਣਾ ਬਹੁਤ ਜਰੂਰੀ ਹੈ।ਜੋ ਕਿ ਸਰਕਾਰੀ ਹਸਪਤਾਲ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ ਤੇ ਨਾਭਾ ਵਿਖੇ ਉਪਲਬਧ ਹੈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਘਰਾਂ ਵਿੱਚ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਦੋਰਾਣ ਅਜੇ ਵੀ ਡੇਂਗੂ ਲਾਰਵਾ ਮਿਲਣਾ ਲਗਾਤਾਰ ਜਾਰੀ ਹੈ ਅਤੇ ਇਸ ਹਫਤੇ ਦੋਰਾਣ ਵੀ ਸਿਹਤ ਟੀਮਾਂ ਵੱਲੋਂ ਜਿਲੇ੍ਹ ਵਿੱਚ 26058 ਘਰਾਂ/ਥਾਂਵਾ ਤੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ 179 ਥਾਂਵਾ ਤੋਂ ਮਿਲੇ ਮੱਛਰਾਂ ਦੇ ਲਾਰਵੇ ਨੂੰ ਸਿਹਤ ਟੀਮਾਂ ਵੱਲੋ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ। ਡਾ. ਸੁਮੀਤ ਸਿੰਘ ਨੇ ਕਿਹਾ ਕਿ ਡੈਂਗੂੁ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿਨ ਵੇਲੇ ਪੂਰਾ ਸ਼ਰੀਰ ਢੱਕਣ ਵਾਲੇ ਕਪੜੇ ਪਾ ਕੇ ਰੱਖਣ ਅਤੇ ਰਾਤ ਨੂੰ ਸੌੋਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉ ਕਰੀਮਾਂ ਆਦਿ ਦਾ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਲਗਾਤਾਰ ਘਰਾਂ ਦੇ ਦੌਰੇ ਕਰਕੇ ਖੜੇ ਪਾਣੀ ਦੇ ਸੋਰਤਾ ਵਿੱਚ ਲਾਰਵਾ ਦੀ ਚੈਕਿੰਗ ਕੀਤੀ ਜਾ ਰਹੀ ਤੇ ਲੋਕਾਂ ਨੂੰ ਖੜੇ ਪਾਣੀ ਦੇ ਸੋਰਤਾਂ ਨੂੰ ਖਤਮ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈੇ। ਉਹਨਾਂ ਕਿਹਾ ਕਿ ਭਾਵੇਂ ਚੈਕਿੰਗ ਦੌਰਾਨ ਡੇਂਗੁ ਲਾਰਵਾ ਮਿਲਣਾ ਬੇਸ਼ਕ ਘੱਟ ਗਿਆ ਹੈ ਪਰ ਅਡਲਟ ਮੱਛਰ ਹੁਣ ਪੂਰਾ ਐਕਟਿਵ ਹੋ ਚੁੱਕਾ ਹੈ ਜਿਸ ਦੇ ਆਉਣ ਵਾਲੇ ਪੰਦਰਾਂ-ਵੀਹ ਦਿਨਾਂ ਤੱਕ ਐਕਟਿਵ ਰਹਿਣ ਦੀ ਸੰਭਾਵਨਾ ਹੈ। ਇਸ ਲਈ ਲੋਕ ਮੱਛਰ ਦੇ ਡੰਕ ਤੋਂ ਬਚਣ ਲਈ ਸਾਵਧਾਨੀਆਂ ਜਰੂਰ ਵਰਤਣ।