Woman found dead in Nabha, kin suspect murder
August 28, 2023 - PatialaPolitics
Woman found dead in Nabha, kin suspect murder
ਸੁਨੀਤਾ ਰਾਣੀ ਦੇ ਕਤਲ ਦੇ ਦੋਸ਼ ਮ੍ਰਿਤਕਾ ਦੇ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ’ਤੇ ਲੱਗੇ ਹਨ। ਇਹ ਦੋਸ਼ ਮ੍ਰਿਤਕਾ ਦੇ ਲੜਕੇ ਅਤੇ ਲੜਕੀ ਵੱਲੋਂ ਲਗਾਏ ਗਏ ਹਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕਾ ਦਾ ਲੜਕਾ ਘਰ ਆਇਆ। ਵਾਰਦਾਤ ਤੋਂ ਬਾਅਦ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ਦਰਵਾਜ਼ਾ ਲਗਾ ਕੇ ਰਫ਼ੂ ਚੱਕਰ ਹੋ ਗਿਆ। ਮ੍ਰਿਤਕਾਂ ਦੇ ਸਰੀਰ ’ਤੇ ਡੂੰਘੇ ਸੱਟਾਂ ਦੇ ਨਿਸ਼ਾਨ ਸਨ ਅਤੇ ਮੂੰਹ ਵਿਚ ਸਲਫਾਸ ਦੀ ਦਵਾਈ ਵੀ ਪਾਈ ਗਈ ਸੀ
ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।