Civil Surgeon Patiala Dr Varinder Garg retires

November 30, 2022 - PatialaPolitics

Civil Surgeon Patiala Dr Varinder Garg retires

ਸਿਵਲ ਸਰਜਨ ਡਾ. ਵਰਿੰਦਰ ਗਰਗ ਹੋਏ ਸੇਵਾ ਮੁਕਤ।

ਸਰਕਾਰੀ ਡਿਉਟੀ ਦੋਰਾਨ ਕੀਤੇ 20 ਹਜਾਰ ਤੋਂ ਵੱਧ ਅੱਖਾਂ ਦੇ ਆਪਰੇਸ਼ਨ

ਸੇਵਾ ਮੁਕਤੀ ਤੇ ਸਟਾਫ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ।

ਪਟਿਆਲਾ 30 ਨਵੰਬਰ ( ) ਸਿਵਲ ਸਰਜਨ ਪਟਿਆਲਾ ਡਾ.ਵਰਿੰਦਰ ਗਰਗ ਅੱਜ ਆਪਣੀ 58 ਸਾਲ ਦੀ ਉਮਰ ਪੁਰੀ ਕਰਨ ਅਤੇ 31 ਸਾਲ ਦੀਆਂ ਸੇਵਾਵਾਂ ਦੇਣ ਉਪਰੰਤ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਦੇ ਮੌਕੇ ਤੇ ਸਮੂਹ ਸਿਹਤ ਸਟਾਫ ਵੱਲੋਂ ਉੁਹਨਾਂ ਨੁੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਜਿਥੇ ਸਿਵਲ ਸਰਜਨ ਡਾ. ਵਰਿੰਦਰ ਗਰਗ ਨੂੰ ਰਿਟਾਇਰਮੈਂਟ ਤੇਂ ਵਧਾਈ ਦਿੱਤੀ ,ਉਥੇ ਉਹਨਾਂ ਦੀ ਲੰਬੀ ਉਮਰ ਅਤੇ ਤਾਂ ਜਿੰਦਗੀ ਸਿਹਤਮੰਦ ਰਹਿਣ ਦੀ ਕਾਮਨਾ ਵੀ ਕੀਤੀ।ਸਿਵਲ ਸਰਜਨ ਡਾ. ਵਰਿੰਦਰ ਗਰਗ ਨੇਂ ਆਪਣੀ ਸਰਕਾਰੀ ਨੋਕਰੀ ਦੋਰਾਣ 20 ਹਜਾਰ ਤੋਂ ਵੱਧ ਅੱਖਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਕੀਤੇ।ਵਿਭਾਗ ਨੁੰ ਦਿੱਤੀਆਂ ਜਾ ਰਹੀਆਂ ਵੱਧੀਆ ਸੇਵਾਵਾਂ ਬਦਲੇ 26 ਜਨਵਰੀ 2018 ਨੂੰ ਸਵਤੰਤਰਤਾ ਦਿਵਸ,15 ਅਗਸਤ 2021 ਅਤੇ 15 ਅਗਸਤ 2022 ਨੂੰ ਆਜਾਦੀ ਦਿਵਸ ਮੌਕੇ ਮੁੱਖ ਮਹਿਮਾਨ ਵੱਲੋਂ ਆਪ ਜੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਰਬਤ ਸਿਹਤ ਬੀਮਾ ਯੌਜਨਾ ਤਹਿਤ ਜਿਲ੍ਹੇ ਵਿੱਚ ਹੁਣ ਤੱਕ ਸਭ ਤੋਂ 2200 ਦੇ ਕਰੀਬ ਅੱਖਾਂ ਦੇ ਆਪਰੇਸ਼ਨ ਕਰਨ ਤੇਂ ਨੈਸ਼ਨਲ ਹੈਲਥ ਏਜੰਸੀ ਵੱਲੋਂ ਵੀ ਆਪ ਜੀ ਨੂੰ ਸਨਮਾਨਤ ਕੀਤਾ ਗਿਆ।ਸਿਵਲ ਸਰਜਨ ਦੇ ਰਹਿੰਦਿਆਂ ਆਪ ਨੇਂ ਪ੍ਰਬੰਧਕੀ ਕੰਮ ਦੇ ਨਾਲ ਨਾਲ ਕਲੀਨੀਕਲ ਕੰਮ ਵੀ ਜਾਰੀ ਰੱਖਿਆ ਅਤੇ ਆਪ ਨੇਂ ਬਤੋਰ ਸਿਵਲ ਸਰਜਨ ਹੁੰਦਿਆਂ ਮਾਤਾ ਕੁਸ਼ਲਿਆ ਹਸਪਤਾਲ ਵਿੱਚ 45 ਦੇ ਕਰੀਬ ਅੱਖਾਂ ਦੇ ਆਪਰੇਸ਼ਨ ਵੀ ਕੀਤੇ ।

ਇਸ ਤਰਾਂ ਜਿਥੇ ਆਪ ਨੇਂ ਇੱਕ ਚੰਗੇ ਪ੍ਰਬੰਧਕੀ ਅਫਸਰ ਵੱਜੋਂ ਕੰਮ ਕੀਤਾ ਉਥੇ ਮਰੀਜਾਂ ਦੀ ਦੇਖਭਾਲ ਅਤੇ ਇਲਾਜ ਵਿੱਚ ਵੀ ਕੋਈ ਕਸਰ ਨਹੀ ਛੱਡੀ। ਸਮੂਹ ਸਟਾਫ ਵੱਲੋ ਵਿਦਾਇਗੀ ਪਾਰਟੀ ਮੋਕੇ ਸਿਵਲ ਸਰਜਨ ਡਾ. ਵਰਿੰਦਰ ਗਰਗ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਸਮੂਹ ਸਿਹਤ ਪ੍ਰੌਗਰਾਮ ਅਫਸਰ ਅਤੇ ਦਫਤਰੀ ਸਟਾਫ ਹਾਜਰ ਸੀ।