Patiala: Close associate of Gangsters arrested,5 Weapons recovered
December 18, 2022 - PatialaPolitics
Patiala: Close associate of Gangsters arrested,5 Weapons recovered
ਪਟਿਆਲਾ ਪੁਲਿਸ ਵੱਲੋਂ ਗੈਗਸਟਰਾ ਦਾ ਨਜਦੀਕੀ ਸਾਥੀ, 5 ਹਥਿਆਰਾ ਸਮੇਤ ਕਾਬੂ 4 ਪਿਸਟਲ ਅਤੇ ਇਕ ਰਿਵਾਲਵਰ 32 ਬੋਰ ( ਕੁਲ 5) 25 ਰੌਦ ਬਰਾਮਦ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਮਾੜ੍ਹੇ ਅਨਸਰਾ ਵਿਰੁੱਧ ਖਾਸ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਹੀ ਸਪੈਸਲ ਅਪਰੇਸਨ ਦੌਰਾਨ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਹੇਠ ਯੂ.ਪੀ ਦੇ ਰਹਿਣ ਵਾਲੇ ਰਾਹੁਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਦੋਰਾਨ 32 ਬੋਰ ਦੇ 5 ਪਿਸਟਲ/ਰਿਵਾਲਵਰ ਸਮੇਤ 25 ਰੌਦ ਜਿੰਦਾ 32 ਬੋਰ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰੀ ਅਤੇ ਬਰਾਮਦਗੀ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਤੇ ਮਿਤੀ 16.12.2022 ਨੂੰ ਪਟਿਆਲਾ ਰਾਜਪੁਰਾ ਬਾਈਪਾਸ ਮੇਨ ਰੋਡ, ਚੌਕ ਪਿੰਡ ਸੇਰਮਾਜਰਾਂ ਤੋ ਦੋਰਾਨੇ ਨਾਕਾਬੰਦੀ ਰਾਹੁਲ ਸਿੰਘ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਪਾਂਡੂਆ ਥਾਣਾ ਸਦਰ ਬਦਾਓੁ ਜਿਲ੍ਹਾ ਬਾਦਉ (ਯੂ.ਪੀ.) ਨੂੰ ਹਥਿਆਰਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 216 ਮਿਤੀ 16.12.2022 ਅ/ਧ 25 (7), (8) ਅਸਲਾ ਐਕਟ 1959 as amended by the arms (amendment) act 2019 ਥਾਣਾ ਪਸਿਆਣਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਹੈ ।ਜਿਸ ਪਾਸੋਂ 32 ਬੋਰ ਦੇ 4 ਪਿਸਟਲ ਅਤੇ ਇਕ 32 ਬੋਰ ਰਿਵਾਲਵਰ ਅਤੇ 25 ਰੌਂਦ ਜਿੰਦਾ 32 ਬੋਰ ਬਰਾਮਦ ਕੀਤੇ ਹੋਏ ਹਨ। ਅਪਰਾਧਿਕ ਪਿਛੋਕੜ, ਗੈਗ ਤੇ ਹੋਰ ਜਾਣਕਾਰੀ :-ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਾਹੁਲ ਸਿੰਘ ਉਕਤ ਸਾਲ 2021 ਵਿੱਚ ਥਾਣਾ ਜੀਰਕਪੁਰ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਐਨ.ਡੀ.ਪੀ.ਐਸ.ਐਕਟ ਦੇ ਕੇਸ ਵਿੱਚ ਗ੍ਰਿਫਤਾਰ ਹੋਕੇ ਹੁਸਿਆਰਪੁਰ ਜੇਲ ਵਿੱਚ ਗਿਆ ਸੀ ਜਿਥੇ ਹੀ ਇਸ ਦਾ ਅਪਰਾਧਿਕ ਵਿਅਕਤੀਆ ਨਾਲ ਮੇਲ ਜੋਲ ਹੋਇਆ ਸੀ ।ਇਸੇ ਦੋਰਾਨ ਹੀ ਇਸ ਦੀ ਲਾਰੈਂਸ ਬਿਸਨੋਈ ਗੈਂਗ ਦੇ ਦੀਪਕ ਉਰਫ ਦੀਪੂ ਬਨੂੰੜ ਪੁੱਤਰ ਰਾਕੇਸ ਕੁਮਾਰ ਵਾਸੀ ਮੁਹੱਲਾ ਖਟੀਕਾ ਥਾਣਾ ਬਨੂੰੜ ਜਿਲ੍ਹਾ ਪਟਿਆਲਾ ਜੋ ਕਿ ਕਤਲ ਅਤੇ ਲੁੱਟਾਖੋਹਾ ਦੇ ਮੁਕੱਦਮਿਆਂ ਵਿੱਚ ਪਟਿਆਲਾ ਜੇਲ ਵਿੱਚ ਬੰਦ ਹੈ ਨਾਲ ਹੋ ਗਈ ਸੀ ਅਤੇ ਇਸ ਤੋ ਬਿਨਾ ਕੁਰਕਸ਼ੇਤਰ ਜੇਲ ਵਿੱਚ ਕਤਲ ਅਤੇ ਸੰਗੀਨ ਜੁਰਮਾ ਵਿੱਚ ਬੰਦ ਨਵੀਨ ਉਰਫ ਕਾਲਾ ਪੇਗਾ ਪੁੱਤਰ ਰਾਮ ਚੰਦਰ ਵਾਸੀ ਹਾਊਸਿੰਗ ਬੋਰਡ ਕਾਲੋਨੀ ਜੀਂਦ ਜਿਲ੍ਹਾ ਜੀਂਦ (ਹਰਿਆਣਾ) ਆਦਿ ਨਾਲ ਹੋ ਗਈ ਸੀ ।ਰਾਹੁਲ ਸਿੰਘ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਬਦਾਊ ਅਤੇ ਜੀਰਕਪੁਰ ਰਹਿਣ ਲੱਗ ਪਿਆ ਸੀ ।ਜੋ ਇਸੇ ਦੋਰਾਨ ਹੀ ਰਾਹੁਲ ਸਿੰਘ ਨੇ ਕੁਝ ਅਸਲੇ ਮੰਗਵਾਏ ਸਨ ਜਿਸ ਦੀ ਗੁਪਤ ਸੂਚਨਾ ਸੀ.ਆਈ.ਏ.ਪਟਿਆਲਾ ਪਾਸ ਸੀ, ਜਿਸਦੇ ਅਧਾਰ ਪਰ ਹੀ ਇਕ ਸਪੈਸਲ ਅਪਰੇਸ਼ਨ ਚਲਾਕੇ ਇਸ ਨੂੰ ਗ੍ਰਿਫਤਾਰ ਕਰਕੇ ਪਿਸਟਲ/ਰਿਵਾਲਵਰ ਬਰਾਮਦ ਕੀਤੇ ਗਏ ਹਨ ਅਤੇ ਜੇਲ ਵਿੱਚ ਬੈਠੇ ਉਕਤ ਅਪਰਾਧੀਆਂ ਨੂੰ ਵੀ ਪ੍ਰੋਡੈਕਸਨ ਵਾਰੰਟ ਪਰ ਲਿਆਕੇ ਪੁੱਛਗਿੱਛ ਕੀਤੀ ਜਾਵੇਗੀ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਰਾਹੁਲ ਸਿੰਘ ਉਕਤ ਨੂੰ ਪੇਸ ਅਦਾਲਤ ਕਰਕੇ ਮਿਤੀ 30.12.2022 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਉਪਰੋਕਤ ਬਰਾਮਦਾਂ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।