Job Placement camp in Patiala on 23 December 2022
December 20, 2022 - PatialaPolitics
Job Placement camp in Patiala on 23 December 2022
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਬਿਊਰੋ ਵੱਲੋਂ ਅਕਾਲ ਅਕੈਡਮੀ, ਪਟਿਆਲਾ ਦੇ ਸਹਿਯੋਗ ਨਾਲ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 23 ਦਸੰਬਰ (ਦਿਨ ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਅਧਿਆਪਕਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਅਕਾਲ ਢੁਡਿਆਲ ਅਕੈਡਮੀ ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਦੌਰਾਨ ਅੰਗਰੇਜ਼ੀ, ਸਾਇੰਸ, ਗਣਿਤ, ਕੰਪਿਊਟਰ ਵਿਸ਼ੇ ਦੇ ਪੀ.ਜੀ.ਟੀ ਅਤੇ ਟੀ.ਜੀ.ਟੀ ਅਤੇ ਪੀ.ਆਰ.ਟੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਉਪਰੋਕਤ ਵਿਸ਼ੇ ਦੇ ਵਿੱਚ ਗਰੈਜੂਏਟ ਜਾਂ ਪੋਸਟ ਗਰੈਜੂਏਟ ਪਾਸ ਹੋਵੇ। ਤਨਖ਼ਾਹ 20,000 ਤੋਂ 30,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਸਿੰਪੀ ਸਿੰਗਲਾ ਨੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਯੋਗ ਉਮੀਦਵਾਰਾਂ ਨੂੰ ਇਸ ਕੈਂਪ ਵਿਚ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਜ਼ਰੂਰੀ ਦਸਤਾਵੇਜ਼ਾਂ ਨਾਲ ਇੰਟਰਵਿਊ ਅਤੇ ਲਿਖਤੀ ਪ੍ਰੀਖਿਆ ਲਈ ਅਕਾਲ ਢੁਡਿਆਲ ਅਕੈਡਮੀ ਪੁਰਾਣਾ ਬਿਸ਼ਨ ਨਗਰ, ਗਲੀ ਨੰਬਰ 4, ਨੇੜੇ ਸ਼ਿਵ ਮੰਦਿਰ ਪਟਿਆਲਾ ਵਿਖੇ 23 ਦਸੰਬਰ ਨੂੰ ਸਵੇਰੇ 10 ਵਜੇ ਪੁੱਜਣ।